Loading...
Larger font
Smaller font
Copy
Print
Contents
  • Results
  • Related
  • Featured
No results found for: "".
  • Weighted Relevancy
  • Content Sequence
  • Relevancy
  • Earliest First
  • Latest First
    Larger font
    Smaller font
    Copy
    Print
    Contents

    ਅੱਠਵਾਂ ਅਧਿਆਏ

    ਮਸੀਹ ਵਿੱਚ ਪ੍ਰਪੱਕ ਹੋਣਾ

    ਹਿਰਦੇ ਦੇ ਜਿਸ ਪਰਿਵਰਤਨ ਨਾਲ ਅਸੀ ਪ੍ਰਮੇਸ਼ਵਰ ਦੀ ਸੰਤਾਨ ਬਣ ਜਾਂਦੇ ਹਾਂ। ਉਸਨੂੰ ਬਾਈਬਲ ਵਿੱਚ ਜਨਮ ਕਹਿਂਦੇ ਹਨ। ਫਿਰ ਇਸਦੀ ਉਪਮਾਂ ਕਿਸਾਨ ਰਾਹੀ ਬੀਜੇ ਗਏ ਚੰਗੇ ਬੀਜ ਦੇ ਅੰਕੁਰ ਫੁੱਟਣ ਨਾਲ ਕੀਤੀ ਗਈ ਹੈ। ਇਸ ਪ੍ਰਕਾਰ ਉਹ ਸਾਰੇ ਜੋ ਨਵੇਂ ਨਵੇਂ ਯਿਸੂ ਮਸੀਹ ਵਿੱਚ ਪਰਿਵਰਤਨ ਹੋਏ ਹਨ ਉਹ ਨਵ ਜਨਮੇਂ ਬਾਲਕ ਦੀ ਨਿਆਈਂ ਹਨ ਪ੍ਰਪੱਕ ਹੋਣ ਲਈ ਇਸਤਰੀ ਪੁਰਸ਼ ਦੇ ਪੂਰੇ ਆਕਾਰ ਤੀਕ ਯਿਸੂ ਮਸੀਹ ਵਿੱਚ (Peter) ਪਤਰਸ 2:2 (Ephesians)ਅਫਸ਼ੀਆ ਨੂੰ 4:15 ।ਜਾਂ ਖੇਤ ਵਿੱਚ ਬੀਜੇ ਗਏ ਚੰਗੇ ਬੀਜ ਦੀ ਤਰ੍ਹਾਂ ਵਧਣਾਂ ਫੁਲਣਾਂ ਤੇ ਚੰਗੇ ਫਲ ਲਿਆਉਣਾ। ਨਬੀ ਯਸਾਯਾਹ ਕਹਿੰਦਾ ਹੈ, “ਉਹ ਧਰਮ ਦੇ ਬੂਟੇ ਕਹਿਲਾਉਂਣਗੇ ਯਹੋਵਾਹ ਦੇ ਲਾਏ ਹੋਏ ਤਾਂ ਕਿ ਉਸਦੀ (ਯਾਹੋਵਾਹ) ਮਹਿਮਾ ਪ੍ਰਗਟ ਹੋਵੋ।” (Isiah) ਯਸਾਯਾਹ 61:13 । ਸੋ ਇਹ ਸੁਭਾਵਕ ਜੀਵਨ ਦੇ ਉਦਾਹਰਣ ਦਿੱਤੇ ਗਏ ਹਨ ਸਾਨੂੰ ਆਤਮਿਕ ਜੀਵਨ ਦੀ ਰਹੱਸ ਭਰਪੂਰ ਸੱਚਾਈ ਚੰਗੀ ਤਰ੍ਹਾਂ ਸਮਝਾਉਂਣ ਲਈ।SC 80.1

    ਮਨੁੱਖ ਦੀ ਸਾਰੀ ਬੁੱਧੀ ਤੇ ਕਲਾ ਕੁਦਰਤ ਦੇ ਇੱਕ ਨਿੱਕੇ ਜਿਹੇ ਕਿਣਕੇ ਵਿੱਚ ਵੀ ਜੀਵਨ ਪੈਦਾ ਨਹੀ ਕਰ ਸਕਦੀ । ਇਹ ਕੇਵਲ ਪ੍ਰਮੇਸ਼ਵਰ ਦੀ ਹੀ ਜੀਵਨ ਸ਼ਕਤੀ ਹੈ ਜਿਸ ਦੁਆਰਾ ਸਾਰੇ ਜੀਵ ਤੇ ਬੂਟੇ ਜੀਵਤ ਹਨ ਅਤੇ ਇਸ ਪ੍ਕਾਰ ਮਨੁੱਖਾਂ ਦੇ ਹਿਰਦੇ ਵਿੱਚ ਆਤਮਿਕ ਜੀਵਨ ਪ੍ਰਮੇਸ਼ਵਰ ਵੱਲੋਂ ਦਿੱਤੇ ਗਏ ਨਵੇਂ ਜੀਵਨ ਨਾਲ ਉਤਪੰਨ ਹੁੰਦਾ ਹੈ। ਜਦੋਂ ਤੱਕ ਮਨੁੱਖ ਨੂੰ ਉੱਪਰੋਂ (ਪ੍ਰਮੇਸ਼ਵਰ ਵੱਲੋਂ) ਨਵਾਂ ਜੀਵਨ ਨਾ ਮਿਲੇ ਉਹ ਕਦੀ ਵੀ ਉਸ ਜੀਵਨ ਨੂੰ ਪ੍ਰਾਪਤ ਨਹੀ ਕਰ ਸਕਦਾ ਜਿਸਨੂੰ ਯਿਸੂ ਮਸੀਹ ਦੇਣ ਆਇਆ ਸੀ।(John) ਯੂਹੰਨਾਂ 3:3SC 80.2

    ਜੋ ਅਸੂਲ ਜੀਵਨ ਦਾ ਹੈ ਉਹੋ ਇਸ ਦੇ ਵਿਕਾਸ ਦਾ ਵੀ ਹੈ ਇਹ ਪਰਮੇਸ਼ਵਰ ਹੀ ਹੈ ਜੋ ਕਲੀਆ ਨੂੰ ਖਿੜਾਉਂਦਾ ਹੈ ਅਤੇ ਫੁੱਲਾ ਨੂੰ ਫਲਦਾਰ ਬਣਾਉਂਦਾ ਹੈ। ਇਹ ਉਸੇ ਦੀ ਸ਼ਕਤੀ ਹੈ ਜੋ ਬੀਜ ਦਾ ਵਿਕਾਸ ਹੁੰਦਾ ਹੈ, “ਪਹਿਲੋਂ ਅੰਕੁਰ, ਫਿਰ ਸਿੱਟਾ ਅਤੇ ਫਿਰ ਸਿੱਟੇ ਵਿੱਚ ਮਕਈ ਦਾ ਦਾਣਾ।” (Marks)ਮਰਕੂਸ 4:28 । ਅਤੇ ਨਬੀ ਹੋਸ਼ੇਆ ਨੇ ਇਸਰਾਏਲ ਬਾਰੇ ਕਿਹਾ,ਉਹ ਸੋਸਨ ਵਾਗੂੰ ਹਰਾ ਭਰਾ ਹੋਏਗਾ,ਅਤੇ ਅਨਾਜ ਦੀ ਤਰ੍ਹਾਂ ਵਧੇਗਾ ਅਤੇ ਦਾਖ ਦੀ ਨਿਆਈ ਫਲੇਗਾ ।” (Hosea)ਹੋਸ਼ੇਆ14:5,7 । ਪੌਦੇ, ਫੁੱਲ ਅਤੇ ਬੂਟੇ ਆਪਣੀ ਸ਼ਕਤੀ, ਸਮਰਥਾ ਅਤੇ ਚੇਸ਼ਟਾ ਨਾਲ ਨਹੀ ਵੱਧਦੇ ਫੁੱਲਦੇ ਪ੍ਰੰਤੂ ਪ੍ਰਮੇਸ਼ਵਰ ਦੀ ਹੀ ਜੀਵਨ ਸ਼ਕਤੀ ਪਾ ਕੇ ਜੋ ਉਨ੍ਹਾਂ ਲਈ ਨਿਯੁਕਤ ਕੀਤੀ ਗਈ ਹੈ। ਬੱਚਾ ਆਪਣੇ ਹੀਲੇ, ਸ਼ਕਤੀ ਤੇ ਫਿਕਰ ਨਾਲ ਆਪਣੀ ਲੰਬਾਈ ਚੌੜਾਈ ਵਿੱਚ ਇੱਕ ਵਾਲ ਭਰ ਦਾ ਫਰਕ ਵੀ ਨਹੀ ਲਿਆ ਸਕਦਾ।ਇਸੇ ਪ੍ਰਕਾਰ ਤੁਸੀ ਵੀ ਆਪਣੀ ਚਿੰਤਾ ਜਾਂ ਯਤਨ ਨਾਲ ਆਤਮਿਕ ਬੁਧੀ ਨੂੰ ਵਿਕਸਤ ਨਹੀ ਕਰ ਸਕਦੇ।ਪੌਦੇ ਅਤੇ ਬੱਚੇ ਆਪਣੇ ਆਲੇ ਦੁਆਲੇ ਦੀਆਂ ਪ੍ਰਿਸਥਿਤੀਆਂ- ਵਾਯੂ, ਧੁੱਪ ਤਦੇ ਹੀਅਤੇ ਭੋਜਨ-ਆਪਣੇ ਜੀਵਨ ਵਿੱਚ ਮਿਲਾਉਂਦੇ ਹਨ ਤਦੇ ਹੀ ਵੱਧਦੇ ਫੁੱਲਦੇ ਹਨ । ਜਿਵੇਂ ਇਹ ਕੁਦਰਤ ਦੇ ਵਰਦਾਨ ਪੌਦੇ ਅਤੇ ਜੀਵ ਜੰਤੂਆਂ ਲਈ ਹਨ ਉਵੇਂ ਹੀ ਯਿਸੂ ਮਸੀਹ ਉਨ੍ਹਾਂ ਜੋ ਉਸ ਤੇ ਭਰੋਸਾ ਰੱਖਦੇ ਹਨ। ਉਹ ਉਨ੍ਹਾਂ ਦਾ ਹੈ “ਸਦੀਵੀ ਉਜਾਲਾ,“ਸੂਰਜ ਤੇ ਢਾਲ” (Isiah) *ਇਹ ਸਾਰੇ ਹਵਾਲੇ ਬਾਈਬਲ ਵਿੱਚੋ ਦਿੱਤੇ ਗਏ ਹਨ।ਯਸਾਯਾਹ 60:19 (Psalms) ਜ਼ਬੂਰਾਂ ਦੀ ਪੋਥੀ 84:11।” ਉਹ ਇਸਰਾਏਲ ਦੇ ਲਈ , ‘ਤੇਲ ਦੇ ਸਮਾਨ ਹੈ।ਉਸਦਾ ਉਤਰਨਾ ਵਰਖਾ ਦੀ ਨਿਆਈ ਹੋਵੇਗਾ ਜੋ ਘਾਹ ਦੇ ਵੱਢ ਉੱਤੇ ਪੈਂਦੀ ਹੈ (Hosea) ਹੋਸ਼ੇਆ 14:5 ਦੀ ਪੋਥੀ 72:6 ।ਉਹ ਜੀਵਨ ਦਾ ਚਸਮਾ ਹੈ।, ” **ਯਿਸੂ ਮਸੀਹਜੀਵਨ ਦੀ ਰੋਟੀ ---- ਜੋ ਸਵਰਗਾ ਵਿੱਚੋ ਉੱਤਰ ਕੇ ਜਗਤ ਨੂੰ ਜੀਵਨ ਦੇਂਦੀ ਹੈ ।” (John) ਯੂਹੰਨਾ 6:33।SC 81.1

