Loading...
Larger font
Smaller font
Copy
Print
Contents
  • Results
  • Related
  • Featured
No results found for: "".
  • Weighted Relevancy
  • Content Sequence
  • Relevancy
  • Earliest First
  • Latest First
    Larger font
    Smaller font
    Copy
    Print
    Contents

    ਨੌਵਾਂ ਅਧਿਆਏ

    ਕਿਰਤ ਅਤੇ ਜੀਵਨ

    ਪ੍ਰਮਾਤਮਾ ਹੀ ਸਾਰੀ ਸ਼੍ਰਿਸ਼ਟੀ ਦੇ ਜੀਵਨ , ਅਨੰਦ ਅਤੇ ਪ੍ਕਾਸ਼ ਦਾ ਨਿਕਾਸ ਹੈ। ਸੂਰਜ ਦੀਆਂ ਰੌਸ਼ਨ ਕਿਰਨਾਂ ਦੀ ਤਰ੍ਹਾਂ ਤਾਜ਼ੇ ਸੋਮੇ ਵਿੱਚੋ ਫੁੱਟਦੀਆਂ ਹੋਈਆਂ ਪਾਣੀ ਦੀਆਂ ਧਾਰਾਂ ਦੀ ਤਰ੍ਹਾਂ, ਪ੍ਰਮੇਸ਼ਵਰ ਦੀ ਮਿਹਰ ਦੇ ਵਰਦਾਨ ਉਸਦੇ ਸਾਰੇ ਜੀਵਾਂ ਲਈ ਹਨ। ਜਿੱਥੇ ਵੀ ਮਨੁੱਖ ਦੇ ਹਿਰਦਿਆਂ ਵਿੱਚ ਪ੍ਰਮੇਸ਼ਵਰ ਦੀ ਆਤਮਾ ਦਾ ਨਿਵਾਸ ਹੋਵੇਗਾ ਉਨ੍ਹਾਂ ਹਿਰਦਿਆਂ ਵਿੱਚੋਂ ਪਿਆਰ ਅਤੇ ਅਸੀਸਾਂ ਦਾ ਚਸ਼ਮਾ ਹਰ ਇੱਕ ਲਈ ਵਹਿ ਤੁਰੇਗਾ ।SC 92.1

    ਪਤਿਤ ਮਨੁੱਖ ਦੇ ਉੱਧਾਰ ਤੇ ਮੁਕਤੀ ਵਿੱਚ ਸਾਡੇ ਮੁਕਤੀ ਦਾਤਾ ਨੂੰ ਅਨੰਦ ਮਿਲਦਾ ਸੀ।ਇਸ ਮਹਾਨ ਕਾਰਜ ਲਈ ਉਸਨੇ ਆਪਣੇ ਪ੍ਰਾਣਾ ਨੂੰ ਵੀ ਪਿਆਰਾ ਨਹੀ ਸਮਝਿਆ ਅਤੇ ਲੱਜਿਆ ਦੀ ਪਰਵਾਹ ਨਾ ਕਰਦੇ ਹੋਏ ਸੂਲੀ ਦੀ ਵੇਦਨਾ ਸਹੀ। ਇਸੇ ਤਰ੍ਹਾਂ ਦੂਸਰਿਆਂ ਦੀ ਭਲਾਈ ਕਰਨ ਵਿੱਚ ਸਵਰਗੀ ਦੂਤ ਵੀ ਰੁੱਝੇ ਹੋਏ ਹਨ। ਇਸ ਵਿੱਚ ਉਨ੍ਹਾਂ ਦੀ ਖੁਸ਼ੀ ਹੈ। ਅਭਾਗੇ, ਬਦਨਸੀਬ, ਚਰਿੱਤਰਹੀਣ ਅਤੇ ਨੀਵੇਂ ਮਨੁੱਖ,ਜਿੰਨਾਂ ਲਈ ਕੁਝ ਕਰਨਾ ਸਵਾਰਥੀ ਹਿਰਦੇ ਵਾਲੇ ਲੋਕ ਹੀਣਤਾ ਦਾ ਕਾਰਣ ਸਮਝਦੇ ਹਨ,ਉਨ੍ਹਾ਼ ਦੀ ਭਲਾਈ ਕਰਨਾ ਨਿਸ਼ਪਾਪ ਸਵਰਗੀ ਦੂਤਾਂ ਦਾ ਕੰਮ ਹੈ । ਯਿਸੂ ਮਸੀਹ ਦੀ ਆਪਾ ਵਾਰਨ ਵਾਲੇ ਪਿਆਰ ਦੀ ਸ਼ਕਤੀ ਸਾਰੇ ਸਵਰਗ ਵਿੱਚ ਵਿਆਪ ਰਹੀ ਹੈ ਅਤੇ ਇਹੋ ਸਵਰਗੀ ਵਿਸਮਾਦ ਦਾ ਮੂਲ ਤੱਤ ਹੈ। ਇਹੋ ਸ਼ਕਤੀ ਯਿਸੂ ਮਸੀਹ ਦੇ ਸੱਚੇ ਚੇਲਿਆਂ ਵਿੱਚ ਹੋਵੇਗੀ ਅਤੇ ਉਨ੍ਹਾਂ ਦੇ ਹਰ ਕਾਰਜ ਵਿੱਚ ਜੋ ਉਹ ਕਰਨਗੇ।SC 92.2

    ਜਦੋਂ ਯਿਸੂ ਮਸੀਹ ਦਾ ਪਿਆਰ ਹਿਰਦੇ ਵਿੱਚ ਸਥਾਪਿਤ ਹੋ ਜਾਏ ਤਾਂ ਮਿੱਠੀ ਸੁਗੰਧੀ ਦੀ ਤਰ੍ਹਾਂ ਇਹ ਛੁਪ ਨਹੀ ਸਕਦਾ। ਇਸਦਾ ਪਵਿੱਤਰ ਪ੍ਰਭਾਵ ਉਨ੍ਹਾਂ ਸਾਰਿਆ ਤੇ ਪਏਗਾ ਜਿੰਨਾਂ ਨਾਲ ਅਸੀ ਮਿਲਦੇ ਵਰਤਦੇ ਹਾਂ। ਯਿਸੂ ਮਸੀਹ ਦੀ ਸ਼ਕਤੀ ਹਿਰਦੇ ਵਿੱਚ ਵਗਦੇ ਚਸ਼ਮੇਂ ਦੀ ਤਰ੍ਹਾਂ ਹੈ ਜੋ ਸਭ ਨੂੰ ਠੰਡਕ ਪੁਚਾਉਂਦਾ ਹੈ ਅਤੇ ਉਹ ਜੋ ਵਿਨਾਸ਼ ਦੇ ਰਾਹ ਤੇ ਖੜੇ ਹਨ ਉਨ੍ਹਾਂ ਨੂੰ ਜੀਵਨ ਜਲ ਪੀਣ ਲਈ ਉਤਸਕ ਕਰਦਾ ਹੈ।SC 92.3

