Loading...
Larger font
Smaller font
Copy
Print
Contents
  • Results
  • Related
  • Featured
No results found for: "".
  • Weighted Relevancy
  • Content Sequence
  • Relevancy
  • Earliest First
  • Latest First

    ਮਨੁੱਖ ਲਈ ਪਰਮੇਸ਼ਵਰ ਦਾ ਪਿਆਰ

    ਕੁਦਰਤ ਤੇ ਰੱਬੀ ਪ੍ਰਕਾਸ਼ ਦਾ ਗਿਆਨ ਦੋਨੋਂ ਸਮਾਨ ਰੂਪ ਨਾਲ ਪਰਮੇਸ਼ਵਰ ਦੇ ਪਿਆਰ ਦੀ ਸਾਖੀ ਦੇਂਦੇ ਹਨ।ਸਾਡਾ ਸਵਰਗੀ ਪਿਤਾ ਪਰਮੇਸ਼ਵਰ ਜੀਵਨ,ਗਿਆਨ ਅਤੇ ਅਨੰਦ ਦਾ ਸੋਮਾ ਹੈ।ਜ਼ਰਾ ਕੁਦਰਤ ਦੀਆਂ ਅਦਭੁੱਤ ਅਤੇ ਸੋਹਣੀਆ ਵਸਤੂਆਂ ਵਲ ਧਿਆਨ ਕਰੋ।ਜ਼ਰਾ ਵਿਚਾਰ ਕਰਕੇ ਦੇਖੋ ਕੁਦਰਤ ਦੀਆਂ ਸਾਰੀਆਂ ਵਸਤੂਆਂ ਇਸ ਅਦਭੁੱਤ ਤਰੀਕੇ ਨਾਲ ਨਾ ਸਿਰਫ ਮਨੁੱਖ ਦੇ ਕਲਿਆਣ ਖਾਤਰ ਸਗੋਂ ਸਾਰੀ ਜੀਵ ਰਚਨਾ ਦੀਆਂ ਜ਼ਰੂਰਤਾਂ,ਖੁਸ਼ੀਆਂ ਤੇ ਸੁੱਖਾਂ ਲਈ ਅਨੁਕੂਲਤਾ ਗ੍ਰਹਿਣ ਕਰ ਲੈਂਦੀਆਂ ਹਨ। ਸੂਰਜ ਦੀਆ ਕਿਰਨਾਂ ਅਤੇ ਰਿਮਝਿਮ ਮੀਂਹ ਦੀਆਂ ਕਣੀਆਂ ਜੋ ਪ੍ਰਿਥਵੀ ਨੂੰ ਹਰਸ਼ਾਂਦੀਆਂ ਤੇ ਤਾਜ਼ਾ ਕਰਦੀਆ ਹਨ।ਪਰਬਤ, ਸਮੁੰਦਰ ਅਤੇ ਮੈਦਾਨ ਸਾਰੇ ਪ੍ਰਮੇਸ਼ਵਰ ਦਾ ਗੁਣ ਗਾਣ ਕਰਕੇ ਸਾਨੂੰ ਸੁਣਾਉਂਦੇ ਹਨ।ਇਹ ਪ੍ਰਮੇਸ਼ਵਰ ਹੀ ਹੈ, ਜੋ ਜੀਵਾਂ ਦੀਆਂ ਸਾਰੀਆਂ ਰੋਜ਼ਾਨਾ ਲੋੜਾਂ ਪੂਰੀਆ ਕਰਦਾ ਹੈ।SC 5.1

    “ਸਾਰਿਆਂ ਦੀਆਂ ਅੱਖਾਂ ਤੇਰੇ ਵੱਲ ਲੱਗੀਆਂ ਹੋਈਆਂ ਹਨ ।
    ਅਤੇ ਤੂੰ ਵੇਲੇ ਸਿਰ ਉਨ੍ਹਾਂ ਨੂੰ ਉਨ੍ਹਾਂ ਦਾ ਆਹਾਰ ਦਿੰਦਾ ਹੈਂ।
    ਤੂੰ ਆਪਣਾ ਹੱਥ ਖੋਹਲਦਾ ਹੈ।
    ਤੇ ਸਾਰਿਆਂ ਜੀਆਂ ਦੀ ਇੱਛਾ ਪੂਰੀ ਕਰਦਾ ਹੈਂ।” ਜ਼ਬੂਰਾਂ ਦੀ ਪੋਥੀ 145:15,16
    SC 5.2

    ਪਰਮੇਸ਼ਵਰ ਨੇ ਮਨੁੱਖ ਨੂੰ ਸੰਪੂਰਣ,ਪਵਿੱਤਰ ਤੇ ਸੁਖੀ ਬਣਾਇਆ ਸੀ ਅਤੇ ਜਦੋਂ ਇਹ ਸੁੰਦਰ ਧਰਤੀ ਸਿਰਜਣਹਾਰ ਦੇ ਹੱਥਾਂ ਵਿਚੋਂ ਬਣਕੇ ਆਈ ਤਾਂ ਇਸ ਵਿਚ ਨਾ ਕੋਈ ਵਿਨਾਸ਼ਕਾਰ ਚਿੰਨ੍ਹ ਸੀ ਅਤੇ ਨਾ ਹੀ ਕੋਈ ਪਾਪ ਦਾ ਪਰਛਾਵਾ ” ਇਹ ਰੱਬ ਦਾ ਕਾਨੂੰਨ( ਵਿਵਸਥਾ) ਜੋ ਕਿ ਪਿਆਰ ਦਾ ਕਾਨੂੰਨ ਸੀ, ਉਸਦੀ ਉਲੰਘਣਾ ਕਰਨ ਕਰਕੇ ਹੀ ਸੰਤਾਪ ਤੇ ਮੌਤ ਇਸ ਧਰਤੀ ਤੇ ਆ ਵਸੇ।ਅੰਜੀਲ ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਨੇ ਧਰਤੀ ਨੂੰ ਮਨੁੱਖ ਦੇ ਪਾਪ ਕਾਰਣ ਸ਼ਰਾਪ ਦਿੱਤਾ ” ਉਤਪਤੀ 3:17 ਇਹ ਕੰਡੇ ਤੇ ਕੰਡਿਆਲੇ ਝਾੜ- ਮੁਸ਼ਕਿਲਾਂ ਤੇ ਕਸ਼ਟ ਜੋ ਕਿ ਮਨੁੱਖ ਦੇ ਜੀਵਨ ਨੂੰ ਮੁਸ਼ੱਕਤ ਤੇ ਚਿੰਤਾ ਨਾਲ ਘੇਰੀ ਰੱਖਦੇ ਹਨ-ਇਹ ਸਭ ਮਨੁੱਖ ਦੇ ਭਲੇ ਲਈ ਨਿਯੁਕਤ ਕੀਤੇ ਗਏ ਸਨ।ਇਹ ਮਨੁੱਖ ਲਈ ਉਸ ਜ਼ਰੂਰੀ ਸਿੱਖਿਆ ਦਾ ਇੱਕ ਅੰਗ ਸਨ ਜੋ ਕਿ ਮਨੁੱਖ ਨੂੰ ਪਾਪ ਦੇ ਨਤੀਜੇ ਵਲੋਂ ਪੈਦਾ ਹੋਈ ਤਬਾਹੀ ਤੇ ਗਿਰਾਵਟ ਤੋਂ ਉੱਚਾ ਉਠਾਉਣ ਲਈ ਪ੍ਰਮੇਸ਼ਵਰ ਦੀ ਬਣਾਈ ਯੋਜਨਾ ਵਿਚ ਸਹਾਈ ਹੋ ਸਕਣ।ਭਾਵੇਂ ਇਹ ਸੰਸਾਰ ਪਾਪ ਦੇ ਪਤਨ ਵਿਚ ਡੁੱਬ ਚੁੱਕਾ ਸੀ ਪਰ ਤਾਂ ਵੀ ਇਸ ਵਿੱਚ ਸਿਰਫ ਦੁੱਖ ਤੇ ਚਿੰਤਾਵਾਂ ਹੀ ਨਹੀ ਸਨ।ਕੁਦਰਤ ਦੇ ਹਰ ਕੌਤਕ ਵਿੱਚ ਆਸ਼ਾ ਤੇ ਆਰਾਮ ਦੇ ਸੁਨੇਹੇ ਮਿਲਦੇ ਹਨ।ਕੰਡਿਆਲੇ ਝਾੜਾਂ ਉੱਪਰ ਫਲ ਲੱਗੇ ਹਨ ਅਤੇ ਕੰਡਿਆਂ ਤੇ ਗੁਲਾਬ ਨਜ਼ਰ ਆਉਂਦੇ ਹਨ। ਪ੍ਰਮੇਸ਼ਵਰ ਪਿਆਰ ਹੈ’ ਹਰ ਖੁਲ੍ਹਦੀ ਕਲੀ ਤੇ ਘਾਹ ਦੀ ਹਰ ਉੱਗਦੀ ਨੋਕ ਤੇ ਲਿਖਿਆ ਹੋਇਆ ਹੈ।ਪਿਆਰੇ ਪਿਆਰੇ ਪੰਛੀ ਹਵਾ ਨੂੰ ਆਪਣੇ ਖੁਸ਼ ਰਾਗਾਂ ਨਾਲ ਭਰ ਦੇਂਦੇ ਹਨ।ਕੋਮਲ ਹਲਕੇ ਹਲਕੇ ਰੰਗਾਂ ਵਿਚ ਰੰਗੇ ਫੁੱਲ ਆਪਣੀ ਸੰਪੂਰਨਤਾ ਵਿਚ ਹਵਾ ਨੂੰ ਮਹਿਕ ਨਾਲ ਭਰ ਦੇਂਦੇ ਹਨ।ਉੱਚੇ ਵਿਸ਼ਾਲ ਜੰਗਲਾਂ ਦੇ ਦਰਖ਼ਤ ਜਿੰਨਾਂ ਉੱਪਰ ਜੀਵਨਮਈ ਹਰਿਆਲੀ ਸਦਾ ਪਸਰੀ ਰਹਿੰਦੀ ਹੈ- ਇਹ ਸਾਰੇ ਪਰਮੇਸ਼ਵਰ ਦੇ ਕੋਮਲ ਹਿਰਦੇ ਤੇ ਉਸਦੇ ਪਿਤਾ ਪਿਆਰ ਦਾ ਉਹ ਭੇਦ ਪ੍ਰਗਟ ਕਰਦੇ ਹਨ ਜੋ ਕਿ ਸਦਾ ਆਪਣੇ ਬੱਚਿਆਂ ਦੀ ਖੁਸ਼ੀ ਪੂਰੀ ਕਰਨ ਲਈ ਤਤਪਰ ਰਹਿੰਦਾ ਹੈ।SC 5.3