    ਆਪਣੇ ਪਿਆਰੇ ਪੁੱਤਰ ਦੇ ਬੇਮਿਸਾਲ ਤੋਹਫੇ ਨਾਲ ਪ੍ਰਮੇਸ਼ਵਰ ਨੇ ਸਾਰੇ ਜਗਤ ਨੂੰ ਆਪਣੀ ਮੇਹਰ ਦੀ ਬਖਸ਼ਿਸ਼ ਨਾਲ ਇੰਝ ਘੇਰ ਲਿਆ ਹੈ ।ਐਨੀ ਵਾਸਤਵਿਕਤਾ ਨਾਲ , ਜਿਵੇ ਹਵਾ ਸਾਰੇ ਵਿਸ਼ਵ ਨੂੰ ਘੇਰਦੀ ਹੈ ।ਜੋ ਕੋਈ ਵੀ ਇਸ ਪ੍ਰਾਣਦਾਇਕ ਵਾਯੂਮੰਡਲ ਵਿੱਚ ਸਾਹ ਲਵੇਗਾ ,ਅਨੰਤ ਜੀਵਨ ਪਾਏਗਾ ਅਤੇ ਯਿਸੂ ਮਸੀਹ ਵਿੱਚ ਇਸਤਰੀ ਤੇ ਪੁਰਸ਼ ਦੇ ਪੂਰੇ ਆਕਾਰ ਤੱਕ ਵਧਦਾ ਜਾਏਗਾ।SC 82.1

    ਜਿਸ ਪ੍ਰਕਾਰ ਸੂਰਜਮੁਖੀ ਦਾ ਫੁੱਲ ਸੂਰਜ ਵੱਲ ਘੁੰਮਦਾ ਰਹਿੰਦਾ ਹੈ ਤਾਂ ਕਿ ਜੋ ਤੇਜ਼ ਕਿਰਣਾਂ ਉਸਦੀ ਸੁੰਦਰਤਾ ਅਤੇ ਸੁਡੌਲਤਾ ਵਿੱਚ ਪੂਰਣਤਾ ਲਿਆਉਂਣ ਇਸੇ ਪ੍ਰਕਾਰ ਸਾਨੂੰ ਧਾਰਮਿਕਤਾ ਦੇ ਸੂਰਜ(ਯਿਸੂ ਮਸੀਹ) ਵੱਲ ਘੁੰਮਣਾ ਚਾਹੀਦਾ ਹੈ ਤਾਂ ਕਿ ਜੋ ਉਸਦੀ ਜੋਤ ਸਾਡੇ ਤੇ ਚਮਕੇ, ਅਤੇ ਸਾਡਾ ਚਾਲ ਚਲਣ ਉਸਦੀ ਸਮਾਨਤਾ ਵਿੱਚ ਵਿਕਾਸ ਕਰੇ ।SC 82.2

    ਇਸੇ ਗੱਲ ਦੀ ਸਿੱਖਿਆ ਯਿਸੂ ਮਸੀਹ ਇੰਜ ਕਹਿਕੇ ਦੇਂਦੇ ਹਨ,“ਤੁਸੀ ਮੇਰੇ ਵਿੱਚ ਸਮਾਏ ਰਹੋ ਤੇ ਮੈਂ ਤੁਹਾਡੇ ਵਿੱਚ,ਜਿਸ ਪ੍ਰਕਾਰ ਟਹਿਣੀ ਜੇ ਉਹ ਅੰਗੂਰ ਦੀ ਵੇਲ ਵਿੱਚ ਨਾ ਰਹੇ ਤਾਂ ਆਪਣੇ ਆਪ ਫਲ ਨਹੀ ਦੇ ਸਕਦੇ---ਮੇਰੇ ਤੋ ਬਿਨਾਂ ਤੁਸੀ ਕੁਝ ਵੀ ਨਹੀ ਕਰ ਸਕਦੇ।” (John) ਯੂਹੰਨਾ 15:4,5 । ਪਵਿੱਤ੍ਰ ਜੀਵਨ ਲਈ ਤੁਸੀ ਯਿਸੂ ਮਸੀਹ ਉਂਜ ਹੀ ਨਿਰਭਰ ਹੋਂ ਜਿਵੇਂ ਕਿ ਟਹਿਣੀਆਂ ਫਲਣ ਫੁੱਲਣ ਬੂਟੇ ਤੇ ਜੜ ਤੇ ਨਿਰਭਰ ਹਨ। ਉਸ ਤੋ ਬਿਨਾਂ ਤੁਹਾਡਾ ਜੀਵਨ ਨਹੀ।ਤੁਹਾਡੇ ਵਿੱਚ ਐਨੀ ਸਮਰੱਥਾ ਨਹੀਂ ਕਿ ਤੁਸੀਂ ਭਰਮ ਭੁਲਾਵੇ ਤੇ ਬੁਰਾਈ ਦਾ ਟਾਕਰਾ ਕਰ ਸਕੋ ਅਤੇ ਮਿਹਰ, ਬਖਸ਼ਿਸ਼ , ਪਵਿੱਤ੍ਰਤਾ ਵਿੱਚ ਵਧ ਫੁੱਲ ਸਕਦੇ ਹੋਂ।ਉਸਦੇ ਵਿੱਚੋ ਜੀਵਨ ਦੀ ਧਾਰਾ ਪ੍ਰਾਪਤ ਕਰਦੇ ਰਹਿਣ ਨਾਲ ਨਾ ਤੁਸੀ ਬੇਫਲ ਹੋਵੋਗੇ ਅਤੇ ਨਾ ਹੀ ਕੁਮਲਾਉਂਗੇ।ਤੁਸੀਂ ਨਦੀ ਕੰਡੇ ਲਗਾਏ ਹੋਏ ਬੂਟੇ ਦੀ ਤਰ੍ਹਾਂ ਵਧੋ ਫੁੱਲੋਂਗੇ।SC 82.3