    ਯਿਸੂ ਮਸੀਹ ਲਈ ਪਿਆਰ, ਮਨੁੱਖਤਾ ਨੂੰ ਉੱਚਾ ਉਠਾਉਂਣ ਅਤੇ ਉਸ ਦੀ ਭਲਾਈ ਦੇ ਕਾਰਜਾਂ ਦੀ ਚਾਹ ਤੋਂ ਪ੍ਰਗਟ ਹੋਵੋਗੇ,ਜਿਵੇਂ ਯਿਸੂ ਮਸੀਹ ਨੇ ਕੀਤਾ ਸੀ ਇਸ ਪਿਆਰ ਨਾਲ ਸਵਰਗੀ ਪਿਤਾ ਪ੍ਰਮੇਸ਼ਵਰ ਦੇ ਬਣਾਏ ਅਤੇ ਉਸਦੀ ਰੱਖਿਆ ਵਿੱਚ ਰਹਿੰਦੇ ਸਾਰੇ ਜੀਵਾਂ ਪ੍ਰਤੀ ਕਰੁਣਾਂ ਅਤੇ ਹਮਦਰਸੀ ਪੈਦਾ ਹੋਵੇਗੀ ।SC 93.1

    ਸਾਡੇ ਮੁਕਤੀ ਦਾਤੇ ਯਿਸੂ ਦਾ ਧਰਤੀ ਤੇ ਜੀਵਨ ਆਰਾਮ ਅਤੇ ਸਵਾਰਥ ਦਾ ਜੀਵਨ ਨਹੀ ਸੀ, ਪ੍ਰੰਤੂ ਉਸਨੇ ਪਾਪ ਵਿੱਚੋਂ ਡਿੱਗੀ ਮਨੁੱਖਤਾ ਦੀ ਮੁਕਤੀ ਲਈ ਡੱਟ ਕੇ ਉੱਦਮ ਤੇ ਅਣਥੱਕ ਯਤਨਾਂ ਨਾਲ ਸੰਘਰਸ਼ ਕੀਤਾ। ਖੁਰਲੀ(ਜਿੱਥੇ ਯਿਸੂ ਨੇ ਜਨਮ ਲਿਆ ਸੀ) ਤੋਂ ਲੈ ਕੇ ਕੈਲਵਰੀ (ਸੂਲੀ ਦਾ ਸਥਾਨ) ਤੱਕ ਉਸਨੇ ਆਤਮ ਤਿਆਗ ਦਾ ਮਾਰਗ ਅਪਣਾਇਆ ਅਤੇ ਕਸ਼ਟਪੂਰਣ ਯਾਤਰਾਵਾਂ, ਕਰੜੇ ਕਾਰਜਾਂ ਅਤੇ ਥਕਾ ਦੇਣ ਵਾਲੀਆਂ ਚਿੰਤਾਵਾਂ ਤੇ ਮੁਸ਼ਕਤਾਂ ਵੱਲੋਂ ਕਦੀ ਮੂੰਹ ਮੋੜਨ ਦਾ ਯਤਨ ਨਾ ਕੀਤਾ। ਉਸਨੇ ਕਿਹਾ, ” ਜਿਵੇਂ ਮਨੁੱਖ ਦਾ ਪੁੱਤਰ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੀ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ। ” (Matthew) ਮਤੀ 22:28 । ਇਹੋ ਇੱਕ ਉਸਦੇ ਜੀਵਨ ਦਾ ਵੱਡਾ ਮਨੋਰਥ ਸੀ ।ਇਸ ਮਹਾਨ ਉਦੇਸ਼ ਦੇ ਸਾਹਮਣੇ ਹੋਰ ਕੁਝ ਵੀ ਉਸ ਲਈ ਮਹਤੱਤਾ ਨਹੀਂ ਸੀ ਰੱਖਦਾ ।ਪ੍ਰਮੇਸ਼ਵਰ ਦੀ ਇੱਛਾ ਦਾ ਪਾਲਣ ਕਰਨਾ ਅਤੇ ਆਪਣਾ ਫਰਜ਼ ਪੂਰਾ ਕਰਨਾ ਹੀ ਉਸਦਾ ਖਾਣ ਪੀਣ ਸੀ। ਉਸਦੀ ਮਿਹਨਤ ਤੇ ਕਿਰਤ ਵਿੱਚ ਸਵਾਰਥ ਅਤੇ ਸਵੈਹਿਤ ਲਈ ਕੋਈ ਥਾਂ ਨਹੀਂ ਸੀ।SC 93.2