    ਪ੍ਰਮੇਸ਼ਵਰ ਦੇ ਬਚਨਾਂ ਤੋਂ ਉਸਦੀ ਖਾ਼ਸੀਅਤ ਪ੍ਰਗਟ ਹੁੰਦੀ ਹੈ। ਪ੍ਰਮੇਸ਼ਵਰ ਨੇ ਖ਼ੁਦ ਆਪਨੇ ਅਪਾਰ ਪਿਆਰ ਤੇ ਤਰਸ ਨੂੰ ਪ੍ਰਗਟ ਕੀਤਾ ਹੈ।ਜਦੋਂ ਮੂਸਾ ਨੇ ਅਰਦਾਸ ਕੀਤੀ, “ਮੈਨੂੰ ਆਪਣਾ ਪ੍ਰਤਾਪ ਦਿਖਾ” ਤਾਂ ਪ੍ਰਮੇਸ਼ਵਰ ਨੇ ਕਿਹਾ, “ਮੈਂ ਆਪਣੀ ਸਾਰੀ ਭਲਿਆਈ ਤੇਰੇ ਅੱਗੋਂ ਦੀ ਲੰਘਾਵਾਂਗਾ।” ਕੂਚ 33:18:19 । ਇਹੋ ਹੀ ਪ੍ਰਮੇਸ਼ਵਰ ਦਾ ਪ੍ਰਤਾਪ ਹੈ।ਉਸਨੇ ਮੂਸਾ ਦੇ ਸਾਹਮਣੇ ਪ੍ਰਗਟ ਹੋ ਕੇ ਕਿਹਾ, ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ਵਰ ਹੈ, ਕ੍ਰੋਧ ਵਿੱਚ ਧੀਰਜ ਰੱਖਣ ਵਾਲਾ ਅਤੇ ਭਲਿਆਈ ਤੇ ਸੱਚਿਆਈ ਨਾਲ ਭਰਪੂਰ ਹੈ। ਅਤੇ ਹਜ਼ਾਰਾ ਦੀ ਭਲਿਆਈ ਰੱਖਣ ਵਾਲਾ ਹੈ,ਪਾਪ ਕੁਧਰਮ ਤੇ ਅਪਰਾਧ ਬਖਸ਼ਣਹਾਰ ਹੈ। ਕੂਚ 34:6,7 । “ਪ੍ਰਮੇਸ਼ਵਰ ਕ੍ਰੋਧ ਵਿੱਚ ਧੀਰਜ ਰੱਖਣ ਵਾਲਾ ਤੇ ਮੇਹਰਬਾਨ ਹੈ ” ਕਿਉਂਕਿ ਉਹ ਕ੍ਰਿਪਾ ਨਿਧਾਨ ਹੈ ਅਤੇ ਰਹਿਮ ਕਰਕੇ ਖੁਸ਼ ਹੁੰਦਾ ਹੈ” ਯੂਨਾਹ 4:2 । ਮੀਕਾਹ 7:18 ।SC 6.1