    ਕਈਆਂ ਦੀ ਇਹ ਧਾਰਨਾ ਹੈ ਜੋ ਕੁਝ ਕਰਮ ਦਾ ਵੀ ਅੰਸ਼ ਹੈ ਜੋ ਆਪ ਕਰਨਾ ਚਾਹੀਦਾ ਹੈ।ਉਹ ਯਿਸੂ ਮਸੀਹ ਉੱਤੇ ਪਾਪਾਂ ਦੀ ਖਿਮਾਂ ਦਾ ਭਰੋਸਾ ਤਾਂ ਕਰਦੇ ਹਨ, ਪ੍ਰੰਤੂ ਹੁਣ ਉਹ ਆਪਣੀਆਂ ਚੇਸ਼ਟਾਵਾਂ ਰਾਹੀ ਪਵਿੱਤਰ ਜੀਵਨ ਬਸਰ ਕਰਨ ਦੇ ਹੀਲੇ ਕਰਦੇ ਹਨ ।ਐਸੀਆ ਸਭ ਘਾਲਾਂ ਵਿਅਰਥ ਜਾਣਗੀਆਂ ।ਯਿਸੂ ਮਸੀਹ ਕਹਿੰਦੇ ਹਨ,“ਮੇਰੇ ਬਿਨਾਂ ਤੁਸੀ ਕੁਝ ਵੀ ਨਹੀ ਕਰ ਸਕਦੇ। ” ਸਾਡਾ ਮਿਹਰ ਵਿੱਚ ਫੱਲਦੇ ਰਹਿਣਾ, ਸਾਡਾ ਅਨੰਦ ਅਤੇ ਸਾਡੀ ਯੋਗਤਾ -ਸਾਰੇ ਯਿਸੂ ਮਸੀਹ ਨਾਲ ਸਾਡੇ ਮੇਲ ਮਿਲਾਪ ਉੱਤੇ ਨਿਰਭਰ ਹੈ ।ਸਾਡਾ ਉਸਦੀ ਮਿਹਰ ਬਖਸ਼ਿਸ਼ ਵਿੱਚ ਵਧਣਾ ਫੁੱਲਣਾ,ਉਸਦੇ ਨਾਲ ਹਰ ਪਲ ਹਰ ਰੋਝ ਇੱਕ ਮਿੱਕ ਰਹਿਣਾ ,ਉਸਦੇ ਨਾਲ ਮੇਲ ਮਿਲਾਪ ਰੱਖਣ ਤੇ ਨਿਰਭਰ ਕਰਦਾ ਹੈ। ਉਹ ਕੇਵਲ ਸਾਡੇ ਵਿਸ਼ਵਾਸ ਦਾ ਕਰਤਾ ਹੀ ਨਹੀਂ ਸਗੋਂ ਸਜਾਉਣ ਵਾਲਾ ਵੀ ਹੈ। ਯਿਸੂ ਮਸੀਹ ਪ੍ਰਥਮ ਆਦਿ ਅਤੇ ਅੰਤ ਹੈ। ਉਹ ਹਰ ਵਕਤ ਸਾਡੇ ਨਾਲ ਹੈ, ਜੀਵਨ ਦੀ ਦੌੜ ਦੇ ਸ਼ੁਰੁ ਅਤੇ ਅੰਤ ਵਿੱਚ ਹੀ ਨਹੀ ਬਲਕਿ ਹਰ ਕਦਮ ਤੇ। ਦਾਉਦ( ਇਸਰਾਏਲ ਦਾ ਮਹਾਰਾਜਾ)ਨੇ ਕਿਹਾ ਸੀ,“ਮੈਂ ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖਿਆ ਹੈ,ਉਹ ਮੇਰੇ ਸੱਜੇ ਪਾਸੇ ਜੋ ਹੈ ਇਸ ਲਈ ਮੈਂ ਕਦੀ ਨਹੀ ਡੋਲਾਂਗਾ ” (Psalms) ਜ਼ਬੂਰਾਂ ਦੀ ਪੋਥੀ 16:8।SC 83.1

    ਕੀ ਤੁਸੀ ਇਹ ਪ੍ਰਸ਼ਨ ਪੁੱਛਦੇ ਹੋਂ, “ਮੈਂ ਕਿਵੇਂ ਯਿਸੂ ਮਸੀਹ ਵਿੱਚ ਸਮਾਵਾਂ?” ਉਵੇਂ ਹੀ ਜਿਵੇਂ ਤੁਸੀ ਉਸਨੂੰ ਗ੍ਰਹਿਣ (ਅਪਣਾਇਆ) ਕੀਤਾ ਸੀ “ਜਿਵੇਂ ਤੁਸੀ ਮਸੀਹ ਯਿਸੂ ਪ੍ਰਭੂ ਨੂੰ ਅਪਣਾਇਆ ਹੈ, ਓਵੇਂ ਹੀ ਉਹਦੇ ਵਿੱਚ ਚੱਲਦੇ ਜਾਓ” ਧਰਮੀ ਵਿਸ਼ਵਾਸ ਨਾਲ ਜੀਵਤ ਰਹਿਣਗੇ।” (Colossians)ਕਲੂਸੀਆਂ ਨੂੰ 2:6 (Hebrew) ਇਬਰਾਨੀਆਂ ਨੂੰ 10:38 । ਤੁਸੀ ਆਪਾ ਪ੍ਰਮੇਸ਼ਵਰ ਨੂੰ ਅਰਪਣ ਕੀਤਾ ਹੈ, ਪੂਰਣ ਤੌਰ ਤੇ ਉਸਦੇ ਬਣ ਗਏ ਹੋਂ, ਉਸਦੀ ਸੇਵਾ ਅਤੇ ਆਗਿਆ ਪਾਲਣ ਕਰਨ ਲਈ,ਅਤੇ ਤੁਸੀਂ ਯਿਸੂ ਮਸੀਹ ਨੂੰ ਆਪਣਾ ਸਹਾਇਕ ਮੰਨ ਲਿਆ ਹੈ ਤੁਸੀਂ ਆਪ ਆਪਣੇ ਪਾਪਾਂ ਦਾ ਪ੍ਰਾਸ਼ਚਿਤ ਨਹੀ ਕਰ ਸਕਦੇ ਅਤੇ ਨਾ ਹੀ ਹਿਰਦੇ ਵਿੱਚ ਪਰਿਵਰਤਨ ਲਿਆ ਸਕਦੇ ਹੋਂ; ਪ੍ਰੰਤੂ ਜਦੋਂ ਤੁਸੀ ਪ੍ਰਮੇਸ਼ਵਰ ਤੇ ਆਪਾ ਵਾਰ ਦੇਂਦੇ ਹੋਂ ਅਤੇ ਆਤਮ-ਸਮਰਪਣ ਕਰ ਦੇਂਦੇ ਹੋਂ ਤਾਂ ਯਿਸੂ ਮਸੀਹ ਦੇ ਨਾਮ ਤੇ ਵਿਸ਼ਵਾਸ ਕਰਨ ਕਰਕੇ ਇਹ ਸਭ ਕੁਝ ਪ੍ਰਮੇਸ਼ਵਰ ਤੁਹਾਡੇ ਲਈ ਕਰ ਦੇਂਦਾ ਹੈ । ਤੁਸੀ ਵਿਸ਼ਵਾਸ ਕਰਕੇ ਯਿਸੂ ਮਸੀਹ ਨੂੰ ਅਪਣਾਇਆ ਹੈ, ਵਿਸ਼ਵਾਸ ਕਰਕੇ ਹੀ ਉਸਦੇ ਵਿੱਚ ਵਧਦੇ ਜਾਉ-ਦੇਣਾ ਅਤੇ ਲੈਣਾ,ਆਪਾ ਅਰਪਣ ਕਰਦੇ ਰਹੋ ਅਤੇ ਮਿਹਰ ਬਖਸ਼ਿਸ਼ ਲੈਂਦੇ ਰਹੋ। ਤੁਹਾਨੂੰ ਸਭ ਕੁਝ ਦੇਣਾ ਪਏਗਾ ਤੁਹਾਡਾ ਦਿਲ , ਤੁਹਾਡੀ ਇੱਛਾ,ਤੁਹਾਡੀ ਕਾਰ ਸੇਵਾ ਸਭ ਕੁਝ ਉਸਨੂੰ ਦੇ ਦਿਓ ਅਤੇ ਉਸਦੀਆਂ ਸਾਰੀਆਂ ਸ਼ਰਤਾਂ ਦਾ ਪਾਲਣ ਕਰੋ ਅਤੇ ਤੁਹਾਨੂੰ ਉਹ ਸਭ ਕੁਝ ਅਪਨਾਉਣਾ ਹੋਏਗਾ । ਯਿਸੂ ਮਸੀਹ ਸਾਰੀਆਂ ਮਿਹਰਾਂ ਦਾ ਪੁੰਜ, ਤੁਹਾਡੇ ਹਿਰਦੇ ਵਿੱਚ ਸਮਾ ਜਾਏਗਾ, ਤੁਹਾਡੀ ਸ਼ਕਤੀ ,ਤੁਹਾਡੀ ਧਾਰਮਿਕਤਾ ਅਤੇ ਤੁਹਾਡਾ ਸਦੀਵੀ ਸਹਾਇਕ ਬਣ ਕੇ-ਤੁਹਾਨੂੰ ਆਗਿਆ ਪਾਲਣ ਦੀ ਸ਼ਕਤੀ ਬਖਸ਼ਕੇ ਯੋਗ ਬਣਾਏਗਾ।SC 83.2