    ਇਸ ਲਈ ਉਹ ਸਾਰੇ ਜੋ ਯਿਸੂ ਮਸੀਹ ਦੀ ਮਿਹਰ ਦੇ ਭਾਗੀ ਹਨ, ਉਨ੍ਹਾਂ ਨੂੰ ਕੋਈ ਵੀ ਕੁਰਬਾਨੀ ਦੇਣ ਲਈ ਹਰ ਵੇਲੇ ਤਿਆਰ ਰਹਿਣਾ ਚਾਹੀਦਾ ਹੈ ਤਾਂ ਜੋ ਹੋਰ ਦੂਸਰੇ ਮਨੁੱਖ ਵੀ ਜਿੰਨ੍ਹਾਂ ਲਈ ਯਿਸੂ ਮਸੀਹ ਨੇ ਪ੍ਰਾਣ ਦਿੱਤੇ ਹਨ ਸਵਰਗੀ ਵਰਦਾਨਾ ਦੇ ਭਾਗੀ ਬਣ ਸਕਣ ।ਉਹ ਲੋਕ ਜਗਤ ਨੂੰ ਸੁਧਾਰਨ,ਉਨੱਤ, ਉਜੱਲ ਕਰਨ ਲਈ ਜੋ ਕੁਝ ਵੀ ਕਰ ਸਕਦੇ ਹਨ ਕਰਨਗੇ ।ਜੇਕਰ ਹਿਰਦੇ ਵਿੱਚ ਅਜਿਹੀ ਭਾਵਨਾ ਉਤੱਪਨ ਹੋ ਗਈ ਹੈ ਤਾਂ ਸਮਝੋ ਸੱਚਮੁੱਚ ਹੀ ਕਾਇਆ ਪਲਟ ਹੋ ਗਈ ਹੈ ।ਜਿਉਂ ਹੀ ਮਨੁੱਖ ਯਿਸੂ ਮਸੀਹ ਦੀ ਸ਼ਰਨ ਆਉਂਦਾ ਹੈ, ਉਸਦੇ ਹਿਰਦੇ ਵਿੱਚ ਇੱਕ ਪ੍ਰਬਲ ਖਾਹਿਸ਼ ਪੈਦਾ ਹੋ ਜਾਂਦੀ ਹੈ ਦੂਸਰਿਆਂ ਨੂੰ ਜਤਾਉਣ ਦੀ ਕਿ ਉਸਨੇ ਕਿੰਨਾਂ ਉੱਤਮ ਅਤੇ ਪਰਮ-ਸਰੇਸ਼ਟ ਦੋਸਤ ਲੱਭ ਲਿਆ ਹੈ- ਯਿਸੂ ਮਸੀਹ, ਉਦਾਰ ਅਤੇ ਪੁਨੀਤ ਕਰਨ ਵਾਲੀ ਸਚਾਈ ਉਸ ਮਨੁੱਖ ਦੇ ਹਿਰਦੇ ਵਿੱਚ ਛੁਪ ਨਹੀ ਸਕਦੀ।ਜੇ ਅਸੀ ਯਿਸੂ ਮਸੀਹ ਦੀ ਧਾਰਮਿਕਤਾ ਦਾ ਚੋਲਾ ਪਾ ਲਿਆ ਹੈ ਅਤੇ ਉਸ ਦੀ ਅੰਤਰੀਵ ਸਮਾਉਣ ਵਾਲੀ ਸ਼ਕਤੀ ਦੇ ਅਨੰਦ ਨਾਲ ਸਾਡਾ ਹਿਰਦਾ ਲਬਰੇਜ਼ ਹੋ ਚੁੱਕਾ ਹੈ ਤਾਂ ਅਸੀ ਚੁੱਪ ਨਹੀ ਰਹਿ ਸਕਦੇ। ਜੇ ਅਸੀਂ ਪ੍ਰਭੂ ਦੀ ਭਲਾਈ ਅਤੇ ਦਿਆਲਤਾ ਦੇਖ ਲਈ ਹੈ ਅਤੇ ਇਸ ਦਾ ਰਸ ਮਾਣ ਲਿਆ ਹੈ ਤਾਂ ਅਸੀ ਇਸਦਾ ਵਰਨਣ ਕੀਤੇ ਬਗੈਰ ਨਹੀਂ ਰਹਿ ਸਕਦੇ। ਜਿਵੇਂ ਫਿਲਪ ਨੇ ਪ੍ਰਾਣਦਾਤਾ ਨੂੰ ਲੱਭ ਲਿਆ ਸੀ, ਅਸੀ ਵੀ ਦੂਸਰਿਆਂ ਨੂੰ ਉਸਦੀ ਹਜ਼ੂਰੀ ਵਿੱਚ ਬੁਲਾਵਾਂਗੇ, ਅਸੀਂ ਉਨ੍ਹਾਂ ਅੱਗੇ ਯਿਸੂ ਮਸੀਹ ਦੇ ਗੁਣ ਗਾਣ ਕਰਾਂਗੇ ਅਤੇ ਆਉਣ ਵਾਲੇ ਜਗਤ ਦੀਆਂ ਵਾਸਤਵਿਕ ਸੱਚਾਈਆਂ ਵੱਲ ਉਨ੍ਹਾਂ ਦਾ ਧਿਆਨ ਦਿਵਾਵਾਂਗੇ ।ਜਿਸ ਮਾਰਗ ਤੇ ਯਿਸੂ ਚੱਲਿਆ ਸੀ ਉਸ ਤੇ ਚੱਲਣ ਦੀ ਸਾਡੇ ਅੰਦਰ ਤੀਬਰ ਇੱਛਾ ਹੋਵੇਗੀ। ਇੱਕ ਐਸੀ ਸਰਗਰਮ ਇੱਛਾ ਜਾਗ੍ਰਿਤ ਹੋਵੇਗੀ ਕਿ ਉਹ ਸਾਰੇ ਜੋ ਸਾਡੇ ਆਸ ਪਾਸ ਹੋਣਗੇ ਸਮਝ ਜਾਣਗੇ,“ਪ੍ਰਮੇਸ਼ਵਰ ਦੇ ਚੋਲੇ ਨੂੰ ਦੇਖੋ, ਜੋ ਜਗਤ ਦੇ ਪਾਪ ਚੁੱਕ ਲੈ ਜਾਂਦਾ ਹੈ ।” (John) ਯੂਹੰਨਾਂ 1:29 ।SC 94.1

    ਦੂਸਰਿਆਂ ਦੀ ਭਲਾਈ ਲਈ ਜੋ ਕੰਮ ਅਸੀ ਕਰਾਂਗੇ ਉਹ ਸਾਡੀ ਭਲਾਈ ਦਾ ਕਾਰਜ ਬਣੇਗਾ। ਸਾਨੂੰ ਮੁਕਤੀ ਦੀ ਯੋਜਨਾਂ ਲਈ ਕੰਮ ਕਰਨ ਦਾ ਹਿੱਸੇਦਾਰ ਬਨਾਉਣਾ ਪ੍ਰਮੇਸ਼ਵਰ ਦਾ ਪ੍ਰਯੋਜਨ ਸੀ। ਪ੍ਰਮੇਸ਼ਵਰ ਨੇ ਮਨੁੱਖ ਨੂੰ ਰੱਬੀ ਫਿਤਰਤ ਦੇ ਭਾਗੀ ਹੋਣ ਦਾ ਵਿਸ਼ੇਸ਼ ਅਧਿਕਾਰ ਦਿੱਤਾ ਹੈ ਤਾਂ ਕਿ ਉਹ ਵੀ ਦੂਸਰਿਆਂ ਨੂੰ ਇਸੇ ਵਰਦਾਨ ਦੀ ਬਖਸ਼ਿਸ਼ ਦੇ ਭਾਗੀ ਬਣਾ ਸਕਣ ।ਇਹ ਸਭ ਤੋਂ ਵੱਡਾ ਸਨਮਾਨ ਅਤੇ ਸਭ ਤੋਂ ਵੱਡੀ ਖੁਸ਼ੀ ਹੈ ਜੋ ਪ੍ਰਮੇਸ਼ਵਰ ਮਨੁੱਖਾ ਨੂੰ ਪ੍ਰਦਾਨ ਕਰਦਾ ਹੈ। ਜੋ ਇਸ ਪ੍ਰਕਾਰ ਪ੍ਰੇਮ ਦੇ ਕਾਰਜ ਵਿੱਚ ਭਾਈਵਾਲ ਬਣ ਜਾਂਦੇ ਹਨ, ਉਹ ਸਿਰਜਣਹਾਰ ਦੇ ਬਹੁਤ ਨਜ਼ਦੀਕ ਆ ਜਾਂਦੇ ਹਨ। ਜੇ ਪ੍ਰਮੇਸ਼ਵਰ ਚਾਹੁੰਦਾ ਤਾਂ ਸ਼ੁਭ ਸਮਾਚਾਰ ਦਾ ਸੰਦੇਸ਼ ਅਤੇ ਪ੍ਰੇਮ ਕਾਰਜ ਸਭ ਸਵਰਗ ਦੂਤਾਂ ਨੂੰ ਸੌਪ ਦਿੰਦਾ ।ਆਪਣੇ ਮਨੋਰਥ ਨੂੰ ਪੂਰਾ ਕਰਣ ਲਈ ਪ੍ਰਮੇਸ਼ਵਰ ਕੋਈ ਵੀ ਸਾਧਨ ਵਰਤ ਸਕਦਾ ਸੀ, ਪ੍ਰੰਤੂ ਆਪਣੇ ਅਸੀਮ ਪਿਆਰ ਵਿੱਚ ਸਾਂਝੀਵਾਲ ਬਣੀਏ ਯਿਸੂ ਮਸੀਹ ਅਤੇ ਸਵਰਗੀ ਦੂਤਾਂ ਨਾਲ , ਤਾਂ ਕਿ ਅਸੀ ਉਸਦੇ ਵਰਦਾਨ ਖੁਸ਼ੀਆ ਅਤੇ ਆਤਮਿਕ ਉਡਾਰੀ ਦੇ ਹਿੱਸੇਦਾਰ ਬਣ ਸਕੀਏ, ਜੋ ਕਿ ਕੇਵਲ ਨਿਸ਼ਕਾਮ ਸੇਵਾ ਦੇ ਕੰਮਾਂ ਨਾਲ ਨਸੀਬ ਹੋ ਸਕਦਾ ਹੈ।SC 94.2