    ਪ੍ਰਮੇਸ਼ਵਰ ਨੇ ਸਾਡੇ ਹਿਰਦੇ ਨੂੰ ਅਣਗਿਣਤ ਚਿੰਨ੍ਹਾਂ ਦੁਆਰਾ ਪ੍ਰਿਥਵੀ ਤੇ ਆਕਾਸ਼ ਵਿੱਚ ਆਪਣੇ ਨਾਲ ਬੰਨ੍ਹਿਆ ਹੋਇਆ ਹੈ।ਕੁਦਰਤ ਦੀਆਂ ਵਸਤੂਆਂ ਦੁਆਰਾ ਪ੍ਰਿਥਵੀ ਦੇ ਗੰਭੀਰ ਤੇ ਕੋਮਲ ਸੰਬੰਧਾਂ ਦੁਆਰਾ,ਜੋ ਕਿ ਮਨੁੱਖੀ ਹਿਰਦਾ ਜਾਣ ਸਕਦਾ ਹੈ, ਪ੍ਰਮੇਸ਼ਵਰ ਨੇ ਆਪਣਾ ਆਪ ਸਾਡੇ ਅੱਗੇ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਹੈ।ਪਰ ਇਹ ਸਾਰਾ ਕੁਝ ਪ੍ਰਮੇਸ਼ਵਰ ਦਾ ਅਪਾਰ ਪਿਆਰ ਦਰਸਾਣੋਂ ਅਸਮਰਥ ਹੈ ।ਭਾਵੇਂ ਇਹ ਸਾਰੇ ਪ੍ਰਮਾਣ ਦਿੱਤੇ ਗਏ ਹਨ, ਪਰ ਭਲਿਆਈ ਦੇ ਦੁਸ਼ਮਣ(ਸ਼ੈਤਾਨ) ਨੇ ਮਨੁੱਖਾਂ ਦੀ ਸੋਚ ਸ਼ਕਤੀ ਤੇ ਦਿਲ ਦਿਮਾਗ ਤੇ ਅੰਧੇਰਾ ਪਾ ਛੱਡਿਆ ਹੈ , ਅਰਥਾਨ ਮਨੁੱਖ ਨੂੰ ਅੰਨ੍ਹਾ ਕਰ ਛੱਡਿਆ ਹੈ ਤਾਂ ਕਿ ਪ੍ਰਮੇਸ਼ਵਰ ਦੇ ਪਿਆਰ ਨੂੰ ਨਾ ਪਹਿਚਾਨਣ ਅਤੇ ਉਸ ਵੱਲ ਭੈ ਤੇ ਡਰ ਦੀ ਨਿਗਾਹ ਨਾਲ ਵੇਖਣ ।ਸ਼ੈਤਾਨ ਨੇ ਮਨੁੱਖਾਂ ਦੇ ਦਿਮਾਗਾਂ ਨੂੰ ਕੁਝ ਐਸੇ ਭੁਲੇਖੇ ਵਿੱਚ ਪਾ ਦਿੱਤਾ ਕਿ ਉਹ ਪਿਆਰੇ ਪਿਤਾ ਪ੍ਰਮੇਸ਼ਵਰ ਨੂੰ ਇਸ ਤਰ੍ਹਾਂ ਸਮਝਦੇ ਜਿਵੇਂ ਉਹ ਡਾਢਾ ਤੇ ਖਿਮਾ ਨਾ ਕਰਨ ਵਾਲਾ ਹੋਵੇ ।ਸ਼ੈਤਾਨ ਨੇ ਮਨੁੱਖ ਦੇ ਮਨ ਵਿੱਚ ਇਹ ਧਾਰਨਾ ਪੈਦਾ ਕਰ ਦਿੱਤੀ ਹੈ ਕਿ ਉਸ ਦੀ ਮੁੱਖ ਖਾਸੀਅਤ ਕਰੜਾ ਇਨਸਾਫ ਹੈ- ਜੋ ਕਿ ਡਾਢਾ ਹਾਕਮ ਹੈ ਅਤੇ ਇਕ ਕਰੜਾ ਬੇਰਹਿਮ ਲਹਿਣੇਦਾਰ ਹੈ।ਸ਼ੈਤਾਨ ਨੇ ਮਨੁੱਖ਼ਾ ਦੇ ਦਿਮਾਗਾਂ ਵਿੱਚ ਪ੍ਰਮੇਸ਼ਵਰ ਦੀ ਕੁਝ ਐਸੀ ਤਸਵੀਰ ਖਿੱਚ ਦਿੱਤੀ ਜਿਵੇਂ ਕਿ ਉਹ(ਪ੍ਰਮੇਸ਼ਵਰ) ਈਰਖਾ ਦੀ ਨਜ਼ਰ ਨਾਲ ਸਿਰਫ ਮਨੁੱਖਾ ਦੀਆਂ ਗਲਤੀਆਂ ਹੀ ਤਾੜ ਰਿਹਾ ਹੋਵੇ ਤਾਂ ਜੋ ਉਹ ਉਹਨਾਂ ਨੂੰ ਕਰੜੀ ਸਜ਼ਾ ਦੇ ਸਕੇ।ਇਸ ਕਾਲੇ ਪਰਛਾਵੇਂ ਨੂੰ ਮਨੁੱਖਾ ਦੇ ਦਿਮਾਗ ਵਿੱਚੋਂ ਦੂਰ ਕਰਨ ਲਈ ਤੇ ਪ੍ਰਮੇਸ਼ਵਰ ਦਾ ਅਪਾਰ ਪਿਆਰ ਜਗਤ ਵਿੱਚ ਪ੍ਰਗਟ ਕਰਨ ਲਈ ਹੀ ਯਿਸੂ ਮਸੀਹ ਇਸ ਸੰਸਾਰ ਵਿੱਚ ਆਇਆ।SC 7.1

    ਪ੍ਰਮੇਸ਼ਵਰ ਦਾ ਪੁੱਤਰ ਯਿਸੂ ਪਿਤਾ ਪ੍ਰਮੇਸ਼ਵਰ ਨੂੰ ਪ੍ਰਗਟ ਕਰਨ ਲਈ ਸਵਰਗਾਂ ਵਿੱਚੋ ਧਰਤੀ ਤੇ ਆਇਆ। “ਕਿਸੇ ਨੇ ਵੀ ਪ੍ਰਮੇਸ਼ਵਰ ਨੂੰ ਕਦੇ ਨਹੀ ਦੇਖਿਆ,ਇਕਲੌਤਾ ਪੁੱਤਰ ਜਿਹੜਾ ਪਿਤਾ ਦੀ ਗੋਦ ਵਿੱਚ ਹੈ ਉਸ ਨੇ ਉਸ ਨੂੰ ਪ੍ਰਗਟ ਕੀਤਾ ।ਯੂਹੰਨਾ 1:18 ਅਤੇ ਨਾ ਹੀ ਪਿਤਾ ਨੂੰ ਕੋਈ ਜਾਣਦਾ ਹੈ,ਪਰ ਪੁੱਤਰ ਅਤੇ ਉਹ ਜਿਸ ਉੱਤੇ ਪੁੱਤਰ ਉਸਨੂੰ ਪ੍ਰਗਟ ਕਰਨਾ ਚਾਹੇ” । ਮਤੀ 11:27 ਜਦੋਂ ਇਕ ਚੇਲੇ ਨੇ ਬੇਨਤੀ ਕੀਤੀ ਸਾਨੂੰ ਪਿਤਾ ਦਿਖਾਓ ” । ਤਾਂ ਯਿਸੂ ਮਸੀਹ ਨੇ ਕਿਹਾ,” ਫਿਲਪਸ ਐਨੇ ਚਿਰ ਤੋ ਮੈਂ ਤੁਹਾਡੇ ਨਾਲ ਹਾਂ ਔਰ ਕੀ ਤੂੰ ਮੈਨੂੰ ਨਹੀ ਜਾਣਿਆ ? ਜਿਨ੍ਹੇ ਮੈਨੂੰ ਵੇਖਿਆ ਉਸ ਪਿਤਾ ਨੂੰ ਵੇਖਿਆ । ਤੂੰ ਕਿਵੇਂ ਆਖਦਾ ਹੈਂ ਭਈ ਸਾਨੂੰ ਪਿਤਾ ਦਾ ਦਰਸ਼ਨ ਕਰਾ?ਯਹੂੰਨਾ 14:89।SC 8.1