    ਸਵੇਰੇ ਉੱਠ ਕੇ ਹਰ ਰੋਜ਼ ਆਪਣਾ ਆਪ ਪ੍ਰਮਾਤਮਾ ਨੂੰ ਅਰਪਣ ਕਰੋ;ਇਸ ਨੂੰ ਸਵੇਰ ਦਾ ਪ੍ਰਥਮ ਕਾਰਜ ਬਣਾਉ,ਤੁਹਾਡੀ ਪ੍ਰਾਰਥਨਾ ਇੰਜ ਹੋਵੇ, “ਹੇ ਸੱਚੇ ਪਿਤਾ ਪ੍ਰਮਾਤਮਾ(ਪ੍ਰਭੂ, ਪ੍ਰਮੇਸ਼ਵਰ,ਯਹੋਵਾ ਇਹ ਸਭ ਉਸਦੇ ਨਾਮ ਹਨ ,) ਮੈਨੂੰ ਪੂਰਣ ਤੌਰ ਤੇ ਆਪਣਾ ਲੈ, ਮੈਂ ਆਪਣੀਆਂ ਯੋਜਨਾਵਾਂ ਤੇਰੇ ਚਰਨਾਂ ਵਿੱਚ ਰੱਖਦਾ ਹਾਂ, ਮੈਨੂੰ ਅੱਜ ਆਪਣੀ ਸੇਵਾ ਵਿੱਚ ਲਾ ਲੈ,ਮੇਰੇ ਅੰਦਰ ਵਾਸ ਕਰ ਅਤੇ ਮੇਰੇ ਸਾਰੇ ਕਾਰਜ ਤੇਰੀ ਮੇਹਰ ਅੰਦਰ ਹੋਣ । ਇਹ ਰੋਜ਼ ਦਾ ਕੰਮ ਹੋਣਾ ਚਾਹੀਦਾ ਹੈ। ਹਰ ਸਵੇਰ ਸਾਰੇ ਦਿਨ ਵਾਸਤੇ ਆਪਣਾ ਆਪ ਪ੍ਰਮੇਸ਼ਵਰ ਨੂੰ ਅਰਪਣ ਕਰੋ । ਆਪਣੀਆਂ ਸਾਰੀਆਂ ਯੋਜਨਾਵਾਂ ਉਸ ਦੇ ਅਧੀਨ ਕਰੋ ਤਾਂ ਕਿ ਉਸਦੀ ਮਰਜ਼ੀ ਵਿੱਚ ਪੂਰੀਆਂ ਹੋਣ ਜਾਂ ਅਧੂਰੀਆਂ ਰਹਿਣ ਜਿਵੇਂ ਵੀ ਉਸਦਾ ਭਾਣਾ ਹੋਵੇ। ਇਸੇ ਕਾਰਨ ਦਿਨ-ਬ-ਦਿਨ ਤੁਸੀਂ ਆਪਣਾ ਜੀਵਨ ਪ੍ਰਮੇਸ਼ਵਰ ਦੇ ਹੱਥਾਂ ਵਿੱਚ ਸੌਪਦੇ ਜਾਉ ਅਤੇ ਤੁਹਾਡਾ ਜੀਵਨ ਵੱਧ ਤੋਂ ਵੱਧ ਯਿਸੂ ਮਸੀਹ ਦੇ ਜੀਵਨ ਵਿੱਚ ਚਲਦਾ ਜਾਏਗਾ।SC 84.1

    ਮਸੀਹ ਵਿੱਚ ਜੀਵਨ ਇੱਕ ਸ਼ਾਂਤੀ ਦਾ ਜੀਵਨ ਹੈ । ਇਸ ਜੀਵਨ ਵਿੱਚ ਭਾਵੇਂ ਮਸਤੀ ਦਾ ਅਹਿਸਾਸ ਨਾ ਹੋਵੇ ਪ੍ਰੰਤੂ ਅਨੰਤ ਸ਼ਾਂਤੀ-ਪੂਰਣ ਭਰੋਸਾ ਹੈ। ਤੁਹਾਡੀ ਆਸ਼ਾ ਤੁਹਾਡੇ ਆਪਣੇ ਵਿੱਚ ਨਹੀ। ਸਗੋਂ ਯਿਸੂ ਮਸੀਹ ਵਿੱਚ ਹੈ, ਤੁਹਾਡੀ ਦੁਰਬਲਤਾ ਉਸ ਦੀ ਸ਼ਕਤ ਵਿੱਚ ਸਮੋਈ ਗਈ ਹੈ, ਤੁਹਾਡੀ ਅਗਿਆਨਤਾ ਉਸਦੀ ਸਿਆਣਪ ਵਿੱਚ ਅਤੇ ਤੁਹਾਡੀ ਹੀਣਤਾ ਉਸਦੀ ਮਹਾਨ ਸ਼ਕਤੀ ਵਿੱਚ ਸੰਯੁਕਤ ਹੋ ਜਾਂਦੀ ਹੈ। ਸੋ ਤੁਸੀ ਹੁਣ ਆਪਣੇ ਵੱਲ ਨਾ ਵੇਖੋ ਨਾ ਹੀ ਆਪਣੀ ਸਿਆਣਪ ਵੱਲ । ਆਪਣੇ ਸਵਾਰਥ ਤੇ ਭਰੋਸਾ ਨਾਂ ਰੱਖੋ ,ਕੇਵਲ ਯਿਸੂ ਮਸੀਹ ਵੱਲ ਵੇਖੋ ਆਪਣੇ ਮਨ ਨੂੰ ਉਸਦੇ ਪ੍ਰੇਮ, ਉਸ ਦੀ ਸੁੰਦਰਤਾ ਅਤੇ ਉਸਦੇ ਚਰਿੱਤਰ ਦੀ ਸੰਪੂਰਨਤਾ ਤੇ ਕੇਂਦਰਿਤ ਕਰੋ। ਮਸੀਹ ਦਾ ਤਿਆਗ, ਮਸੀਹ ਦੀ ਮਸਕੀਨਤਾ, ਮਸੀਹ ਦੀ ਪਵਿੱਤ੍ਰਤਾ ਤੇ ਪਾਵਨਤਾ ਅਤੇ ਮਸੀਹ ਦਾ ਬੇਮਿਸਾਲ ਪਿਆਰ ਤੁਹਾਡੀ ਆਤਮਾ ਦੀ ਕਲਪਣਾ ਦਾ ਕੇਂਦਰ ਹੋਣਾ ਚਾਹੀਦਾ ਹੈ। ਕੇਵਲ ਉਸ ਨੂੰ ਪਿਆਰ ਕਰਕੇ ਉਸਦੀ ਨਕਲ ਕਰਕੇ , ਨਕਸ਼ ਕਦਮਾਂ ਤੇ ਤੁਰਕੇ ਅਤੇ ਪੂਰਣ ਤੌਰ ਤੇ ਉਸ ਉੱਤੇ ਨਿਰਭਰ ਹੋ ਕੇ ਹੀ ਤੁਸੀਂ ਉਸਦੇ ਸਰੂਪ ਵਿੱਚ ਢਲ ਸਕਦੇ ਹੋਂ ।SC 84.2

    ਯਿਸੂ ਨੇ ਕਿਹਾ, “ਮੇਰੇ ਵਿੱਚ ਸਮਾਏ ਰਹੋ” ਇਨ੍ਹਾਂਸ਼ਬਦਾਂ ਵਿੱਚ ਵਿਸਰਾਮ, ਸਥਿਰਤਾ ਅਤੇ ਭਰੋਸੇ ਦਾ ਸੁਨੇਹਾ ਹੈ। ਫਿਰ ਉਹ ਸਾਨੂੰ ਸੱਦਾ ਦਿੰਦਾ ਹੈ “ਮੇਰੇ ਕੋਲ ਆਉ,---- ਮੈਂ ਤੁਹਾਨੂੰ ਅਰਾਮ ਦੇਵਾਂਗਾ।” () ਮਤੀ 11:28 । ਭਜਨ ਲਿਖਣ ਵਾਲੇ ਦੇ ਸ਼ਬਦ ਵੀ ਇਹੋ ਭਾਵ ਪ੍ਰਗਟ ਕਰਦੇ ਹਨ , “ਯਹੋਵਾਹ ਦੇ ਅੱਗੇ ਚੁੱਪ ਚਾਪ ਰਹੋ ਅਤੇ ਧੀਰਜ ਨਾਲ ਉਡੀਕ ਰੱਖ ” ਅਤੇ ਨਬੀ ਯਸਾਯਾਹ ਭਰੋਸਾ ਦਿਵਾਉਂਦਾ, ” ਚੁੱਪ ਰਹਿਣ, ਸ਼ਾਂਤੀ ਅਤੇ ਭਰੋਸੇ ਵਿੱਚ ਤੁਹਾਡਾ ਬਲ ਹੋਵੇਗਾ । ” (Psalms) ਝਬੂਰਾਂ ਦੀ ਪੋਥੀ 37:7 (Isiah) ਯਸਾਯਾਹ 30:15 । ਇਸ ਪ੍ਰਕਾਰ ਦਾ ਵਿਸ਼ਰਾਮ ਆਲਸ ਤੇ ਗੈਰ ਜਿੰਮੇਵਾਰੀ ਵਿੱਚ ਨਹੀਂ ਮਿਲਦਾ ਕਿਉਂਕਿ ਪ੍ਰਾਣ ਦਾਤਾ ਦੇ ਸੱਦੇ ਵਿੱਚ ਵਿਸ਼ਰਾਮ ਦੀ ਪ੍ਰਤਿਗਿਆ ਮਿਹਨਤ ਦੀ ਕਾਰ ਕਰਨ ਵਿੱਚ ਹੈ :“ਮੇਰਾ ਜੂਲਾ ਆਪਣੇ ਉੱਤੇ ਲੈ ਲਉ;----- ਅਤੇ ਤੁਹਾਨੂੰ ਵਿਸ਼ਰਾਮ ਮਿਲੇਗਾ ” ਜਿਹੜਾ ਹਿਰਦਾ ਯਿਸੂ ਮਸੀਹ ਵਿੱਚ ਜਿੰਨਾਂ ਵੀ ਪੂਰਨ ਵਿਸ਼ਰਾਮ ਕਰਦਾ ਹੈ ਉਨਾਂ ਹੀ ਉਤਸ਼ਾਹ ਦੇ ਨਾਲ ਯਿਸੂ ਲਈ ਘਾਲ ਕਰਦਾ ਹੈ।SC 85.1