    ਯਿਸੂ ਮਸੀਹ ਦੇ ਕਲੇਸ਼ ਤੇ ਦੁੱਖਾ ਦੇ ਸਹਿਯੋਗੀ ਬਣ ਕੇ ਅਸੀ ਉਸ ਨਾਲ ਹਮਦਰਦੀ ਕਰਦੇ ਹਾਂ। ਦੂਸਰਿਆਂ ਦੇ ਕਲਿਆਣ ਲਈ ਆਤਮ ਤਿਆਗ ਦਾ ਹਰ ਇੱਕ ਕਾਰਜ ਦਾਨੀ ਦੇ ਹਿਰਦੇ ਦੀ ਉਦਾਰਤਾ ਦੀ ਭਾਵਨਾ ਨੂੰ ਬਲ ਦਿੰਦਾ ਹੈ ਅਤੇ ਜਗਤ ਦੇ ਉਦਾਰ ਕਰਤਾ ਨਾਲ ਉਸ ਦੀ ਮਿੱਤਰਤਾ ਨੂੰ ਹੋਰ ਵੀ ਸੰਮਲਿਤ ਕਰਦਾ ਹੈ, “ਜੋ ਧਨੀ ਸੀ, ਪ੍ਰੰਤੂ ਤੁਹਾਡੀ ਖਾਤਿਰ --- ਕੰਗਾਲ ਬਣਿਆ ਤਾਂ ਕਿ ਉਸਦੇ ਕੰਗਾਲ ਹੋ ਜਾਣ ਨਾਲ ਤੁਸੀਂ ਧਨੀ ਹੋ ਜਾਉ” (2 Corinthians) 2 ਕੁਰੰਥੀਆਂ ਨੂੰ 8:9। ਅਤੇ ਸਾਡਾ ਜੀਵਨ ਤਾਂ ਹੀ ਮਿਹਰ ਬਖਸ਼ਿਸ਼ ਨਾਲ ਭਰਪੂਰ ਹੁੰਦਾ ਹੈ ਜੇਕਰ ਅਸੀ ਪ੍ਰਮੇਸ਼ਵਰ ਦੀ ਸਿਰਹਨਾਂ ਦੇ ਉਦੇਸ਼ ਨੂੰ ਪੂਰਾ ਕਰੀਏ।SC 95.1

    ਜੇਕਰ ਤੁਸੀਂ ਉਹੋ ਕਾਰਜ ਕਰੋਂਗੇ ਜੋ ਯਿਸੂ ਮਸੀਹ ਨੇ ਆਪਣੇ ਚੇਲਿਆਂ ਲਈ ਨਿਯੁਕਤ ਕੀਤੇ ਸਨ ਜਿੰਨਾਂ ਦੁਆਰਾ ਮਨੁੱਖਾ ਦੇ ਮਨ ਜਿੱਤ ਕੇ ਯਿਸੂ ਦੀ ਸ਼ਰਨ ਵਿੱਚ ਲਿਆਏ ਜਾਣ, ਤਾਂ ਤੁਹਾਨੂੰ ਤਜ਼ਰਬੇ ਅਤੇ ਉੱਚੇ ਰੱਬੀ ਗਿਆਨ ਦੀ ਲੋੜ ਭਾਸੇਗੀ ਅਤੇ ਤੁਹਾਨੂੰ ਧਾਰਮਿਕਤਾ ਦੀ ਭੁੱਖ ਤੇ ਪਿਆਸ ਬਿਹਬਲ ਕਰੇਗੀ ; ਤੁਸੀਂ ਪ੍ਰਮੇਸ਼ਵਰ ਅੱਗੇ ਅਰਜੋਈ ਕਰੋਂਗੇ ਅਤੇ ਤੁਹਾਡੇ ਵਿਸ਼ਵਾਸ ਹੋਰ ਵੀ ਅਟੱਲ ਹੋ ਜਾਏਗਾ ਅਤੇ ਤੁਹਾਡੀ ਆਤਮਾ ਮੁਕਤੀ ਦੇ ਚਸ਼ਮੇ ਵਿੱਚੋਂ ਡੂੰਘੇ ਅੰਮ੍ਰਿਤ ਦੇ ਘੁਟ ਭਰੇਗੀ। ਅਚਾਨਕ ਵਿਰੋਧ ਅਤੇ ਕਠਿਨ ਪ੍ਰੀਖਿਆਵਾਂ ਦੁਆਰਾ ਤੁਸੀਂ ਬਾਈਬਲ ਅਤੇ ਪ੍ਰਾਰਥਨਾ ਵੱਲ ਲਗ ਜਾਉਂਗੇ। ਤੁਸੀਂ ਯਿਸੂ ਮਸੀਹ ਦੀ ਮਿਹਰ ਅਤੇ ਗਿਆਨ ਵਿੱਚ ਵਧਦੇ ਜਾਉਗੇ ਅਤੇ ਤੁਹਾਨੂੰ ਡੂੰਘੀ ਨੇੜਤਾ ਦਾ ਅਨੁਭਵ ਹੁੰਦਾ ਜਾਏਗਾ ।SC 95.2

    ਪਰਸਵਾਰਥ ਦੀ ਭਾਵਨਾ ਚਰਿੱਤਰ ਵਿੱਚ ਸੁਘੜਤਾ, ਸਥਿੱਰਤਾ ਅਤੇ ਮਸੀਹ ਵਾਂਗ ਮਧੁਰਤਾ ਪ੍ਰਦਾਨ ਕਰਦੀ ਹੈ ਅਤੇ ਇਸ ਦੇ ਅਧਿਕਾਰੀ ਨੂੰ ਸ਼ਾਂਤੀ ਅਤੇ ਸੁਖ ਪਹੁੰਚਾਂਦੀ ਹੈ। ਚੰਗੇ ਕੰਮਾਂ ਅਤੇ ਭਲਾਈ ਕਰਨ ਲਈ ਤਾਂਘ ਵਧ ਜਾਂਦੀ ਹੈ। ਆਲਸ,ਸਵਾਰਥ ਅਤੇ ਸੁਸਤੀ ਲਈ ਕੋਈ ਥਾਂ ਨਹੀ ਰਹਿੰਦੀ। ਜੋ ਮਸੀਹੀ ਗੁਣਾਂ ਤੇ ਅਮਲ ਕਰਨਗੇ ਉਹ ਪ੍ਰਮੇਸ਼ਵਰ ਦੇ ਕੰਮਾਂ ਲਈ ਦ੍ਰਿੜ ਅਤੇ ਸਥਿਰ ਹੋ ਜਾਣਗੇ। ਉਨ੍ਹਾਂ ਦਾ ਆਤਮਿਕ ਗਿਆਨ ਪ੍ਰਤੱਖ ਅਤੇ ਸਪਸ਼ਟ ਹੋਵੇਗਾ, ਉਨ੍ਹਾਂ ਦਾ ਵਿਸ਼ਵਾਸ ਸਥਿਰ ਅਤੇ ਵਿਕਸਤ ਹੋਣ ਵਾਲਾ ਹੋਵੇਗਾ , ਅਤੇ ਉਨ੍ਹਾਂ ਦੀ ਪ੍ਰਾਰਥਨਾਂ ਵੀ ਸ਼ਕਤੀਸ਼ਾਲੀ ਹੋਵੇਗੀ। ਉਨ੍ਹਾਂ ਦੀ ਆਤਮਿਕ ਸ਼ਕਤੀ ਪ੍ਰਮੇਸ਼ਵਰ ਦੇ ਪਵਿੱਤ੍ਰ ਸਪਰਸ਼ ਨਾਲ ਆਤਮਾ ਦੇ ਮੇਲ ਮਿਲਾਪ ਵਿੱਚ ਲੀਨ ਹੋ ਜਾਂਦੀ ਹੈ ।ਜੋ ਲੋਕ ਦੂਸਰਿਆ ਦੇ ਕਲਿਆਣ ਲਈ ਆਪਣੇ ਆਪ ਨੂੰ ਪਰਸਵਾਰਥ ਵੱਲ ਲਾ ਦੇਂਦੇ ਹਨ ਅਸਲ ਵਿੱਚ ਉਹ ਆਪਣੀ ਮੁਕਤੀ ਦੇ ਕਾਰਜ ਨੂੰ ਹੀ ਪੂਰਣ ਕਰਦੇ ਹਨ ।SC 96.1