    ਆਪਣਾ ਧਰਤੀ ਤੇ ਆਉਣ ਦਾ ਉਦੇਸ਼ ਦੱਸਦਿਆ ਹੋਇਆ ਯਿਸੂ ਮਸੀਹ ਨੇ ਕਿਹਾ, ਪ੍ਰਮੇਸ਼ਵਰ ਨੇ ਮੈਨੂੰ ਮਸੀਹ ਕਰਕੇ ਧਰਤੀ ਤੇ ਭੇਜਿਆ ਹੈ ਤਾ ਕਿ ਮੈਂ ਗਰੀਬ ਨੂੰ ਖੁਸ਼ਖਬਰੀ ਸੁਣਾਵਾਂ,ਟੁੱਟੇ ਦਿਲਾਂ ਨੂੰ ਜੋੜਾ ਤੇ ਬੰਧੂਆਂ ਨੂੰ ਰਿਹਾਈ ਦਾ ਪ੍ਰਚਾਰ ਕਰਾਂ।ਅੰਨ੍ਹਿਆਂ ਨੂੰ ਨਜ਼ਰ ਦੇਵਾਂ । ਪਾਪੀਆਂ ਮਜ਼ਲੂਮਾਂ ਤੋ ਕੁਚਲਿਆਂ ਹੋਇਆਂ ਨੂੰ ਛੁਡਾਵਾਂ।ਲੂਕਾ 4:18 । ਇਹ ਉਸਦਾ ਕੰਮ ਸੀ ਧਰਤੀ ਤੇ ਰਹਿੰਦਿਆਂ, ਉਹ ਭਲਾਈ ਕਰਦਾ ਗਿਆ ਤੇ ਸ਼ੈਤਾਨੀ ਪਕੜ ਵਿੱਚ ਆਏ ਬਿਮਾਰਾਂ, ਦੁੱਖੀਆਂ ਨੂੰ ਰਾਜ਼ੀ ਕਰਦਾ ਗਿਆ।ਪਿੰਡਾਂ ਦੇ ਪਿੰਡ ਉਸ ਨੇ ਰਾਜ਼ੀ ਕਰ ਦਿੱਤੇ ਤੇ ਕਿਸੇ ਘਰ ਵਿੱਚੋ ਵੀ ਕਿਸੇ ਦੁਖੀ ਦੀ ਪੁਕਾਰ ਨਾ ਸੁਣਾਈ ਦਿੱਤੀ।ਇਹ ਉਸਦੇ ਕੰਮ ਦਰਸਾਂਦੇ ਸਨ ਕਿ ਉਸ ਨੂੰ ਰੱਬੀ ਅਖਤਿਆਰ ਹਾਸਿਲ ਹੈ।ਪਿਆਰ, ਹਮਦਰਦੀ ਅਤੇ ਤਰਸ ਉਸ ਦੀ ਜ਼ਿੰਦਗੀ ਦੇ ਹਰ ਰੰਗ ਵਿੱਚੋ ਝਲਕ ਮਾਰਦੇ ਸਨ।ਉਸ ਦਾ ਦਿਲ ਮਨੁੱਖਾ ਲਈ ਕੋਮਲ ਤੇ ਹਮਦਰਦੀ ਨਾਲ ਭਰਪੂਰ ਸੀ।ਉਸ ਨੇ ਮਨੁੱਖੀ ਫਿਤਰਤ ਅਪਣਾਈ ਤਾਂ ਜੋ ਉਹ ਮਨੁੱਖੀ ਹਿਰਦੇ ਨੂੰ ਸਮਝ ਕੇ ਸਾਡੀਆਂ ਲੋੜਾਂ ਪੂਰੀਆਂ ਕਰ ਸਕੇ। ਸਭ ਹਵਾਲੇ ਅੰਜੀਲ ਵਿੱਚੋ ਦਿੱਤੇ ਗਏ ਹਨ. SC 8.2

    ਅਤਿ ਗਰੀਬ ਤੇ ਨਿਮਾਣੇ ਮਨੁੱਖ ਨੂੰ ਵੀ ਉਸ ਕੋਲ ਆਉਣ ਵਿੱਚ ਕੋਈ ਝਿਜਕ ਮਹਿਸੂਸ ਨਾ ਹੁੰਦੀ।ਛੋਟੇ ਬੱਚੇ ਵੀ ਉਸ ਨੂੰ ਪਿਆਰ ਕਰਦੇ ਸਨ।ਉਹ ਬਹੁਤ ਖੁਸ਼ੀ ਨਾਲ ਯਿਸੂ ਮਸੀਹ ਦੀ ਗੋਦੀ ਵਿੱਚ ਬੈਠ ਕੇ ਉਸਦੇ ਕੋਮਲ ਮੁੱਖੜੇ ਨੂੰ ਦੇਖਣਾ ਪਸੰਦ ਕਰਦੇ ਜਿਸ ਵਿੱਚੋ ਸੋਚ, ਗੰਭੀਰਤਾ ਤੇ ਪਿਆਰ ਦੀਆਂ ਕਿਰਣਾਂ ਫੁੱਟ ਰਹੀਆਂ ਹੁੰਦੀਆਂ ਸਨ।SC 9.1

    ਯਿਸੂ ਮਸੀਹ ਨੇ ਸਚਾਈ ਦੇ ਕਿਸੇ ਵੀ ਸ਼ਬਦ ਨੂੰ ਕਦੇ ਨਹੀ ਦਬਾਇਆ ਸੀ, ਪਰ ਹਮੇਸ਼ਾ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ।ਹਰ ਮਨੁੱਖ ਪ੍ਰਤੀ ਉਸ ਦਾ ਵਰਤਾਓ ਬਹੁਤ ਭਲਾਈ ਭਰਿਆ, ਮੇਹਰਬਾਨੀ,ਇਜ਼ਤ ਵਾਲਾ ਤੇ ਗੰਭੀਰ ਸੀ।ਉਸਨੇ ਕਦੀ ਵੀ ਵਿਅਰਥ,ਕਰੜੇ ਤੇ ਰੁੱਖੇ ਬਚਨ ਬੋਲਕੇ ਕਿਸੇ ਕੋਮਲ ਹਿਰਦੇ ਨੂੰ ਅਨਰਥ ਨਹੀ ਸੀ ਦੁਖਾਇਆ।ਉਸ ਨੇ ਮਨੁੱਖੀ ਕਮਜ਼ੋਰੀਆਂ ਦੀ ਆਲੋਚਨਾ ਨਹੀ ਸੀ ਕੀਤੀ।ਉਸਨੇ ਸਚਾਈ ਹਮੇਸ਼ਾ ਮਿੱਠੇ ਤੇ ਪਿਆਰ ਭਰੇ ਕੋਮਲ ਸ਼ਬਦਾਂ ਵਿੱਚ ਪ੍ਰਗਤ ਕੀਤੀ।ਉਸਨੇ ਮੱਕਾਰੀ, ਫਰੇਬ,ਅਧਰਮ ਅਤੇ ਦੁਰਾਚਾਰ ਨੂੰ ਲਾਹਨਤ ਤਾਂ ਪਾਈ, ਪਰ ਡਾਂਟ ਫਟਕਾਰ ਕਰਨ ਵੇਲੇ ਪ੍ਰੇਮ ਨਾਲ ਅੱਖਾਂ ਵਿੱਚ ਅਥਰੂ ਆ ਜਾਇਆ ਕਰਦੇ ਸਨ।ਉਸਨੂੰ ਆਪਣੀ ਪਿਆਰੀ ਨਗਰੀ ਯਰੂਸ਼ਲਮ ਤੇ ਰੋਣਾ ਆਇਆ ਜਿਸਨੇ ਉਸ ਨੂੰ ਜੀਵਨ ਜਾਂਚ ਤੇ ਸਚਾਈ ਮੰਨਣ ਤੋ ਇਨਕਾਰ ਕਰ ਦਿੱਤਾ ਸੀ।ਯਿਸੂ ਮਸੀਹ ਨੇ ਫਿਰ ਵੀ ਉਨਾਂ ਪ੍ਰਤੀ ਕੋਮਲ ਤੇ ਤਰਸ ਭਾਵ ਹੀ ਰੱਖਿਆ ਜਿੰਨਾ ਨੇ ਉਸ ਮੁਕਤੀ ਦਾਤਾ ਨੂੰ ਅਸਵੀਕਾਰ ਕਰ ਦਿੱਤਾ ਸੀ।ਉਸਦਾ ਜੀਵਨ ਆਤਮ ਤਿਆਗ ਤੇ ਪਰ-ਸੁਅਰਥ ਨਾਲ ਭਰਪੂਰ ਸੀ ਤੇ ਇਹੋ ਉਸਦਾ ਆਦਰਸ਼ ਸੀ।ਹਰ ਮਨੁੱਖ ਉਸਦੀ ਨਜ਼ਰ ਵਿੱਚ ਅਨਮੋਲ ਸੀ।ਉਸਦੇ ਚਿਹਰੇ ਤੇ ਰੱਬੀ ਨੂਰ ਟੱਪਕਦਾ ਰਹਿੰਦਾ ਸੀ।ਉਸਦਾ ਹਿਰਦਾ ਪਿਤਾ ਪ੍ਰਮੇਸ਼ਵਰ ਦੇ ਪਰਿਵਾਰ ਦੇ ਹਰ ਮਨੁੱਖ ਪ੍ਰਤੀ ਹਮੇਸ਼ਾ ਕੋਮਲ ਭਾਵਾਂ ਨਾਲ ਭਰਪੂਰ ਰਹਿੰਦਾਹ। ਹਰ ਮਨੁੱਖ ਵਿੱਚ ਉਸਨੂੰ ਪਾਪ ਦੇ ਭਾਰ ਹੇਠਾਂ ਲਿਤਾੜੀ ਕਮਜ਼ੋਰ ਮਨੁੱਖਤਾ ਨਜ਼ਰ ਆਉਂਦੀ ਜਿਸ ਨੂੰ ਉੱਪਰ ਉਠਾਉਣਾ ਤੇ ਸ਼ੈਤਾਨੀ ਪਕੜ ਕੋਲੋਂ ਮੁਕਤ ਕਰਵਾਉਣਾ ਉਸਦਾ ਪਰਮ ਉਦੇਸ਼ ਸੀ।SC 9.2