    ਜਦੋਂ ਹਿਰਦਾ ਸਵਾਰਥੀ ਹੋ ਕੇ ਆਪਣੇ ਆਪ ਉੱਤੇ ਕੇਂਦ੍ਰਿਤ ਰਹੇ ਤਾਂ ਸ਼ਕਤੀ ਤੇ ਜੀਵਨ ਦੇ ਸੋਮੇ ਯਿਸੂ ਮਸੀਹ ਵੱਲੋਂ ਬੇਮੁੱਖ ਹੋ ਜਾਂਦਾ ਹੈ।ਸ਼ੈਤਾਨ ਦੀ ਨਿਰੰਤਰ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸਾਡਾ ਧਿਆਨ ਯਿਸੂ ਮਸੀਹ ਵੱਲੋਂ ਦੂਰ ਹਟਾਈ ਰੱਖੇ ਅਤੇ ਇਸ ਪ੍ਰਕਾਰ ਆਤਮਾ ਅਤੇ ਪ੍ਰਮਾਤਮਾ ਦੇ ਮੇਲ ਮਿਲਾਪ ਵਿੱਚ ਵਿਘਨ ਪਏ। ਸ਼ੈਤਾਨ ਮਨ ਨੂੰ ਸੰਸਾਰ ਦੇ ਭੋਗ ਬਿਲਾਸ , ਜੀਵਨ ਦੀਆਂ ਚਿੰਤਾਵਾਂ, ਘਬਰਾਹਟਾਂ , ਸ਼ੋਕ, ਦੂਸਰਿਆਂ ਦੇ ਔਗੁਣ ਜਾਂ ਆਪਣੇ ਹੀ ਦੋਸ਼ਾਂ ਤੇ ਤਰੁਟੀਆਂ ਇੱਕ ਇੱਕ ਤੇ ਜਾਂ ਸਭਨਾਂ ਤੇ ਕੇਂਦ੍ਰਿਤ ਕਰੀ ਰੱਖਦਾ ਹੈ। ਸ਼ੈਤਾਨ ਦੇ ਚੱਕਰ ਵਿੱਚ ਨਾ ਆਓ ।ਕਈ ਜੋ ਸੱਚੇ ਆਤਮ ਵਿਵੇਕੀ ਅਤੇ ਈਸ਼ਵਰ ਭਗਤ ਹੁੰਦੇ ਹਨ ਉਨ੍ਹਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦਾ ਧਿਆਨ ਉਨ੍ਹਾਂ ਦੀਆਂ ਦੁਰਬਲਤਾਵਾਂ ਤੇ ਤਰੁਟੀਆਂ ਤੇ ਕੇਂਦਰ ਕਰਾ ਦਿੰਦਾ ਹੈ ਅਤੇ ਉਮੀਦ ਕਰਦਾ ਹੈ ਕਿ ਉਨ੍ਹਾਂ ਨੂੰ ਯਿਸੂ ਮਸੀਹ ਕੋਲੋਂ ਵਿਛੋੜ ਕੇ ਉਹ ਜਿੱਤ ਪ੍ਰਾਪਤ ਕਰ ਲਵੇਗਾ। ਸਾਨੂੰ ਸਵਾਰਥ ਕੋਲੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਫ਼ਜ਼ੂਲ ਡਰ ਅਤੇ ਚਿੰਤਾ ਨਹੀ ਕਰਨੀ ਚਾਹੀਦੀ ਕਿ ਅਸੀਂ ਬਚਾਏ ਜਾਵਾਂਗੇ ਜਾਂ ਨਹੀ। ਇਹ ਸਭ ਚੀਜ਼ਾਂ ਆਤਮਾ ਨੂੰ ਸ਼ਕਤੀਹੀਣ ਬਣਾ ਦਿੰਦੀਆਂ ਹਨ ।ਪ੍ਰਮੇਸ਼ਵਰ ਅੱਗੇ ਆਤਮ ਸਮਰਪਣ ਕਰਦੇ ਰਹੋ ਅਤੇ ਉਸ ਉੱਤੇ ਭਰੋਸਾ ਰੱਖੋ ।ਯਿਸੂ ਮਸੀਹ ਬਾਰੇ ਸੋਚੋ ਤੇ ਵਿਚਾਰੋ। ਆਪਾ ਉਸ ਵਿੱਚ ਭੁਲਾ ਦਿਉ। ਸਾਰੇ ਸੰਦੇਹ ਦੂਰ ਰੱਖੋ , ਡਰ ਦਾ ਤਿਆਗ ਕਰੋ;ਅਤੇ ਪ੍ਰਚਾਰਕ ਪੋਲੁਸ ਨਾਲ ਮਿਲਕੇ ਆਖੋ, “ਮੈਂ ਜ਼ਿੰਦਾ ਹਾਂ ਪ੍ਰੰਤੂ ਨਹੀਂ, ਯਿਸੂ ਮਸੀਹ ਮੇਰੇ ਵਿੱਚ ਜੀਵਤ ਹੈ: ਅਤੇ ਜੋ ਹੁਣ ਸਰੀਰ ਵਿੱਚ ਮੈਂ ਜੀਵਤ ਹਾਂ ਤਾਂ ਕੇਵਲ ਉਸ ਵਿਸ਼ਵਾਸ ਦੇ ਜੀਵਨ ਨਾਲ ਜੋ ਪ੍ਰਮਸ਼ਵਰ ਦੇ ਪੁੱਤਰ ਉੱਤੇ ਹੈ. ਜਿਸਨੇ ਮੈਨੂੰ ਪਿਆਰ ਕੀਤਾ ਅਤੇ ਮੇਰੇ ਲਈ ਪ੍ਰਾਣ ਦਿੱਤੇ।” (Galatians) ਗਲਾਤੀਆਂ ਨੂੰ 2:20 । ਪ੍ਰਭੂ ਵਿੱਚ ਵਿਸਰਾਮ ਕਰੋ ਜੇ ਤੁਸੀ ਆਪਣੇ ਆਪ ਨੂੰ ਉਸਦੇ ਹੱਥਾਂ ਵਿੱਚ ਦੇ ਦੇਵੋਂਗੇ, ਉਹ ਤੁਹਾਨੂੰ ਉਸ ਦੇ(ਯਸੂ)ਦੁਆਰਾ ਜਿਸਨੇ ਤੁਹਾਨੂੰ ਪ੍ਰੇਮ ਕੀਤਾ, ਜੇਤੂ ਤੋਂ ਵੀ ਵਧਕੇ ਗੌਰਵਤਾ ਨਾਲ ਪਾਰ ਲਗਾਏਗਾ ।SC 86.1

    ਜਦੋਂ ਯਿਸੂ ਮਸੀਹ ਨੇ ਮਨੁੱਖੀ ਜਾਮੇ ਵਿੱਚ ਜਨਮ ਲਿਆ ਤਾਂ ਉਸਨੇ ਮਨੁੱਖਤਾ ਨੂੰ ਆਪਣੇ ਪਿਆਰ ਦੀ ਐਸੀ ਜ਼ੰਜੀਰ ਨਾਲ ਬੰਨ੍ਹ ਲਿਆ ਜੋ ਕਿ ਕਿਸੇ ਵੀ ਸ਼ਕਤੀ ਨਾਲ ਨਹੀਂ ਟੁੱਟ ਸਕਦੀ,ਕੇਵਲ ਮਨੁੱਖ ਦੀ ਆਪਣੀ ਇੱਛਾ ਹੀ ਇਸਨੂੰ ਤੋੜ ਸਕਦੀ ਹੈ। ਸ਼ੈਤਾਨ ਹਮੇਸ਼ਾ ਮੋਹਿਕ ਤੇ ਭਰਮਾਣ ਵਾਲੀਆਂ ਵਸਤੂਆਂ ਸਾਨੂੰ ਲਲਚਾਉਣ ਲਈ ਸਾਡੇ ਰਾਹ ਵਿੱਚ ਲਿਆਏਗਾ ਕਿ ਅਸੀ ਇਸ ਪ੍ਰੇਮ ਬੰਧਨ ਨੂੰ ਤੋੜ ਕੇ ਯਿਸੂ ਮਸੀਹ ਤੋਂ ਵਿਛੜ ਜਾਈਏ ।ਇੱਥੇ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਪ੍ਰਾਰਥਨਾਂ ਕਰਕੇ ਬਦੀ ਦੇ ਖਿਲਾਫ ਸੰਘਰਸ਼ ਕਰਕੇ ਡੋਲਣ ਤੋ ਬਚਣਾ ਚਾਹੀਦਾ ਹੈ ਕਿ ਸਾਨੂੰ ਕੋਈ ਭਰਮ ਭੁਲਾਵਾ ਦੂਸਰਾ ਸਵਾਮੀ ਸਵੀਕਾਰ ਨਾ ਕਰਨ ਦੇਵੇ ਕਿਉਂਕਿ ਅਸੀਂ ਹਮੇਸ਼ਾ ਕਿਸੇ ਦੀ ਵੀ (ਪ੍ਰਮੇਸ਼ਵਰ ਜਾਂ ਸ਼ੈਤਾਨ) ਚੋਣ ਕਰਨ ਲਈ ਸੁਤੰਤਰ ਬਣਾਏ ਗਏ ਹਾਂ। ਚੋਣ ਦਾ ਹੱਕ ਸਾਨੂੰ ਪ੍ਰਮੇਸ਼ਵਰ ਨੇ ਦਿੱਤਾ ਹੈ। ਪ੍ਰੰਤੂ ਜੇ ਅਸੀ ਆਪਣੀ ਨਜ਼ਰ ਯਿਸੂ ਮਸੀਹ ਤੇ ਟਿਕਾਈ ਰੱਖੀਏ ਤਾਂ ਉਹ ਸਾਡੀ ਰੱਖਿਆ ਕਰੇਗਾ। ਯਿਸੂ ਮਸੀਹ ਵੱਲ ਧਿਅਨ ਕਰਕੇ ਅਸੀਂ ਮਹਿਫੂਜ਼ ਰਹਿ ਸਕਦੇ ਹਾਂ ।ਕੋਈ ਸ਼ਕਤੀ ਵੀ ਸਾਨੂੰ ਉਸ ਕੋਲੋਂ ਨਹੀਂ ਤੋੜ ਸਕਦੀ ।ਨਿਰੰਤਰ ਉਸਦਾ ਪੱਲਾ ਫੜੀ ਰੱਖਣ ਅਤੇ ਉਸ ਉੱਤੇ ਨਜ਼ਰ ਟਿਕਾਈ ਰੱਖਣ ਨਾਲ ਅਸੀਂ ਪ੍ਰਭੂ ਦੀ ਸ਼ਕਤੀ ਦੇ ਤੇਜੁੱਸੇਵੀ ਪ੍ਰਤਾਪ ਨਾਲ ਉਸ ਦੇ ਸਰੂਪ ਵਿੱਚ ਬਦਲਦੇ ਜਾ਼ਦੇ ਹਾਂ। ਉਸੇ ਦਾ ਨੂਰ ਹੋ ਜਾਂਦੇ ਹਾਂ।” (2 Corinthians) 2 ਕੁਰੰਥੀਆਂ ਨੂੰ 3:18 ।SC 87.1