    ਰੱਬੀ ਮਿਹਰ ਵਿੱਚ ਵਧਣ ਫੁੱਲਣ ਦਾ ਇੱਕੋ ਇੱਕ ਰਸਤਾ ਇਹ ਹੈ ਕਿ ਅਸੀਂ ਉਹੋ ਕਾਰਜ , ਜਿਸਦਾ ਆਦੇਸ਼ ਮਸੀਹ ਨੇ ਸਾਨੂੰ ਕਰਨ ਲਈ ਦਿੱਤਾ ਹੈ , ਨਿਰਸਵਾਰਥ ਰੂਪ ਵਿੱਚ ਕਰਦੇ ਜਾਈਏ ਅਰਥਾਤ ਜਿੱਥੋਂ ਤੱਕ ਵੀ ਹੋ ਸਕੇ ਆਪਣੇ ਵਿੱਤ ਅਨੁਸਾਰ ਲੋੜਵੰਦਾ ਦੀ ਮੱਦਦ ਕਰਦੇ ਜਾਈਏ ਅਤੇ ਉਨ੍ਹਾਂ ਨੂੰ ਅਸੀਸਾਂ ਦਿੰਦੇ ਜਾਈਏ। ਕਸਰਤ ਅਤੇ ਅਭਿਆਸ ਕਰਨ ਨਾਲ ਸ਼ਕਤੀ ਵਧਦੀ ਹੈ ,ਜੀਵਨ ਦੀ ਸ਼ਰਤ ਹੀ ਕਾਰ ਕਰਦੇ ਰਹਿਣਾ ਹੈ। ਜੋ ਲੋਕ ਉਦਾਸ ਹੋ ਕੇ ਮਸੀਹੀ ਜੀਵਨ ਦੀਆਂ ਬਖਸ਼ਿਸ਼ਾਂ ਸਵੀਕਾਰ ਕਰ ਲੈਂਦੇ ਹਨ, ਪ੍ਰੰਤੂ ਯਿਸੂ ਮਸੀਹ ਲਈ ਕੁਝ ਵੀ ਨਹੀ ਕਰਦੇ, ਉਹ ਕਰਮਹੀਣ ਜੀਵਨ ਜਿਉਂਦੇ ਹਨ। ਉਹ ਬਿਨਾਂ ਮਿਹਨਤ ਮਜ਼ਦੂਰੀ ਤੋਂ ਰੋਟੀ ਖਾ ਕੇ ਜੀਵਨ ਗੁਜ਼ਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਆਤਮਿਕ ਅਤੇ ਸੁਭਾਵਿਕ ਤੌਰ ਤੇ ਇਸ ਦਾ ਨਤੀਜਾ ਵਿਨਾਸ਼ਕਾਰੀ ਅਤੇ ਪਤਿਤ ਹੁੰਦਾ ਹੈ। ਜੋ ਮਨੁੱਖ ਕਸਰਤ ਅਤੇ ਹੱਡ ਗੋਡੇ ਹਿਲਾਉਣ ਤੋਂ ਇਨਕਾਰੀ ਹੁੰਦਾ ਹੈ, ਸ਼ੀਘਰ ਹੀ ਉਹ ਸ਼ਕਤੀਹੀਣ ਹੋ ਹਾਏਗਾ ਅਤੇ ਉਨ੍ਹਾਂ ਅੰਗਾ ਨੂੰ ਹਿਲਾਉਣ ਯੋਗ ਨਹੀਂ ਰਹੇਗਾ ,ਇਵੇਂ ਹੀ ਜੋ ਮਸੀਹੀ ਰੱਬੀ ਬਖਸ਼ਿਸ਼ ਨਾਲ ਮਿਲੀਆ ਸ਼ਕਤੀਆਂ ਨਹੀਂ ਵਰਤੇਗਾ, ਉਹ ਨਾ ਕੇਵਲ ਯਿਸੂ ਮਸੀਹ ਵਿੱਚ ਪਲਰਨ ਵਿੱਚ ਹੀ ਨਾਕਾਮਯਾਬ ਰਹੇਗਾ ਸਗੋਂ ਜਿਹੜੀ ਸ਼ਕਤੀ ਉਸ ਕੋਲ ਹੈ ਉਹ ਵੀ ਜਾਂਦੀ ਰਹੇਗੀ।SC 96.2