    ਇਹੋ ਯਿਸੂ ਮਸੀਹ ਦਾ ਚਰਿੱਤਰ ਸੀ ਜੋ ਉਸਦੇ ਜੀਵਨ ਤੋਂ ਪ੍ਰਗਟ ਹੁੰਦਾ ਸੀ।ਏਹੋ ਪ੍ਰਮੇਸ਼ਵਰ ਦਾ ਚਰਿੱਤਰ ਹੈ।ਇਹ ਪਿਤਾ ਪ੍ਰਮੇਸ਼ਵਰ ਦੇ ਹਿਰਦੇ ਵਿੱਚੋਂ ਰੱਬੀ ਮਿਹਰ ਤੇ ਪਿਆਰ ਦੀ ਨਦੀ ਵਗਦੀ ਹੋਈ ਯਿਸੂ ਮਸੀਹ ਦੇ ਜੀਵਨ ਵਿੱਚੋ਼ ਲੰਘ ਕੇ ਮਨੁੱਖਤਾ ਨੂੰ ਸੰਚਾਰ ਕਰਦੀ ਗਈ ਅਤੇ ਕਰ ਰਹੀ ਹੈ। ਯਿਸੂ ਮਸੀਹ ਕੋਮਲ ਤੇ ਤਰਸ ਭਰਪੂਰ ਮੁਕਤੀ ਦਾਤਾ ਆਪ ਪ੍ਰਮੇਸ਼ਵਰ ਸੀ ਜੋ ਕਿ ਮਨੁੱਖੀ ਜਾਮੇ ਵਿੱਚ ਧਰਤੀ ਤੇ ਆਇਆ । ਤਿਮੋਥੀ 3:16 ।SC 10.1

    ਸਾਡੇ ਉਧਾਰ ਵਾਸਤੇ ਯਿਸੂ ਮਸੀਹ ਨੇ ਜਨਮ ਲਿਆ, ਦੁੱਖ ਸਹੇ,ਪੀੜ ਤੇ ਮੌਤ ਦਾ ਸਾਹਮਣਾ ਕੀਤਾ।ਉਹ ਦੁਖੀ ਮਨੁੱਖ ਬਣਿਆ ਤਾਂ ਜੋ ਅਸੀ ਸਦੀਵੀ ਅਨੰਦ ਤੇ ਖੁਸ਼ੀ ਦੇ ਹਿੱਸੇਦਾਰ ਬਣ ਸਕੀਏ। ਪ੍ਰਮੇਸ਼ਵਰ ਨੇ ਸਵਰਗਾਂ ਦੀ ਅਕੱਥ ਮਹਿਮਾ ਭਰਪੂਰ ਸਭਾ ਵਿੱਚੋਂ ਆਪਣੀ ਕ੍ਰਿਪਾ ਤੇ ਸੱਚਾਈ ਭਰਪੂਰ ਪੁੱਤਰ ਨੂੰ ਉਸ ਜਗਤ ਵਿੱਚ ਭੇਜਣਾ ਸਵੀਕਾਰ ਕੀਤਾ ਜੋ ਕਿ ਪਾਪ ਦੇ ਨਾਲ ਵਿਨਾਸ਼ ਤੇ ਵਿਕਰਾਲ ਅਤੇ ਮੌਤ ਦੇ ਸਰਾਪ ਤੇ ਪਰਛਾਵੇਂ ਨਾਲ ਕਾਲਾ ਹੋ ਚੁੱਕਾ ਸੀ।ਪਿਤਾ ਪ੍ਰਮੇਸ਼ਵਰ ਨੇ ਯਿਸੂ ਮਸੀਹ ਨੂੰ ਆਪਣੀ ਪਿਆਰੀ ਹਿੱਕ ਨਾਲੋਂ ਵਿਛੋੜ ਕੇ ਅਤੇ (ਦੇਵਤਿਆਂ) ਸਵਰਗਦੂਤਾਂ ਕੋਲੋਂ ਪੂਜਾ ਤੇ ਪਿਆਰ ਕਰਵਾਉਣ ਦੇ ਅਧਿਕਾਰ ਦਾ ਤਿਆਗ ਕਰਕੇ ਇਸ ਜਗਤ ਵਿੱਚ ਸ਼ਰਮ,ਬੇਪਤੀ, ਨਿਰਾਦਰੀ, ਨਫਰਤ ਤੇ ਮੌਤ ਸਹਿਣ ਲਈ ਭੇਜ ਦਿੱਤਾ। ” ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ ਅਤੇ ਉਸ ਦੇ ਮਾਰ ਖਾਣ ਤੋਂ ਅਸੀ ਤਕੜੇ ਹੋਏ ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ । ਯਸਾਯਾਹ 53:5 । ਪ੍ਰਮੇਸ਼ਵਰ ਦੇ ਨਿਰਦੋਸ਼ ਪੁੱਤਰ ਨੇ ਸਾਡੇ ਪਾਪਾ ਦਾ ਭਾਰ ਆਪਣੇ ਮੋਢਿਆਂ ਤੇ ਲੈ ਲਿਆ ਜੋ ਕਿ ਪ੍ਰਮੇਸ਼ਵੇਰ ਦੇ ਬਰਾਬਰ ਸੀ ।ਉਸਨੇ ਉਸ ਭਿਆਨਕ ਜੁਦਾਈ ਨੂੰ ਮਹਿਸੂਸ ਕੀਤਾ, ਜੋ ਕਿ ਪਾਪ ਕਾਰਣ ਮਨੁੱਖ ਤੇ ਪ੍ਰਮੇਸ਼ਵਰ ਵਿਚਕਾਰ ਆ ਗਈ ਸੀ ਅਤੇ ਉਸਦੇ ਕੋਮਲ ਬੁੱਲ੍ਹਾਂ ਵਿੱਚੋਂ ਇਹ ਦਰਦਨਾਕ ਚੀਕ ਨਿਕਲੀ ” ਹੇ ਮੇਰੇ ਪ੍ਰਮੇਸ਼ਵਰ,ਹੇ ਮੇਰੇ ਪ੍ਰਮੇਸ਼ਵਰ ਤੂੰ ਮੈਨੂੰ ਕਿਉਂ ਛੱਡ ਦਿੱਤਾ । ਮਤੀ 27:46। ਸਲੀਬ ਉੱਤੇ ਯਿਸੂ ਮਸੀਹ ਨੇ ਉਸ ਮਹਾਨ ਭਿਆਨਕ ਪਾਪ ਦੇ ਬੋਝ ਨੂੰ ਮਹਿਸੂਸ ਕੀਤਾ ਜੋ ਕਿ ਮਨੁੱਖ ਨੂੰ ਪ੍ਰਮੇਸ਼ਵਰ ਨਾਲੋਂ ਸਦੀਵੀ ਤੌਰ ਤੇ ਵਿਛੋੜ ਦਿੰਦੀ ਹੈ ਅਤੇ ਇਸ ਡਰਾਉਣੇ ਖਿਆਲ ਨਾਲ ਪ੍ਰਮੇਸ਼ਵਰ ਦੇ ਪੁੱਤਰ ਦਾ ਹਿਰਦਾ ਟੁੱਕੜੇ ਟੱਕੜੇ ਹੋ ਗਿਆ।SC 10.2