    ਇਸੇ ਵਿਧੀ ਨਾਲ ਆਰੰਭਿਕ ਚੇਲਿਆਂ ਨੇ ਆਪਣੇ ਪਿਆਰੇ ਪ੍ਰਾਣਦਾਤਾ ਦੀ ਸਮਾਨਤਾ ਨੂੰ ਪ੍ਰਾਪਤ ਕੀਤਾ ਸੀ।ਜਦੋਂ ਉਨ੍ਹਾਂ ਚੇਲਿਆਂ ਨੇ ਯਿਸੂ ਦੇ ਬਚਨ ਸੁਣੇ ਤਾਂ ਉਨ੍ਹਾਂ ਨੂੰ ਉਸਦੀ ਲੋੜ ਦਾ ਅਨੁਭਵ ਹੋਇਆ।ਉਨ੍ਹਾਂ ਨੇ ਖੋਜ ਕੀਤੀ ਅਤੇ ਉਸ ਨੂੰ ਪਾ ਲਿਆ,ਉਨ੍ਹਾਂ ਨੇ ਉਸਦਾ ਲੜ ਫੜ ਲਿਆ ।ਉਹ ਉਸਦੇ ਨਾਲ ਨਾਲ ਹੋ ਤੁਰੇ, ਘਰਾਂ ਵਿੱਚ,ਖਾਣੇ ਦੀ ਮੇਜ਼ ਤੇ ਪ੍ਰਾਰਥਨਾਂ ਦੀ ਕੋਠੜੀ ਵਿੱਚ ਅਤੇ ਖੇਤਾਂ ਵਿੱਚ।ਉਹ ਉਸਦੇ ਨਾਲ ਇੰਜ ਰਹਿੰਦੇ ਸਨ ਜਿਵੇਂ ਚੇਲੇ ਉਸਤਾਦ ਨਾਲ ਅਤੇ ਉਸਦੇ ਕੋਮਲ ਤੇ ਪਵਿੱਤਰ ਸੱਚਾਈ ਦਾ ਸਬਕ ਰੋਜ਼ ਸੁਣਦੇ ਸਨ।ਉਹ ਦਾਸਾਂ ਦੀ ਤਰ੍ਹਾਂ ਆਪਣੇ ਸਵਾਮੀ ਦੀ ਆਗਿਆ ਪਾਲਣ ਕਰਨ ਲਈ ਤਤਪਰ ਰਹਿੰਦੇ । ਉਹ ਚੇਲੇ ਵੀ ਸਾਡੇ ਵਾਂਗ ਮਨੁੱਖ ਸਨ, “ਭਾਵਨਾਵਾਂ ਦੇ ਅਧੀਨ ਜਿਵੇਂ ਅਸੀ ਹਾਂ” (James) ਯਾਕੂਬ 5:17 । ਸਾਡੇ ਵਾਂਗ ਪਾਪ ਦੇ ਵਿਰੁੱਧ ਉਨ੍ਹਾਂ ਨੂੰ ਵੀ ਸੰਘਰਸ਼ ਕਰਨਾ ਪਿਆ ਸੀ ਉਨ੍ਹਾਂ ਨੂੰ ਵੀ ਉਸੇ ਸ਼ਕਤੀ ਤੇ ਮਿਹਰ ਦੀ ਲੋੜ ਸੀ ਜੋ ਸਾਨੂੰ ਹੈ (ਯਿਸੂ ਮਸੀਹ)SC 87.2

    ਸਭ ਤੋ਼ ਪਿਆਰਾ ਚੇਲਾ ਯੂਹੰਨਾਂ, ਜੋ ਪ੍ਰਾਣ ਦਾਤਾ ਦੇ ਸਰੂਪ ਵਿੱਚ ਸਭ ਤੋਂ ਜ਼ਿਆਦਾ ਢਲਿਆ ਹੋਇਆ ਸੀ , ਉਸਨੂੰ ਵੀ ਕੁਦਰਤ ਵੱਲੋਂ ਇਹ ਚਰਿੱਤਰ ਦੀ ਖੂਬਸੂਰਤੀ ਨਹੀ ਸੀ ਮਿਲੀ । ਉਹ ਨਾ ਕੇਵਲ ਆਤਮ ਪ੍ਰਸ਼ੰਸਕ ਅਤੇ ਸਨਮਾਨ ਦਾ ਹੀ ਪ੍ਰੇਮੀ ਸੀ ਬਲਕਿ ਬਹੁਤ ਜਲਦਬਾਜ਼ ਤੇ ਨੁਕਸਾਨ ਹੋਣ ਤੇ ਕ੍ਰੋਧੀ ਅਤੇ ਬਦਲਾ ਲਊ ਵੀ ਬਣ ਜਾ਼ਦਾ ਹੁੰਦਾ ਸੀ। ਪ੍ਰੰਤੂ ਜਦੋਂ ਯਿਸੂ ਮਸੀਹ ਦਾ ਰੱਬੀ ਚਰਿੱਤਰ ਉਸਦੇ ਸਾਹਮਣੇ ਆਇਆ ਤਾਂ ਉਸਨੂੰ ਆਪਣੀਆ ਤਰੁੱਟੀਆਂ ਮਹਿਸੂਸ ਹੋਈਆਂ ਅਤੇ ਇਹ ਗਿਆਨ ਹੋ ਜਾਣ ਨਾਲ ਉਸਦਾ ਹਿਰਦਾ ਮਸਕੀਨ ਹੋ ਗਿਆ। ਜਦੋਂ ਊਸਨੇ ਰੱਬ ਦੇ ਪੁੱਤਰ ਦੇ ਰੋਜ਼ਾਨਾ ਜੀਵਨ ਵਿੱਚ ਸ਼ਕਤੀ ਤੇ ਸਹਿਣਸ਼ੀਲਤਾ, ਤਹੱਮਲ, ਸ਼ਕਤੀ, ਕੋਮਲਤਾ, ਰਾਜ ਪ੍ਰਤਾਪ ਅਤੇ ਨਿਰਮਾਣਤਾ ਇੱਕ ਮਿੱਕ ਹੋਈਆਂ ਦੇਖੀਆਂ ਤਾਂ ਉਸਦੀ ਆਤਮਾ ਯਿਸੂ ਦੀ ਵਡਿਆਈ ਅਤੇ ਪਿਆਰ ਨਾਲ ਭਰ ਗਈ । ਦਿਨ-ਬ-ਦਿਨ ਉਸਦਾ ਦਿਲ ਯਿਸੂ ਵੱਲ ਖਿੱਚਿਆ ਤੁਰਿਆ ਗਿਆ ਅਤੇ ਅੰਤ ਵਿੱਚ ਆਪਣੇ ਸਵਾਮੀ ਦੇ ਪਿਆਰ ਵਿੱਚ ਉਸਨੂੰ ਆਪਾ ਭੁੱਲ ਗਿਆ ਅਤੇ ਆਪਣੇ ਸਵਾਮੀ ਦੇ ਪਿਆਰ ਵਿੱਚ ਹੀ ਉਹ ਗੁਆਚ ਗਿਆ । ਉਸਦੀ ਕ੍ਰੋਧਮਈ ਮਾਨਸਿਕ ਅਵਸਥਾ ਯਿਸੂ ਮਸੀਹ ਦੀ ਢਾਲਣ ਵਾਲੀ ਸ਼ਕਤੀ ਨਾਲ ਉਸਦਾ ਹਿਰਦਾ ਨਵੀਨ ਹੋ ਗਿਆ। ਯਿਸੂ ਮਸੀਹ ਦੇ ਪਿਆਰ ਦੇ ਪ੍ਰਭਾਵ ਨਾਲ ਉਸਦੇ ਚਰਿੱਤਰ ਵਿੱਚ ਪਰਿਵਰਤਨ ਤੇ ਸੁਧਾਰ ਆ ਗਿਆ। ਇਹ ਫਲ ਹੁੰਦਾ ਹੈ ਯਿਸੂ ਮਸੀਹ ਨਾਲ ਮੇਲ ਮਿਲਾਪ ਰੱਖਣ ਦਾ। ਜਦੋਂ ਯਿਸੂ ਮਸੀਹ ਹਿਰਦੇ ਵਿੱਚ ਸਮਾ ਜਾਏ ਤਾ ਸਾਰੀ ਫਿਤਰਤ ਵਿੱਚ ਸੁਧਾਰ ਤੇ ਪਰਿਵਰਤਨ ਆ ਜਾਂਦਾ ਹੈ। ਯਿਸੂ ਮਸੀਹ ਦੀ ਸ਼ਕਤੀ, ਉਸਦਾ ਪਵਿੱਤਰ ਪਿਆਰ ਹਿਰਦੇ ਨੂੰ ਕੋਮਲ ਬਣਾਉਂਦਾ ਹੈ, ਆਤਮਾ ਨੂੰ ਸੰਜਮੀ ਬਣਾਉਂਦਾ ਹੈ ਅਤੇ ਸਾਡੀਆਂ ਵਿਚਾਰ ਸ਼ਕਤੀਆਂ ਤੇ ਅਭਿਲਾਸ਼ਾਵਾਂ ਨੂੰ ਉੱਪਰ ਸਵਰਗ ਵੱਲ ਉਠਾ ਕੇ ਪ੍ਰਮਾਤਮਾ ਤੇ ਕੇਂਦ੍ਰਿਤ ਕਰਦਾ ਹੈ।SC 88.1

