Loading...
Larger font
Smaller font
Copy
Print
Contents
  • Results
  • Related
  • Featured
No results found for: "".
  • Weighted Relevancy
  • Content Sequence
  • Relevancy
  • Earliest First
  • Latest First
    Larger font
    Smaller font
    Copy
    Print
    Contents

    ਗਿਆਰਵਾਂ ਅਧਿਆਏ

    ਅਰਦਾਸ ਦਾ ਵਿਸ਼ੇਸ਼ ਅਧਿਕਾਰ

    ਪ੍ਰਕ੍ਰਿਤੀ , ਵਚਨ(ਅਗਮ ਗਿਆਨ) ਆਪਣੇ ਪੂਰਵ ਵਿਧਾਨ ਅਤੇ ਸ਼ਕਤੀ (ਪਵਿੱਤ੍ਰ ਆਤਮਾ) ਰਾਹੀ ਪ੍ਰਮੇਸ਼ਵਰ ਸਾਡੇ ਨਾਲ ਗੱਲਬਾਤ ਕਰਦਾ ਹੈ । ਪ੍ਰੰਤੂ ਇਹ ਸਭ ਕਾਫੀ ਨਹੀ। ਸਾਨੂੰ ਵੀ ਆਪਣੀਆਂ ਹਿਰਦਿਆਂ ਨੂੰ ਉਸ ਅੱਗੇ ਖ੍ਹੋਲਣਾ ਤੇ ਪ੍ਰਗਟਾਉਣਾ ਚਾਹੀਦਾ ਹੈ। ਆਤਮਿਕ ਜੀਵਨ ਅਤੇ ਸ਼ਕਤੀ ਲਈ ਸਵਰਗੀ ਪਿਤਾ ਨਾਲ ਸਾਡੀ ਵਾਸਤਵਿਕ ਲਿਵਲੀਨਤਾ ਦਾ ਹੋਣਾ ਅਤਿ ਜ਼ਰੂਰੀ ਹੈ । ਸਾਡਾ ਅੰਤਹਕਰਣ ਉਸ ਵੱਲ ਖਿੱਚਿਆ ਜਾਣਾ ਚਾਹੀਦਾ ਹੈ , ਸਾਨੂੰ ਉਸਦੇ ਕਾਰਜਾਂ ਦੀ ਅਰਾਧਨਾਂ ਕਰਨੀ ਚਾਹੀਦੀ ਹੈ ,ਉਸਦੀ ਕ੍ਰਿਪਾ ਦੀ,ਉਸਦੀਆਂ ਮਿਹਰਾਂ ਦੀ, ਪ੍ਰੰਤੂ ਇੰਨਾਂ ਹੀ ਪੂਰੇ ਤੌਰ ਤੇ ਕਾਫੀ ਨਹੀ,ਉਸ ਵਿੱਚ ਲਿਵਲੀਨ ਹੋਣ ਲਈ,ਉਸ ਪ੍ਰਮੇਸ਼ਵਰ ਨਾਲ ਵਾਰਤਾਲਾਪ ਕਰਨ ਅਤੇ ਮੇਲਜੋਲ ਰੱਖਣ ਲਈ ਸਾਨੂੰ ਆਪਣੇ ਵਾਸਤਵਿਕ ਜੀਵਨ ਦੇ ਵਿਸ਼ੇ ਤੇ ਉਸ ਨਾਲ ਖੁੱਲ੍ਹੀ ਗੱਲਬਾਤ ਕਰਨੀ ਪਵੇਗੀ।SC 111.1

    ਅਸਲ ਵਿੱਚ ਅਰਦਾਸ ਪ੍ਰਮੇਸ਼ਵਰ ਦੇ ਸਾਹਮਣੇ ਆਪਣੇ ਹਿਰਦੇ ਨੂੰ ਖ੍ਹੋਲਣ ਦਾ ਢੰਗ ਹੈ। ਜਿਵੇਂ ਅਸੀ ਕਿਸੇ ਮਿੱਤਰ ਸਾਹਮਣੇ ਦਿਲ ਦੀ ਗੱਲ ਕਰ ਲੈਂਦੇ ਹਾਂ ਇਸ ਲਈ ਨਹੀ ਕਿ ਸਾਨੂੰ ਪ੍ਰਮੇਸ਼ਵਰ ਨੂੰ ਦੱਸਣ ਦੀ ਲੋੜ ਹੈ ਕਿ ਅਸੀਂ ਕੀ ਹਾਂ, ਬਲਕਿ ਇਸ ਲਈ ਕਿ ਅਸੀਂ ਆਪਣੇ ਆਪ ਨੂੰ ਉਸਦੀ ਰਹਿਮਤ ਦੇ ਯੋਗ ਬਣਾ ਸਕੀਏ। ਅਰਦਾਸ ਪ੍ਰਮਾਤਮਾਂ ਨੂੰ ਉਪਰੋਂ ਉਤਾਰ ਕੇ ਸਾਡੇ ਕੋਲ ਨਹੀਂ ਲੈ ਆਉਂਦੀ ਸਗੋਂ ਸਾਨੂੰ ਉਠਾ ਕੇ ਪ੍ਰਮੇਸ਼ਵਰ ਤੱਕ ਪਹੁੰਚਾ ਦਿੰਦੀ ਹੈ।SC 111.2