    ਪਰ ਇਹ ਕੁਰਬਾਨੀ ਇਸ ਲਈ ਨਹੀ ਸੀ ਦਿੱਤੀ ਗਈ ਕਿ ਪ੍ਰਮੇਸ਼ਵਰ ਦੇ ਹਿਰਦੇ ਵਿੱਚ ਮਨੁੱਖ ਪ੍ਰਤੀ ਪਿਆਰ ਜਗਾਇਆ ਜਾ ਸਕੇ, ਅਤੇ ਨਾ ਹੀ ਇਸ ਲਈ ਕਿ ਇਸ ਕੁਰਬਾਨੀ ਨਾਲ ਪ੍ਰਮੇਸ਼ਵਰ ਮਨੁੱਖ ਨੂੰ ਬਚਾਉਣ ਲਈ ਤੱਤਪਰ ਹੋ ਸਕੇ।ਨਹੀ: ਬਿਲਕੁਲ ਨਹੀ: ” ਪ੍ਰਮੇਸ਼ਵਰ ਨੇ ਜਗਤ ਨੂੰ ਐਸਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ।” ਯੂਹੰਨਾ 3:16 । ਪ੍ਰਮੇਸ਼ਵਰ ਨੇ ਸਾਨੂੰ ਇਸ ਲਈ ਪਿਆਰ ਨਹੀ ਕੀਤਾ ਕਿ ਅਸੀਂ ਕੋਈ ਮਿੰਨਤ ਜਾਂ ਕੁਰਬਾਨੀ ਕੀਤੀ ਸਗੋਂ ਪ੍ਰਮੇਸ਼ਵਰ ਨੇ ਆਪ ਸਾਡੇ ਵਾਸਤੇ ਆਪਣੇ ਪੁੱਤਰ ਦੀ ਕੁਰਬਾਨੀ ਕਰਵਾਈ ਕਿਉਕਿਂ ਉਸਨੂੰ ਸਾਡੇ ਨਾਲ ਅਪਾਰ ਪ੍ਰੇਮ ਹੈ।ਯਿਸੂ ਮਸੀਹ ਇੱਕ ਵਿਚੋਲਾ ਬਣਿਆ ਜਿਸ ਦੁਆਰਾ ਪ੍ਰਮੇਸ਼ਵਰ ਨੇ ਆਪਣੇ ਅਥਾਹ ਪਿਆਰ ਦੀ ਫੁਆਰ ਪਤਿਤ ਸੰਸਾਰ ਤੇ ਵਰ੍ਹਾ ਦਿੱਤੀ।” ਪ੍ਰਮੇਸ਼ਵਰ ਯਿਸੂ ਮਸੀਹ ਵਿੱਚ ਹੋ ਕੇ ਜਗਤ ਨੂੰ ਆਪਣੇ ਪੁੱਤਰ ਨਾਲ ਮਿਲਾ ਰਿਹਾ ਹੈ।” 2 ਕੁਰੰਥੀਆਂ 5:19 । ਪ੍ਰਮੇਸ਼ਵਰ ਨੇ ਆਪ ਆਪਣੇ ਪੁੱਤਰ ਨਾਲ ਦੁੱਖ ਝੱਲਿਆ,ਗੇਥਸਮਨੀ ਦੇ ਮਾਨਸਿਕ ਕਲੇਸ਼ ਵਿੱਚ ਤੇ ਸਲੀਬ ਦੀ ਦੁੱਖਦਾਈ ਮੌਤ ਤੇ, ਅਪਾਰ ਪ੍ਰੇਮ ਵਾਲੇ ਪ੍ਰਮੇਸ਼ਵਰ ਨੇ ਸਾਡੀ ਮੁਕਤੀ ਦਾ ਮੁੱਲ ਚੁਕਾ ਦਿੱਤਾ।SC 11.1

    ਯਿਸੂ ਮਸੀਹ ਨੇ ਕਿਹਾ, ਪਿਤਾ ਮੈਨੁੰ ਇਸ ਲਈ ਪਿਆਰ ਕਰਦਾ ਹੈ ਕਿਉਂਕਿ ਮੈਂ ਆਪਣੀ ਜਾਨ ਦਿੰਦਾ ਹਾਂ, ਤਾਂ ਜੋ ਉਸਨੂੰ ਫੇਰ ਲੈ ਸਕਾਂ।” ਮੇਰੇ ਪਿਤਾ ਪ੍ਰਮੇਸ਼ਵਰ ਨੇ ਤੁਹਾਨੂੰ ਇਤਨਾ ਪਿਆਰ ਕੀਤਾ ਹੈ,ਉਸਨੇ ਮੈਂਨੂੰ ਉਸ ਤੋਂ ਵੀ ਵੱਧ ਪਿਆਰ ਕੀਤਾ ਹੈ ਜੋ ਕਿ ਮੈਂ ਆਪਣੀ ਜਾਨ ਤੁਹਾਨੂੰ ਮੁਕਤ ਕਰਨ ਲਈ ਵਾਰ ਦਿੱਤੀ।ਆਪਣੇ ਪ੍ਰਾਣ ਅਰਪਨ ਕਰਕੇ ਤੁਹਾਡੀਆਂ ਸਾਰੀਆਂ ਦੁਰਬਲਤਾਵਾਂ ਤੇ ਅਪਰਾਧਾਂ ਦਾ ਸਾਰਾ ਭਾਰ ਆਪਣੇ ਸਿਰ ਤੇ ਲੈ ਕੇ ਮੈਂ ਪਿਤਾ ਪ੍ਰਮੇਸ਼ਵਰ ਦਾ ਪਿਆਰਾ ਬਣ ਗਿਆ ਹਾਂ।ਮੇਰੀ ਕੁਰਬਾਨੀ ਨਾਲ ਪ੍ਰਮੇਸ਼ਵਰ ਦਾ ਨਿਆਂ ਸੱਚਾ ਠੀਕ ਤੇ ਮੁਨਾਸਿਬ ਠਹਿਰ ਚੁੱਕਾ ਹੈ, (ਜਿਸਨੂੰ ਸ਼ੈਤਾਨ ਨੇ ਝੂਠਾ ਬੇਰਹਿਮ ਤੇ ਅਨਿਆਂ ਦਰਸਾਉਣ ਦੀ ਕੋਸ਼ਿਸ਼ ਕੀਤੀ)ਅਤੇ ਯਿਸੂ ਮਸੀਹ ਦੀ ਕੁਰਬਾਨੀ ਤੇ ਵਿਸ਼ਵਾਸ ਕਰਨ ਵਾਲੇ ਦਾ ਛੁਟਕਾਰਾ ਕਰਵਾਉਣ ਵਾਲਾ ਤੇ ਸ਼ੈਤਾਨੀ ਤਾਕਤ ਦੇ ਵਿਰੁੱਧ ਸਹਾਇਤਾ ਕਰਨ ਵਾਲਾ ।”SC 11.2