    ਜਦੋਂ ਯਿਸੂ ਮਸੀਹ ਉੱਪਰ ਸਵਰਗ ਵੱਲ ਉਠਾਏ ਗਏ ਤਾਂ ਵੀ ਉਨ੍ਹਾਂ ਦੀ ਮੌਜੂਦਗੀ ਦਾ ਅਨੁਭਵ ਉਨ੍ਹਾਂ ਦੇ ਚੇਲਿਆ ਨੂੰ ਹੁੰਦਾ ਰਿਹਾ। ਇਹ ਮੌਜੂਦਗੀ ਦਾ ਭਾਵ ਵਿਅਕਤੀਗਤ ਰੂਪ ਵਿੱਚ ਪ੍ਰੇਮ ਭਰਪੂਰ ਅਤੇ ਜੋਤਮਈ ਸੀ । ਯਿਸੂ ਮਸੀਹ ਪ੍ਰਾਣ ਦਾਤਾ ਜੋ ਕਿ ਉਨ੍ਹਾਂ ਨਾਲ ਤੁਰਦਾ, ਬੋਲਦਾ ਅਤੇ ਪ੍ਰਾਰਥਨਾਂ ਕਰਦਾ ਹੁੰਦਾ ਸੀ, ਜੋ ਉਨ੍ਹਾਂ ਦੇ ਹਿਰਦਿਆਂ ਨੂੰ ਆਸ਼ਾ ਅਤੇ ਆਰਾਮ ਦਾ ਸੰਦੇਸ਼ ਦਿੰਦਾ ਸੀ ਅਤੇ ਜਦੋਂ ਉਨ੍ਹਾਂ ਦੇ ਸਾਹਮਣੇ ਉਹ ਸਵਰਗਾਂ ਨੂੰ ਲਿਜਾਇਆ ਗਿਆ ਤਾਂ ਸ਼ਾਂਤੀ ਦਾ ਸੁਨਾਹਾ ਅਜੇ ਵੀ ਉਸਦੇ ਕੋਮਲ ਬੁੱਲ੍ਹਾਂ ਤੇ ਸੀ ਅਤੇ ਜਦੋਂ ਸਵਰਗ ਦੂਤਾਂ ਨੇ ਬੱਦਲਾਂ ਵਿੱਚ ਉਸਨੂੰ ਜੀ ਆਇਆਂ ਕਿਹਾ ਤਾ ਉਸਦੀ ਆਕਾਸ਼ ਬਾਣੀ ਦੀ ਗੂੰਜ ਉਸਦੇ ਚੇਲਿਆ ਨੂੰ ਸੁਣਾਈ ਦਿੱਤੀ, “ਦੇਖੋ, ” ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ਇਸ ਜਗਤ ਦੇ ਅੰਤ ਤੱਕ ” (Matthew) ਮਤੀ 28:20 । ਉਹ ਮਨੁੱਖ ਦੇ ਰੂਪ ਵਿੱਚ ਸਵਰਗਾਂ ਵੱਲ ਉਠਾਇਆ ਗਿਆ ਸੀ ਉਸਦੇ ਚੇਲੇ ਜਾਣ ਗਏ ਸਨ ਉਹ ਪ੍ਰਮੇਸ਼ਵਰ ਦੇ ਸਿੰਘਾਸਨ ਦੇ ਸਾਹਮਣੇ ਜਾ ਖੜ੍ਹਾ ਹੋਇਆ ਹੈ , ਉਨ੍ਹਾਂ ਦਾ ਮਿੱਤਰ ਅਤੇ ਮੁਕਤੀ ਦਾਤਾ;ਅਤੇ ਉਸਦੀ ਹਮਦਰਦੀ ਉਨ੍ਹਾਂ ਲਈ ਨਾ ਬਦਲਣ ਵਾਲੀ ਹੈ ਅਤੇ ਉਹ ਦੁਖੀ ਮਾਨਵਤਾ ਦਾ ਪ੍ਰਤੀਕ ਹੈ। ਉਹ ਪ੍ਰਮੇਸ਼ਵਰ ਦੇ ਸਾਹਮਣੇ ਆਪਣੇ ਬਹੁਮੁੱਲੇ ਪਵਿੱਤਰ ਲਹੂ ਦੇ ਗੁਣ ਪ੍ਰਸਤੁਤ ਕਰਕੇ ਆਪਣੇ ਘਾਇਲ ਹੱਥ ਪੈਰ ਉਸ ਮੁੱਲ ਦੇ ਰੂਪ ਵਿੱਚ ਦਿਖਾ ਰਿਹਾ ਹੈ , ਜੋ ਉਸਨੂੰ ਸ਼ੈਤਾਨੀ ਪੰਜੇ ਵਿੱਚ ਜਕੜੀ ਮਨੁੱਖਤਾ ਨੂੰ ਮੁਕਤ ਕਰਾਉਣ ਲਈ ਡੋਹਲਿਆ ਸੀ ਅਤੇ ਉਸਦੇ ਭਰੋਸਾ ਕਰਨ ਵਾਲੇ ਜਾਣਦੇ ਹਨ ਕਿ ਉਹ ਉਨ੍ਹਾਂ ਲਈ ਜਗ੍ਹਾ ਤਿਆਰ ਕਰਨ ਗਿਆ ਹੈ ਤਾਂ ਜੋ ਵਾਪਿਸ ਆ ਕੇ ਉਨ੍ਹਾ਼ ਨੂੰ ਵੀ ਆਪਣੇ ਨਾਲ ਲੈ ਜਾ ਸਕੇ।SC 89.1

    ਯਿਸੂ ਮਸੀਹ ਦੇ ਸਵਰਗਾਂ ਨੂੰ ਉਠਾਏ ਜਾਣ ਤੋਂ ਬਾਅਦ ਉਸਦੇ ਚੋਲੇ ਇੱਕਠੇ ਹੋਏ,ਉਹ ਆਪਣੀਆਂ ਪ੍ਰਾਰਥਨਾਵਾਂ ਪਿਤਾ ਪ੍ਰਮੇਸ਼ਵਰ ਅੱਗੇ ਪ੍ਰਸਤੁਤ ਕਰਨ ਦੇ ਚਾਹਵਾਨ ਸਨ ਯਿਸੂ ਮਸੀਹ ਦੇ ਨਾਮ ਤੇ। ਗੰਭੀਰ ਮੁਦਰਾ ਨਾਲ ਝੁਕ ਕੇ ਉਹ ਪ੍ਰਾਰਥਨਾਂ ਕਰਨ ਲੱਗੇ ਅਤੇ ਯਿਸੂ ਮਸੀਹ ਦੇ ਭਰੋਸੇ ਯੋਗ ਸ਼ਬਦ ਦੁਹਰਾਉਣ ਲੱਗੇ, ” ਜੋ ਕੁਝ ਵੀ ਤੁਸੀਂ ਪਿਤਾ ਪ੍ਰਮੇਸ਼ਵਰ ਪਾਸੋਂ ਮੇਰੇ ਨਾਮ ਤੇ ਮੰਗੋਂਗੇ ਉਹ ਤੁਹਾਨੂੰ ਦੇਵੇਗਾ, ਤਾਂ ਕਿ ਤੁਹਾਡੀ ਖੁਸ਼ੀ ਪੂਰੀ ਹੋ ਜਾਏ।” (John) ਯੂਹੰਨਾਂ 16:23,24 ।SC 89.2