    ਜਦੋਂ ਯਿਸੂ ਮਸੀਹ ਇਸ ਧਰਤੀ ਤੇ ਸੀ ਤਾਂ ਉਸਨੇ ਆਪਣੇ ਚੇਲਿਆਂ ਨੂੰ ਅਰਦਾਸ ਕਰਨ ਦਾ ਢੰਗ ਸਿਖਾਇਆ। ਉਸਨੇ ਉਨ੍ਹਾਂ ਨੂੰ ਆਦੇਸ਼ ਦਿੱਤਾ ਕਿ ਉਹ ਆਪਣੀਆਂ ਰੋਜ਼ਾਨਾਂ ਜੀਵਨ ਲੋੜਾਂ ਪ੍ਰਮੇਸ਼ਵਰ ਦੇ ਸਾਹਮਣੇ ਰੱਖਣ ਅਤੇ ਆਪਣੀਆਂ ਸਾਰੀਆਂ ਚਿੰਤਾਵਾਂ ਉਸਦੇ ਭਰੋਸੇ ਤੇ ਛੱਡ ਦੇਣ। ਅਤੇ ਜੋ ਤੱਸਲੀ ਯਿਸੂ ਮਸੀਹ ਨੇ ਉਨ੍ਹਾਂ ਨੂੰ ਦਿਵਾਈ ਕਿ ਉਨ੍ਹਾਂ ਦੀਆਂ ਅਰਜੋਈਆਂ ਪ੍ਰਵਾਨ ਹੋਣਗੀਆਂ ਉਹੋ ਤਸੱਲੀ ਸਾਡੇ ਲਈ ਵੀ ਹੈ।SC 111.3