    ਪ੍ਰਮੇਸ਼ਵਰ ਦੇ ਪੁੱਤਰ ਤੋਂ ਬਿਨਾਂ ਕੌਣ ਹੈ ਜੋ ਸਾਡੀ ਮੁਕਤੀ ਸੰਪੂਰਨ ਕਰ ਸਕਦਾ ਹੈ।ਕਿਉਂਕਿ ਉਹੋ ਜੋ ਪਿਤਾ ਪ੍ਰਮੇਸ਼ਵਰ ਦੇ ਪਿਆਰ ਦੀ ਉੱਚਾਈ ਤੇ ਡੂੰਘਾਈ ਜਾਣਦਾ ਸੀ ਇਸ ਨੂੰ ਪ੍ਰਗਟ ਕਰ ਸਕਦਾ ਸੀ।ਪਾਪਾ ਵਿੱਚ ਡਿੱਗ ਚੁੱਕੇ ਮਨੁੱਖਾਂ ਦੀ ਮੁਕਤੀ ਲਈ ਜੋ ਕੁਰਬਾਨੀ ਯਿਸੂ ਮਸੀਹ ਨੇ ਕੀਤੀ ਉਸ ਤੋ ਘੱਟ ਕਿਸੇ ਵੀ ਕਾਰਜ ਰਾਹੀ ਡਿੱਗੀ ਮਨੁੱਖਤਾ ਲਈ ਪਿਤਾ ਪ੍ਰਮੇਸ਼ਵਰ ਦਾ ਪਿਆਰ ਨਹੀ ਸੀ ਦਰਸਾਇਆ ਜਾ ਸਕਦਾ।SC 12.1

    “ਪ੍ਰਮੇਸ਼ਵਰ ਨੇ ਜਗਤ ਨੂੰ ਐਸਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ।” ਉਸਨੇ ਉਸਨੂੰ ਕੇਵਲ ਮਨੁੱਖਾ ਵਿੱਚ ਰਹਿਣ ਲਈ ਤੇ ਉਨ੍ਹਾਂ ਦੇ ਪਾਪ ਦਾ ਬੋਝ ਚੁੱਕਣ ਲਈ ਹੀ ਨਹੀ ਸੀ ਭੇਜਿਆ,ਸਗੋਂ ਪ੍ਰਮੇਸ਼ਵਰ ਨੇ ਯਿਸੂ ਮਸੀਹ ਨੂੰ ਡਿੱਗੀ ਮਨੁੱਖਤਾ ਤੋ ਵਾਰ ਦਿੱਤਾ।ਯਿਸੂ ਮਸੀਹ ਨੂੰ ਮਨੁੱਖਤਾ ਦੇ ਸ਼ੌਕ ਤੇ ਜ਼ਰੂਰਤਾ ਦਾ ਪ੍ਰਤੀਕ ਬਣਾਇਆ ਗਿਆ।ਉਹ ਜੋ ਸਦੀਵੀ ਪਿਤਾ ਪ੍ਰਮੇਸ਼ਵਰ ਨਾਲ ਰਹਿਣ ਵਾਲਾ ਸੀ, ਉਸਨੇ ਆਪਣੇ ਆਪ ਨੂੰ ਐਸੇ ਬੰਧਨਾਂ ਨਾਲ ਮਨੁੱਖਤਾ ਨਾਲ ਜੋੜਿਆ ਜੋ ਕਦੇ ਵੀ ਨਹੀ ਟੁੱਟ ਸਕੇ। “ਯਿਸੂ ਮਸੀਹ ਨੇ ਉਨ੍ਹਾਂ ਨੂੰ ਆਪਣੇ ਭਰਾ ਕਹਿੰਦਿਆਂ ਕੋਈ ਸ਼ਰਮ ਮਹਿਸੂਸ ਨਾ ਕੀਤੀ । ਇਬਰਾਨੀਆਂ ਨੂੰ 2:11 । ਯਿਸੂ ਮਸੀਹ ਸਾਡੀ ਕੁਰਬਾਨੀ ਹੈ।ਸਾਡਾ ਵਕੀਲ ਹੈ ਸਾਡਾ ਭਰਾ ਜੈ ਜੋ ਕਿ ਪਿਤਾ ਪ੍ਰਮੇਸ਼ਵਰ ਦੇ ਸਿੰਘਾਸਨ ਸਾਹਮਣੇ ਸਾਡਾ ਮਨੁੱਖੀ ਜਾਮਾ ਪਾਈ ਖਲੋਤਾ ਹੈ।ਉਹ ਆਦਮੀ ਦੇ ਪੁੱਤਰ ਦੇ ਰੂਪ ਵਿੱਚ ਯੁਗਾਂ ਯੁਗਾਂਤਰਾਂ ਤੋਂ ਸ਼ੈਤਾਨੀ ਪਾਪਾਂ ਤੋਂ ਮੁਕਤ ਕੀਤੇ ਮਨੁੱਖਾਂ ਨਾਲ ਇੱਕ ਮਿੱਕ ਹੈ,ਜਿਨ੍ਹਾਂ ਨੂੰ ਉਸਨੇ ਆਪਣੀ ਕੁਰਬਾਨੀ ਨਾਲ ਬਚਾਇਆ ਹੈ।ਇਹ ਸਭ ਕੁਝ ਇਸ ਲਈ ਕੀਤਾ ਗਿਆ ਕਿ ਪਾਪ ਦੀ ਬਰਬਾਦੀ ਵਿੱਚ ਡਿੱਗੇ ਮਨੁੱਖ ਨੂੰ ਉੱਚਾ ਉਠਾਇਆ ਜਾ ਸਕੇ ਤਾਂ ਜੋ ਉਹ ਪ੍ਰਮੇਸ਼ਵਰ ਦੇ ਪਿਆਰ ਦਾ ਸਾਂਝੀਵਾਲ ਬਣਕੇ ਪਵਿੱਤਰਤਾ ਦੀ ਖ਼ੁਸ਼ੀ ਮਾਣ ਸਕੇ।SC 12.2