    ਯਿਸੂ ਮਸੀਹ ਦੀ ਕਲਿਸੀਆ(ਗਿਰਜਾ)ਮਾਨਵਤਾ ਦੇ ਉਦਾਰ ਲਈ ਪਰਮੇਸ਼ਵਰ ਵੱਲੋਂ ਸਥਾਪਿਤ ਕੀਤੀ ਹੋਈ ਏਜੰਸੀ ਹੈ। ਇਸ ਦਾ ਕੰਮ ਹੈ *ਯਿਸੂ ਦੇ ਲਹੂ ਦੁਆਰਾ ਮੁਕਤੀ ਅਤੇ ਯਿਸੂ ਮਸੀਹ ਦਾ ਦੋਬਾਰਾ ਪ੍ਰਗਟ ਹੋ ਕੇ ਧਰਮੀਆਂ ਨੂੰ ਅਨੰਤ ਜੀਵਨ ਅਤੇ ਪਾਪੀਆਂ ਨੂੰ ਸਜ਼ਾ ਦੇ ਕੇ ਪਾਪ ਦਾ ਅੰਤ ਤੇ ਧਰਮ ਦੀ ਜੈ ਕਰਨੀ।ਸ਼ੁਭ ਸਮਾਚਾਰ ਨੂੰ ਜਗਤ ਵਿੱਚ ਪਹੁੰਚਾਉਣਾ ਅਤੇ ਸਾਰੇ ਮਸੀਹੀਆਂ ਉੱਤੇ ਇਸ ਸ਼ੁਭ ਕੰਮ ਦੀ ਜ਼ਿੰਮੇਦਾਰੀ ਹੈ। ਹਰ ਇੱਕ ਨੂੰ ਆਪਣੀ ਯੋਗਤਾ ਅਤੇ ਅਵਸਰ ਅਨੁਸਾਰ ਪ੍ਰਾਣਦਾਤਾ ਦੇ ਮਿਸ਼ਨ ਨੂੰ ਪੂਰਾ ਕਰਨਾ ਚਾਹੀਦਾ ਹੈ। ਯਿਸੂ ਮਸੀਹ ਦਾ ਅਸੀਮ ਪਿਆਰ ਜੋ ਉਸਨੇ ਸਾਨੂੰ ਦਰਸਾਇਆ ਹੈ, ਇਹ ਸਾਨੂੰ ਉਨ੍ਹਾਂ ਸਾਰਿਆਂ ਦਾ ਕਰਜਾਈ ਬਣਾ ਦਿੰਦਾ ਹੈ ਜੋ ਉਸਨੂੰ ਨਹੀ ਜਾਣਦੇ ।ਸਾਡਾ ਪਰਮ ਫਰਜ਼ ਹੈ ਹਰ ਇੱਕ ਨੂੰ ਯਿਸੂ ਮਸੀਹ ਦੇ ਪਿਆਰ ਦਾ ਸੁਨੇਹਾ ਦੇ ਕੇ ਇਸ ਕਰਜ਼ ਤੋਂ ਸੁਰਖਰੂ ਹੋਣਾ। ਪ੍ਰਮੇਸ਼ਵਰ ਨੇ ਸਾਨੂੰ ਕੇਵਲ ਸਾਡੇ ਲਈ ਹੀ ਰੋਸ਼ਨੀ ਨਹੀ ਦਿੱਤੀ ਪ੍ਰੰਤੂ ਦੂਸਰਿਆਂ ਨੂੰ ਰਾਹ ਦਿਖਾਉਣ ਲਈ ਵੀ।SC 97.1

    ਜੇਕਰ ਯਿਸੂ ਮਸੀਹ ਨੂੰ ਮੰਨਣ ਵਾਲੇ ਆਪਣੇ ਕਰਤੱਵ ਨੂੰ ਪੂਰੀ ਤਰ੍ਹਾਂ ਨਿਭਾਉਣ ਤਾਂ ਜਿੱਥੇ ਅੱਜ ਇੱਕ ਪ੍ਰਚਾਰਕ ਸੱਚੇ ਰੱਬ ਤੋਂ ਇਨਕਾਰੀ ਬੁੱਤ ਪੂਜ ਅਤੇ ਨਾਸਤਿਕ ਜਾਤੀਆਂ ਦੀ ਧਰਤੀ ਤੇ ਸ਼ੁਭ ਸਮਾਚਾਰ ਸੁਣਾ ਰਿਹਾ ਹੈ ਅਤੇ ਯਿਸੂ ਦੇ ਪਿਆਰ ਦਾ ਪ੍ਰਚਾਰ ਕਰ ਰਿਹਾ ਹੈ ਉੱਥੇ ਇੱਕ ਹਜ਼ਾਰ ਪ੍ਰਚਾਰਕ ਹੁੰਦੇ ਹਨ ਅਤੇ ਉਹ ਸਾਰੇ ਜੋ ਆਪ ਪ੍ਰਚਾਰ ਵਿੱਚ ਹਿੱਸਾ ਲੈਣ ਦੇ ਅਯੋਗ ਹਨ, ਉਹ ਆਪਣੇ ਰੁਪਏ ਪੈਸੇ , ਹਮਦਰਦੀ ਅਤੇ ਅਰਦਾਸ ਨਾਲ ਹਿੱਸਾ ਲੈ ਲੈਂਦੇ ਅਤੇ ਮਸੀਹੀ ਮੁਲਕਾਂ ਵਿੱਚ ਹੋਰ ਸਰਗਰਮੀ ਅਤੇ ਮਿਹਨਤ ਨਾਲ ਆਤਮਾਵਾਂ ਨੂੰ ਯਿਸੂ ਮਸੀਹ ਦੀ ਸ਼ਰਣ ਲਿਆਉਂਣ ਦਾ ਕਾਰਜ ਹੁੰਦਾ। ਜੇ ਯਿਸੂ ਮਸੀਹ ਲਈ ਕੰਮ ਕਰਨ ਦੇ ਫਰਜ਼ ਦੀ ਸਾਨੂੰ ਪਹਿਚਾਣ ਹੋ ਜਾਏ ਤਾਂ ਕਿਸੇ ਦੂਰ ਦੇਸ਼ ਜਾਂ ਭਾਂਤ ਭਾਂਤ ਜਾਤੀਆ ਕੋਲ ਜਾਣ ਦੀ ਸਾਨੂੰ ਲੋੜ ਨਹੀ ਅਤੇ ਨਾ ਹੀ ਆਪਣੇ ਘਰ ਦੇ ਤੰਗ ਘੇਰੇ ਨੂੰ ਛੱਡਣ ਦੀ ।ਅਸੀ ਇਹ ਕਾਰਜ ਆਪਣੇ ਘਰ ਦੇ ਦਾਇਰੇ ਵਿੱਚ ਵੀ ਕਰ ਸਕਦੇ ਹਾਂ। ਉਨ੍ਹਾਂ ਲੋਕਾਂ ਨਾਲ ਜਿੰਨਾਂ ਨੂੰ ਅਸੀ ਮਿਲਦੇ ਵਰਤਦੇ ਹਾਂ ਅਤੇ ਕਾਰ ਵਿਹਾਰ ਕਰਦੇ ਹਾਂ।SC 98.1

    ਧਰਤੀ ਉੱਤੇ ਯਿਸੂ ਮਸੀਹ ਦੇ ਜੀਵਨ ਦਾ ਵੱਡਾ ਭਾਗ ਨਾਜ਼ਰਤ ਵਿੱਚ ਤਰਖਾਣ ਦੀ ਦੁਕਾਨ ਤੇ ਸਬਰ ਤੇ ਸੰਤੋਖ ਨਾਲ ਕੰਮ ਕਰਦਿਆ ਬੀਤਿਆ। ਜਦੋਂ ਜੀਵਨ ਦਾਤਾ ਕਿਸਾਨਾਂ ਅਤੇ ਮਜ਼ਦੂਰਾਂ ਦੇ ਨਾਲ ਨਾਲ ਬਿਨਾਂ ਜਾਣ ਪਹਿਚਾਣ ਅਤੇ ਸਤਿਕਾਰ ਦੇ ਤੁਰਦਾ ਅਤੇ ਗੱਲਬਾਤ ਕਰਦਾ ਹੁੰਦਾ ਤਾਂ ਸੇਵਾਦਾਰ ਸਵਰਗੀ ਦੂਤ ਦਾ ਸਾਇਆ ਉਸ ਦੇ ਨਾਲ ਹੁੰਦਾ। ਉਹ ਆਪਣੀ ਮਮੂਲੀ ਦੁਕਾਨ ਤੇ ਕੰਮ ਕਰਦਾ ਵੀ ਉਤਨੇ ਹੀ ਵਿਸ਼ਵਾਸ ਨਾਲ ਆਪਣੇ ਮਿਸ਼ਨ ਦੀ ਪੂਰਤੀ ਕਰਦਾ ਜਿਵੇਂ ਕਿ ਉਹ ਗਲੀਲੀ ਵਿੱਚ ਬਿਮਾਰਾਂ ਨੂੰ ਰਾਜ਼ੀ ਕਰਦਾ ਅਤੇ ਭਿਆਨਕ ਤੂਫਾਨੀ ਲਹਿਰਾਂ ਉੱਤੇ ਤੁਰਦਾ। ਇਸੇ ਪ੍ਰਕਾਰ ਅਸੀ ਨੀਵੇਂ ਤੋਂ ਨੀਵੇਂ ਕੰਮ ਅਤੇ ਛੋਟੀ ਤੋਂ ਛੋਟੀ ਪਦਵੀ ਤੇ ਵੀ ਯਿਸੂ ਮਸੀਹ ਦੇ ਨਾਲ ਤੁਰ ਸਕਦੇ ਹਾਂ ਅਤੇ ਉਸਦੇ ਕੰਮ ਕਰ ਸਕਦੇ ਹਾਂ।SC 98.2