    ਉਹ ਵਿਸ਼ਵਾਸ ਦੇ ਹੱਥ ਨੂੰ ਹੋਰ ਉੱਚਾ, ਹੋਰ ਉੱਚਾ ਕਰਦੇ ਗਏ,ਜ਼ੋਰਦਾਰ ਦਲੀਲ ਨਾਲ, “ਉਹ ਯਿਸੂ ਜੋ ਮਰ ਚੁੱਕਿਆ ਸੀ ਜੀ ਉੱਠਿਆ ਹੈ, ਅਤੇ ਉਹ ਪ੍ਰਮੇਸ਼ਵਰ ਦੇ ਸੱਜੇ ਪਾਸੇ ਬੈਠਾ ਹੈ ਜੋ ਸਾਡੇ ਲਈ ਬੇਨਤੀਆਂ ਕਰ ਰਿਹਾ ਹੈ ।” (Romans) ਰੋਮੀਆਂ ਨੂੰ 8:34 *ਯਹੂਦੀਆਂ ਦਾ ਤਿਉਹਾਰਪੰਤੇਕੁਤਸ ਦਾ ਦਿਨ *ਸਹਾਇਕ ਦੇ ਆਗਮਨ ਦਾ ਦਿਨ ਸੀ, ਜਿਸ ਬਾਰੇ ਯਿਸੂ ਨੇ ਕਿਹਾ ਸੀ, “ਉਹ ਤੁਹਾਡੇ ਵਿੱਚ ਹੋਵੇਗਾ,” ਅਤੇ ਫੇਰ ਯਿਸੂ ਨੇ ਕਿਹਾ, “ਮੇਰਾ ਜਾਣਾ ਹੀ ਤੁਹਾਡੇ ਲਈ ਠੀਕ ਹੈ ਕਿਉਂਕਿ ਜਦ ਤੱਕ ਮੈਂ ਨਾ ਜਾਵਾਂਗਾ ਉਹ ਸਹਾਇਕ ਤੁਹਾਡੇ ਕੋਲ ਨਹੀ ਆਵੇਗਾ। ” (John) ਯੂਹੰਨਾਂ 14:17:6:7 ।ਇਸ ਲਈ ਯਿਸੂ ਮਸੀਹ ਪਵਿੱਤਰ ਆਤਮਾ ਦੀ ਮੁਕਤੀ ਰਾਹੀ ਨਿਰੰਤਰ ਆਪਣੇ ਬੱਚਿਆ ਦੇ ਦਿਲਾਂ ਵਿੱਚ ਸਮਾਇਆ ਹੋਇਆ ਹੈ। ਪਵਿੱਤਰ ਆਤਮਾ ਰਾਹੀਂ ਯਿਸੂ ਮਸੀਹ ਦਾ ਮੇਲ ਮਿਲਾਪ ਉਸਦੇ ਚੇਲਿਆ ਨਾਲ ਹੋਰ ਵੀ ਡੂੰਘਾ ਹੋ ਗਿਆ ਜਦੋਂ ਉਹ ਉਨ੍ਹਾਂ ਦੇ ਨਾਲ ਸੀ ਉਸਤੋਂ ਵੀ ਜ਼ਿਆਦਾ। ਯਿਸੂ ਦੇ ਚੇਲਿਆ ਵਿੱਚੋਂ ਉਸਦਾ ਤੇਜ ਪ੍ਰਤਾਪ, ਪਿਆਰ ਤੇ ਸ਼ਕਤੀ ਟਪਕਦੀ ਸੀ, ਅਤੇ ਦੇਖਣ ਵਾਲੇ ਮਨੁੱਖ ਕਹਿੰਦੇ ਸਨ, “ਉਨ੍ਹਾਂ ਨੂੰ ਅਸਚਰਜ ਹੋਇਆ ਪਰ ਫਿਰ ਉਨ੍ਹਾਂ ਜਾਣਿਆ ਭਈ ਇਹ ਯਿਸੂ ਮਸੀਹ ਦੇ ਨਾਲ ਰਹੇ ਸਨ। ” (Acts) ਰਸੂਲਾਂ ਦੇ ਕਰਤੱਬ 4:13 ।SC 90.1

    ਜੋ ਕੁਝ ਉਸ ਸਮੇਂ ਯਿਸੂ ਮਸੀਹ ਆਪਣੇ ਚੇਲਿਆ ਲਈ ਸੀ, ਉਹ ਅੱਜ ਵੀ ਆਪਣੇ ਬੱਚਿਆ ਲਈ ਉਹੋ ਕੁਝ ਬਣਨ ਦੀ ਅਭਿਲਾਸ਼ਾ ਰੱਖਦਾ ਹੈ, ਉਸਨੇ ਚੇਲਿਆ ਦੇ ਛੋਟੇ ਜਿਹੇ ਜਥੇ ਨਾਲ, ਜੋ ਕਿ ਉਸਦੇ ਕੋਲ ਇੱਕਠਾ ਹੋਇਆ ਸੀ, ਇਹ ਆਖਰੀ ਪ੍ਰਾਰਥਨਾਂ ਕੀਤੀ ਸੀ , “ਮੈ਼ ਕੇਵਲ ਇਨ੍ਹਾਂ ਲਈ ਹੀ ਨਹੀ ਪ੍ਰਾਰਥਨਾਂ ਕਰਦਾ, ਪਰ ਉਹ ਸਾਰੇ ਜੋ ਇਨ੍ਹਾਂ ਦੇ ਬਚਨ ਨਾਲ ਮੇਰੇ ਤੇ ਵਿਸ਼ਵਾਸ ਕਰਨਗੇ “(John) ਯੂਹੰਨਾਂ 17:20 ।SC 90.2

    ਯਿਸੂ ਮਸੀਹ ਨੇ ਸਾਡੇ ਲਈ ਪ੍ਰਾਰਥਨਾਂ ਕੀਤੀ ਅਤੇ ਆਖਿਆ ਕਿ ਅਸੀਂ ਉਸ ਨਾਲ ਇੱਕ ਮਿੱਕ ਹੋ ਜਾਈਏ, ਜਿਵੇਂ ਉਹ ਆਪ ਪਿਤਾ ਪ੍ਰਮੇਸ਼ਵਰ ਨਾਲ ਇੱਕ ਮਿੱਕ ਹੈ। ਇਹ ਕੇਹਾ ਮੇਲ ਮਿਲਾਪ ਹੈ । ਆਪ ਮੁਕਤੀ ਦਾਤੇ ਨੇ ਆਪਣੇ ਬਾਰੇ ਕਿਹਾ, “ਪੁੱਤਰ ਆਪਣੇ ਆਪ ਕੁਝ ਨਹੀ ਕਰ ਸਕਦਾ,ਪਿਤਾ ਪ੍ਰਮੇਸ਼ਵਰ ਜੋ ਮੇਰੇ ਵਿੱਚ ਵੱਸਦਾ ਹੈ ਉਹ ਆਪਣੇ ਕਾਰਜ ਮੇਰੇ ਕੋਲੋਂ ਕਰਵਾਉਂਦਾ ਹੈ । (John)ਯੂਹੰਨਾਂ 5:19, 14:10 । ਇਸ ਪ੍ਰਕਾਰ ਜੇ ਯਿਸੂ ਮਸੀਹ ਸਾਡੇ ਹਿਰਦੇ ਵਿੱਚ ਵੱਸ ਜਾਵੇ, ਤਾਂ ਉਹ ਸਾਡੇ ਅੰਦਰ ਆਪਣੀ ਇੱਛਾ ਦੇ ਕੰਮ ਕਰੇਗਾ, “ਆਪਣੀ ਇੱਛਾ ਅਤੇ ਖੁਸ਼ੀ ਭਰੇ ਕੰਮ।” (Philippians) ਫਿਲੀਪੀਆਂ ਨੂੰ 2:13 ।ਅਸੀਂ ਵੀ ਉਹ ਕਾਰਜ ਕਰ ਸਕਾਂਗੇ ਜੋ ਉਸਨੇ ਕੀਤੇ;ਅਸੀਂ ਉਸ ਦੀ ਸ਼ਕਤੀ ਦਾ ਪ੍ਰਗਟਾਵਾ ਕਰ ਸਕਾਂਗੇ ।ਸੋ ਇਸ ਪ੍ਰਕਾਰ ਉਸਨੂੰ ਪਿਆਰ ਕਰਕੇ ਅਤੇ ਉਸ ਵਿੱਚ ਸਮਾ ਕੇ ਅਸੀ “ਹਰ ਗੱਲ ਵਿੱਚ ਉਸਦੇ ਵਿੱਚ ਵਧਦੇ ਜਾਵਾਂਗੇ, ਜੋ ਕਿ ਸਾਡਾ ਸਿਰਤਾਜ ਹੈ-ਯਿਸੂ ਮਸੀਹ।” (Ephesians) ਅਫਸ਼ੀਆਂ ਨੂੰ 4:15 ।SC 91.1

    Larger font
    Smaller font
    Copy
    Print
    Contents