    ਸਾਡੀ ਮੁਕਤੀ ਲਈ ਜੋ ਕੀਮਤ ਚੁੱਕਾਈ ਗਈ,ਪਿਤਾ ਪ੍ਰਮੇਸ਼ਵਰ ਦੀ ਅਪਾਰ ਕੁਰਬਾਨੀ - ਆਪਣਾ ਪੁੱਤਰ ਸਾਡੇ ਪਾਪੀਆਂ ਲਈ ਵਾਰ ਦੇਣਾ - ਇਸ ਨਾਲ ਸਾਡੇ ਅੰਦਰ ਉਹ ਉੱਚੇ ਖਿਆਲ ਪੈਦਾ ਹੋਣੇ ਚਾਹੀਦੇ ਹਨ ਕਿ ਅਸੀ ਯਿਸੂ ਮਸੀਹ ਦੁਆਰਾ ਪ੍ਰਮੇਸ਼ਵਰ ਨਾਲ ਇੱਕ ਮਿੱਕ ਹੋ ਸਕਦੇ ਜਾਂ।ਜਦੋ ਯੂਹੰਨਾ(ਯਿਸੂ ਮਸੀਹ ਦਾ ਚੇਲਾ)ਨੇ ਰੱਬੀ ਸ਼ਕਤੀ ਤੋ ਪ੍ਰੇਰਿਤ ਹੋ ਕੇ ਨਾਸ਼ ਹੁੰਦੀ ਮਨੁੱਖ ਜਾਤੀ ਲਈ ਪਿਤਾ ਪ੍ਰਮੇਸ਼ਵਰ ਦੇ ਪਿਆਰ ਦੀ ਉਚਾਈ,ਡੂੰਘਾਈ ਤੇ ਚੌੜਾਈ ਦਾ ਅੰਦਾਜ਼ਾ ਲਗਾਇਆ ਤਾਂ ਉਸਦਾ ਦਿਲ ਭਗਤੀ ਭਾਵ ਤੇ ਸ਼ਰਧਾ ਭਰੇ ਆਦਰ ਨਾਲ ਝੁਕ ਗਿਆ,ਅਤੇ ਉਸਨੂੰ ਉਹ ਸ਼ਬਦ ਨਾ ਲੱਭ ਸਕੇ ਜਿਨ੍ਹਾਂ ਰਾਹੀਂ ਉਹ ਇਸ ਪਿਆਰ ਦੀ ਵਡਿਆਈ ਤੇ ਕੋਮਲਤਾ ਦਰਸਾ ਸਕੇ ।ਸੋ ਉਸਨੇ ਪੁਕਾਰ ਕੇ ਜਗਤ ਨੂੰ ਇਹੋ ਕਿਹਾ,“ਵੇਖੋ ਪਿਤਾ ਨੇ ਸਾਡੇ ਨਾਲ ਕਿਹੋ ਜਿਹਾ ਪਿਆਰ ਕੀਤਾ ਕਿ ਅਸੀ ਪ੍ਰਮੇਸ਼ਵਰ ਦੇ ਬਾਲਕ ਸਦਾਈਏ।” 1 ਯੂਹੰਨਾ 3:1 । ਇਸ ਨਾਲ ਮਨੁੱਖ ਜਾਤੀ ਦਾ ਮਾਨ ਕਿੰਨਾਂ ਵਧ ਜਾਂਦਾ ਹੈ।ਪ੍ਰਮੇਸ਼ਵਰ ਦੀ ਆਗਿਆ ਦੀ ਉਲੰਘਣਾ ਕਰਕੇ ਮਨੁੱਖ ਜਾਤੀ ਸ਼ੈਤਾਨ ਦੀ ਪਰਜਾ ਬਣ ਜਾਂਦੀ ਹੈ,ਪਰ ਯਿਸੂ ਮਸੀਹ ਦੀ ਪ੍ਰਾਸਚਿਤ ਭਰੀ ਕੁਰਬਾਨੀ ਤੇ ਵਿਸ਼ਵਾਸ ਕਰਕੇ ਮਨੁੱਖ ਪ੍ਰਮੇਸ਼ਵਰ ਦਾ ਪੁੱਤਰ ਅਖਵਾਉਣ ਦਾ ਹੱਕਦਾਰ ਹੋ ਜਾਂਦਾ ਹੈ ।ਯਿਸੂ ਮਸੀਹ ਨੇ ਮਨੁੱਖਤਾ ਦਾ ਜਾਮਾਂ ਗ੍ਰਹਿਣ ਕਰਕੇ,ਮਨੁੱਖਤਾ ਦੀ ਪਦਵੀ ਉੱਚੀ ਕਰ ਦਿੱਤੀ।ਡਿੱਗੇ ਮਨੁੱਖ ਯਿਸੂ ਮਸੀਹ ਦੀ ਕ੍ਰਿਪਾ ਨਾਲ ਉਸ ਪਦਵੀ ਤੇ ਪਹੁੰਚ ਜਾਂਦੇ ਹਨ ਜਿੱਥੇ ਕਿ ਉਹ ਸੱਚਮੁਚ ਹੀ ਇਸ ਉੱਚੇ ਨਾਮ ਦੇ ਅਧਿਕਾਰੀ ਬਣ ਜਾਂਦੇ ਹਨ---- “ਪ੍ਰਮੇਸ਼ਵਰ ਦੇ ਪੁੱਤਰ।”SC 13.1

    ਇਸ ਪਿਆਰ ਦੀ ਕੋਈ ਬਰਾਬਰੀ ਨਹੀ ਹੋ ਸਕਦੀ।ਸਵਰਗ ਦੇ ਰਾਜੇ ਦੀ ਸੰਤਾਨ ।ਕੋਈ ਅਮਲੋਕ ਪ੍ਰਤਿਗਿਆ ਭਗਤੀ ਭਾਵ ਲਈ ਪਵਿੱਤਰ ਵਿਸ਼ਾ।ਪਿਤਾ ਪ੍ਰਮੇਸ਼ਵਰ ਦਾ ਬੇ-ਮਿਸਾਲ ਪਿਆਰ ਇਸ ਜਗਤ ਲਈ।ਇਹ ਵਿਚਾਰ ਮਨੁੱਖੀ ਆਤਮਾ ਨੂੰ ਆਤਮ ਸਮਰਪਣ ਲਈ ਝੰਜੋੜਦਾ ਹੈ ਤੇ ਫਿਰ ਉਸਨੂੰ ਪ੍ਰਮੇਸ਼ਵਰ ਦੀ ਇਛਿਆ ਦਾ ਦਾਸ ਬਣਾ ਦੇਂਦਾ ਹੈ ।ਜਿਉਂ ਜਿਉਂ ਅਸੀਂ ਪ੍ਰਮੇਸ਼ਵਰ ਦਾ ਚਰਿੱਤਰ ਸਲੀਬ ਦੀ ਰੌਸ਼ਨੀ ਵਿੱਚ ਸਮਝਨ ਦੀ ਕੋਸ਼ਿਸ਼ ਕਰਦੇ ਹਾਂ,ਉਸ ਵਿੱਚ ਸਾਨੂੰ ਤਰਸ ਕੋਮਲਤਾ ਤੇ ਨਿਆਂ ਘੁਲੇ ਮਿਲੇ ਨਜ਼ਰ ਆਉਂਦੇ ਹਨ ਤੇ ਜਦੋ ਡੂੰਘੀ ਵਿਚਾਰ ਕਰਦੇ ਹਾਂ ਤਾਂ ਅਨਗਿਣਤ ਪ੍ਰਮਾਣ ਇਹ ਦਰਸਾਉਂਦੇ ਹਨ ਕਿ ਪਿਤਾ ਪ੍ਰਮੇਸ਼ਵਰ ਦਾ ਸਾਡੇ ਨਾਲ ਅਨਮੋਲ ਕੋਮਲ ਪਿਆਰ ਇੱਕ ਮਮਤਾ ਭਰੀ ਮਾਂ ਦੇ ਆਪਣੇ ਢਿੱਡੋਂ ਜੰਮਿਆਂ ਬਾਲਕ ਲਈ ਤਰਸ ਤੇ ਮਿਹਰ ਨਾਲ ਬਿਹਬਲ ਪਿਆਰ ਨਾਲੋਂ ਕਿਤੇ ਵਧੀਕ ਹੈ।SC 13.2