    ਪ੍ਰਚਾਰਕ ਕਹਿੰਦਾ ਹੈ , “ਜੋ ਕੋਈ ਜਿਸ ਹਾਲ ਵਿੱਚ ਵੀ ਪੁਕਾਰਿਆ ਗਿਆ ਹੈ। ਉਸੇ ਹਾਲ ਵਿੱਚ ਪ੍ਰਮੇਸ਼ਵਰ ਵਿੱਚ ਸਮਾਇਆ ਰਹੇ।” (1 Corinthians) ਕੁਰੰਥੀਆਂ ਨੂੰ 7:24 ।ਵਪਾਰੀ ਐਸੀ ਤਰ੍ਹਾਂ ਵਪਾਰ ਚਲਾਏ ਕਿ ਉਸਦੀ ਇਮਾਨਦਾਰੀ ਨਾਲ ਉਸਦੇ ਸਵਾਮੀ(ਪ੍ਰਮੇਸ਼ਵਰ) ਦੀ ਵਡਿਆਈ ਹੋਵੇ। ਜੇਕਰ ਉਹ ਯਿਸੂ ਮਸੀਹ ਦਾ ਸੱਚਾ ਚੇਲਾ ਹੈ ਤਾਂ ਉਸਦੇ ਧਰਮ ਅਤੇ ਕਰਮ,ਹਰ ਕੰਮ ਵਿੱਚ ਯਿਸੂ ਮਸੀਹ ਦੀ ਸ਼ਕਤੀ ਦੂਸਰਿਆਂ ਨੂੰ ਨਜ਼ਰ ਆਏਗੀ। ਇੱਕ ਮਿਸਤਰੀ ਵੀ ਉਸਦਾ(ਯਿਸੂ)ਇੱਕ ਉਦੱਮੀ ਅਤੇ ਵਿਸ਼ਵਾਸੀ ਪ੍ਰਤਿਨਿਧ ਬਣ ਸਕਦਾ ਹੈ,ਜਿਸਨੇ ਗਲੀਲੀ ਦੀਆਂ ਪਹਾੜੀਆਂ ਵਿੱਚ ਜੀਵਨ ਦੇ ਨਿਮਾਣੇ ਕਾਰਜਾਂ ਲਈ ਘਾਲ ਘਾਲੀ।ਹਰ ਕੋਈ ਜੋ ਮਸੀਹ ਦਾ ਨਾਮ ਲੈਂਦਾ ਹੈ, ਐਸੇ ਕੰਮ ਕਰੇ ਕਿ ਲੋਕ ਉਸਦੇ ਭਲੇ ਕੰਮਾਂ ਨੂੰ ਦੇਖ ਕੇ ਉਸਦੇ ਸਿਰਜਣਹਾਰੇ ਅਤੇ ਮੁਕਤੀ ਦਾਤੇ ਦੀ ਵਡਿਆਈ ਅਤੇ ਮਹਿਮਾ ਕਰਨ ।SC 98.3

    ਕਈ ਲੋਕ ਆਪਣੀ ਯੋਗਤਾ ਦੇ ਵਰਦਾਨਾਂ ਨੂੰ ਯਿਸੂ ਮਸੀਹ ਦੀ ਸੇਵਾ ਵਿੱਚ ਲਾਉਣ ਦਾ ਇਹ ਬਹਾਨਾਂ ਕਰਦੇ ਹਨ ਕਿ ਦੂਸਰਿਆਂ ਕੋਲ ਉਨ੍ਹਾਂ ਨਾਲੋਂ ਜ਼ਿਆਦਾ ਯੋਗਤਾ ਅਤੇ ਵਸੀਲੇ ਹਨ। ਉਨ੍ਹਾਂ ਦੀ ਇਹ ਧਾਰਣਾ ਬਣ ਜਾ਼ਦੀ ਹੈ ਕਿ ਕੇਵਲ ਉਨ੍ਹਾਂ ਲੋਕਾਂ ਨੂੰ ਹੀ ਪ੍ਰਮੇਸ਼ਵਰ ਦੀ ਸੇਵਾ ਵਿੱਚ ਯੋਗਤਾ ਅਰਪਣ ਕਰਨ ਦੀ ਜ਼ਰੂਰਤ ਹੈ ਜੋ ਖਾਸ ਤੌਰ ਤੇ ਇਸ ਯੋਗ ਹੋਣ ।ਕਈਆਂ ਦੀ ਤਾਂ ਇੱਥੋ ਤੱਕ ਧਾਰਣਾ ਬਣ ਜਾਂਦੀ ਹੈ ਕਿ ਯੋਗਤਾ ਅਤੇ ਵਡਿਆਈ ਕੇਵਲ ਕਿਸੇ ਖਾਸ ਸ਼੍ਰੇਣੀ ਦੇ ਭਾਗਸ਼ਾਲੀ ਲੋਕਾਂ ਨੂੰ ਹੀ ਨਸੀਬ ਹੁੰਦੀ ਹੈ ਅਤੇ ਆਮ ਲੋਕ ਇਸ ਤੋ ਵੰਚਿਤ ਹੀ ਰਹਿੰਦੇ ਹਨ। ਇਸ ਲਈ ਉਹ ਕਿਸੇ ਵੀ ਕਰੜੀ ਘਾਲਣਾ ਜਾਂ ਪੁਰਸਕਾਰ ਵਿੱਚ ਹਿੱਸਾ ਲੈ ਸਕਦੇ ਪ੍ਰੰਤੂ ਬਾਈਬਲ ਵਿੱਚ ਦਿੱਤੇ ਗਏ ਦ੍ਰਿਸ਼ਟਾਂਤਾ ਵਿੱਚ ਐਸਾ ਨਹੀ ਲਿਖਿਆ ਗਿਆ। *ਇਹ ਦ੍ਰਿਸ਼ਟਾਂਤ ਬਾਈਬਲ ਵਿੱਚ ਪੜ੍ਹੋ ।ਜਦੋਂ ਘਰ ਦੇ ਸਵਾਮੀ ਨੇ ਆਪਣੇ ਦਾਸਾਂ ਨੂਂ ਬੁਲਾਇਆ ਤਾਂ ਹਰ ਇੱਕ ਨੂੰ ਉਸਨੇ ਕੰਮ ਸੌਂਪ ਦਿੱਤਾ ।SC 99.1

    ਜੀਵਨ ਦੇ ਨੀਵੇਂ ਤੋ ਨੀਵੇਂ ਕੰਮ ਅਸੀ ਪੂਰੀ ਪ੍ਰੇਮ ਭਾਵਨਾ ਨਾਲ ਕਰ ਸਕਦੇ ਹਾਂ, ਜਿਵੇਂ ਕਿ ਪ੍ਰਭੂ ਲਈ ਕਰ ਰਹੇ ਹਾਂ। ” (Colossians)ਕੁਲੱਸੀਆ ਨੂੰ 3:23 । ਜੇਕਰ ਪ੍ਰਮੇਸ਼ਵਰ ਦਾ ਪਿਆਰ ਹਿਰਦੇ ਵਿੱਚ ਸਮਾਇਆ ਹੋਵੇ ਤਾਂ ਉਹ ਜੀਵਨ ਵਿੱਚੋਂ ਪ੍ਰਗਟ ਹੋਵੇਗਾ ।ਮਸੀਹ ਦੀ ਮਧੁਰ ਸੁਗੰਧੀ ਸਾਨੂੰ ਘੇਰ ਲਏਗੀ ਅਤੇ ਸਾਡਾ ਪ੍ਰਭਾਵ ਉਸਦੀ ਵਡਿਆਈ ਅਤੇ ਆਸ਼ੀਰਵਾਦ ਨਾਲ ਭਰਪੂਰ ਹੋਵੇਗਾ।SC 99.2

    ਤੁਹਾਨੂੰ ਪ੍ਰਮੇਸ਼ਵਰ ਦੇ ਕਾਰਜ ਕਰਨ ਲਈ ਕਿਸੇ ਸ਼ਾਨਦਾਰ ਅਵਸਰ ਜਾਂ ਕਿਸੇ ਖਾਸ ਉੱਤਮ ਯੋਗਤਾ ਦੀ ਉਡੀਕ ਕਰਨ ਦੀ ਲੋੜ ਨਹੀ । ਨਾ ਹੀ ਤੁਹਾਡੇ ਮਸਤਕ ਵਿੱਚ ਇਹ ਵਿਚਾਰ ਆਉਂਣਾ ਚਾਹੀਦਾ ਹੈ ਕਿ ਸੰਸਾਰ ਤੁਹਾਡੇ ਬਾਰੇ ਕੀ ਸੋਚੇਗਾ ।ਜੇਕਰ ਤੁਹਾਡਾ ਰੋਜ਼ਾਨਾਂ ਜੀਵਨ ਤੁਹਾਡੇ ਵਿਸ਼ਵਾਸ ਦੀ ਪਵਿੱਤ੍ਰਤਾ ਅਤੇ ਸਚਾਈ ਦਾ ਪ੍ਰਤੀਕ ਹੈ ਅਤੇ ਦੂਸਰਿਆਂ ਨੂੰ ਇਹ ਨਿਸ਼ਚਾ ਹੋ ਜਾਏ ਕਿ ਤੁਸੀਂ ਉਨ੍ਹਾਂ ਦੇ ਹਿਤੈਸ਼ੀ ਹੋ ਅਤੇ ਭਲਾ ਕਰਨ ਦੀ ਭਾਵਨਾਂ ਰੱਖਦੇ ਹੋ ਤਾਂ ਤੁਹਾਡੀ ਸੰਪੂਰਨ ਘਾਲ ਕਦੀ ਵੀ ਅਜਾਈਂ ਨਹੀਂ ਜਾਏਗੀ ।ਯਿਸੂ ਮਸੀਹ ਦੇ ਮਸਕੀਨ ਤੋਂ ਮਸਕੀਨ ਅਤੇ ਦੀਨ ਤੋਂ ਦੀਨ ਚੇਲੇ ਵੀ ਦੂਸਰਿਆਂ ਲਈ ਆਸ਼ੀਰਵਾਦ ਬਣ ਸਕਦੇ ਹਨ ।ਹੋ ਸਕਦਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਨਾ ਹੋਵੇ ਕਿ ਉਹ ਕੋਈ ਖ਼ਾਸ ਭਲਾਈ ਦਾ ਕੰਮ ਕਰ ਰਹੇ ਹਨ ,ਪ੍ਰੰਤੂ ਆਪਣੇ ਅਨਜਾਣੇ ਪ੍ਰਭਾਵ ਨਾਲ ਉਹ ਦੂਸਰਿਆਂ ਤੇ ਅਸੀਸਾਂ ਦੀ ਨਦੀ ਵਹਾ ਦਿੰਦੇ ਹਨ ਜੋ ਕਿ ਹੋਰ ਵੀ ਡੂੰਘੀ ਅਤੇ ਚੌੜੀ ਹੁੰਦੀ ਜਾਂਦੀ ਹੈ ਅਤੇ ਇਸ ਦਾ ਸ਼ੁਭ ਅਸੀਸਾਂ ਭਰਿਆ ਨਤੀਜਾ ਉਹ ਅੰਤਿਮ ਪੁਰਸਕਾਰ ਦੇ ਦਿਨ ਤੋਂ ਪਹਿਲਾਂ ਕਦੀ ਵੀ ਨਹੀਂ ਜਾਣ ਸਕਦੇ। ਉਨ੍ਹਾਂ ਨੂੰ ਇਹ ਅਨੁਭਵ ਨਹੀਂ ਹੁੰਦਾ ਕਿ ਉਹ ਕੋਈ ਵੱਡਾ ਸ਼ੁਭ ਕਾਰਜ ਕਰ ਰਹੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਸਫਲਤਾ ਲਈ ਕੋਈ ਚਿੰਤਾ ਜਾਂ ਫਿਕਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਚੁੱਪ ਚਾਪ ਪ੍ਰਮੇਸ਼ਵਰ ਦੇ ਸੌਪੇ ਕਾਰਜ ਸੱਚਾਈ ਨਾਲ ਕਰਦੇ ਤੁਰੇ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਜੀਵਨ ਵਿਅਰਥ ਨਹੀ ਜਾਏਗਾ। ਉਨ੍ਹਾਂ ਦੀ ਆਤਮਾ ਨਿੱਤ ਯਿਸੂ ਦੀ ਸਮਾਨਤਾ ਵਿੱਚ ਵੱਧਦੀ ਜਾਏਗੀ ।ਉਹ ਇਸ ਜੀਵਨ ਵਿੱਚ ਪ੍ਰਮੇਸ਼ਵਰ ਦੇ ਕਾਰਜਾਂ ਵਿੱਚ ਸਾਂਝੀਵਾਲ ਹਨ ਅਤੇ ਇੰਝ ਉਹ ਆਪਣੇ ਆਪ ਨੂੰ ਹੋਰ ਉੱਤਮ ਵਡਿਆਈ ਦੇ ਕਾਰਜਾਂ ਦੇ ਯੋਗ ਅਤੇ ਆਉਂਣ ਵਾਲੇ ਜੀਵਨ ਦੀ ਅਨੰਤ ਖੁਸ਼ੀ ਲਈ ਤਿਆਰ ਕਰ ਰਹੇ ਹਨ।SC 100.1

    Larger font
    Smaller font
    Copy
    Print
    Contents