    ਯਿਸੂ ਮਸੀਹ ਖੁਦ ਆਪ ਜਦੋਂ ਮਨੁੱਖਾ ਵਿੱਚ ਰਹਿੰਦਾ ਸੀ ਅਕਸਰ ਅਰਦਾਸ ਵਿੱਚ ਹੀ ਲੀਨ ਰਹਿੰਦਾ ਸੀ। ਸਾਡੇ ਮੁਕਤੀ ਦਾਤੇ ਨੇ ਆਪਣੇ ਆਪ ਨੂੰ ਸਾਡੀਆਂ ਕਮਜ਼ੋਰੀਆਂ ਅਤੇ ਦੁਰਬਲਤਾਵਾਂ ਵਿੱਚ ਅਭੇਦ ਕੀਤਾ। ਸਾਡੀ ਥਾਂ ਤੇ ਇੱਕ ਸਵਾਲੀ ਅਤੇ ਅਰਜੋਈ ਕਰਨ ਵਾਲਾ ਬਣਕੇ ਪਿਤਾ ਪ੍ਰਮੇਸ਼ਵਰ ਕੋਲੋਂ ਨਵੀਂ ਸ਼ਕਤੀ ਤੇ ਬਲ ਦਾ ਦਾਨ ਮੰਗਿਆ ਤਾਂ ਜੋ ਹਰ ਫਰਜ਼ ਅਤੇ ਕਠਿਨ ਘਾਲਣਾਂ ਵਿੱਚ ਤਿਆਰ ਬਰ ਤਿਆਰ ਹੋ ਕੇ ਤੱਤਪਰ ਰਹੇ। ਉਹ ਸਾਡੇ ਕਾਰਜਾਂ ਵਿੱਚ ਸਾਡੀ ਉਦਾਹਰਣ ਹੈ। ਉਹ ਸਾਡੀਆਂ ਦੁਰਬਲਤਾਵਾਂ ਵਿੱਚ ਸਾਡਾ ਭਾਈਵਾਲ ਹੈ, ਉਹ ਸਭ ਗੱਲਾਂ ਵਿੱਚ ਸਾਡੇ ਵਾਂਗ ਪਰਖਿਆ ਗਿਆ,ਪ੍ਰੰਤੂ ਨਿਸ਼ਪਾਪ ਹੋਣ ਦੇ ਕਾਰਨ ਉਸਦੀ ਪ੍ਰਕ੍ਰਿਤੀ ਬੁਰਾਈ ਤੋਂ ਹਮੇਸ਼ਾ ਦੂਰ ਰਹੀ ; ਉਸਨੇ ਪਾਪ ਭਰੇ ਜਗਤ ਵਿੱਚ ਕਠਿਨ ਸੰਘਰਸ਼ ਕੀਤੇ ਅਤੇ ਮਾਨਸਿਕ ਤਸੀਹੇ ਸਹੇ। ਉਸਨੇ ਮਨੁੱਖੀ ਜਾਂਮੇ ਵਿੱਚ ਅਰਦਾਸ ਨੂੰ ਇੱਕ ਜ਼ਰੂਰੀ ਅੰਗ ਅਤੇ ਤਸੱਲੀ ਦਾ ਸਾਧਨ ਬਣਾਇਆ। ਉਸਨੂੰ ਆਪਣੇ ਪਿਤਾ ਪ੍ਰਮੇਸ਼ਵਰ ਨਾਲ ਮੇਲ ਜੋਲ ਕੇ ਵਾਰਤਾਲਾਪ ਕਰਕੇ ਇੱਕ ਅਕਹਿ ਖੁਸ਼ੀ ਅਤੇ ਆਰਾਮ ਮਿਲਦਾ। ਜੇਕਰ ਮਨੁੱਖਾਂ ਦੇ ਮੁਕਤੀ ਦਾਤੇ ਪ੍ਰਮੇਸ਼ਵਰ ਦੇ ਪੁੱਤਰ ਨੂੰ ਅਰਦਾਸ ਦੀ ਇੰਨੀ ਲੋੜ ਸੀ ਤਾਂ ਸਾਡੇ ਵਰਗੇ ਕਮਜ਼ੋਰ ਪਾਪੀ ਅਤੇ ਨਾਸ਼ਮਾਨ ਮਨੁੱਖਾਂ ਨੂੰ ਕਿੰਨੀ ਤੀਬਰਤਾ ਨਾਲ ਨਿਰੰਤਰ ਅਰਦਾਸਾਂ ਦੀ ਲੋੜ ਹੈ।SC 112.1

    ਸਾਡਾ ਸਵਰਗੀ ਪਿਤਾ ਆਪਣੀਆਂ ਅਸੀਸਾਂ ਅਤੇ ਮਿਹਰਾਂ ਦੀ ਭਰਪੂਰ ਵਰਖਾ ਸਾਡੇ ਤੇ ਵਰਸਾਉਣ ਲਈ ਉਡੀਕ ਕਰਦਾ ਰਹਿੰਦਾ ਹੈ। ਇਹ ਸਾਡਾ ਸੁਭਾਗ ਹੈ ਕਿ ਇਸ ਅਪਾਰ ਪ੍ਰੇਮ ਦੇ ਚਸ਼ਮੇ ਵਿੱਚੋਂ ਜਿੰਨਾਂ ਦਿਲ ਚਾਹੇ ਪੀਂਦੇ ਜਾਈਏ। ਇਹ ਕਿੰਨੀ ਅਚੰਭੇ ਦੀ ਗੱਲ ਹੈ ਕਿ ਅਸੀ ਅਰਦਾਸ ਵਿੱਚ ਕਿੰਨਾਂ ਘੱਟ ਮਨ ਲਗਾਉਂਦੇ ਹਾਂ। ਪ੍ਰਮੇਸ਼ਵਰ ਆਪਣੀ ਦੀਨ ਤੋਂ ਦੀਨ ਸੰਤਾਨ ਦੀ ਸੱਚੀ ਅਰਦਾਸ ਸੁਣਨ ਲਈ ਹਰ ਪਲ ਤਿਆਰ ਅਤ ਖਾਹਿਸ਼ਮੰਦ ਰਹਿੰਦਾ ਹੈ ਤਾਂ ਵੀ ਅਸੀ ਆਪਣੀਆਂ ਮਨੋਕਾਮਨਾਂਵਾਂ ਪ੍ਰਮੇਸ਼ਵਰ ਦੇ ਸਾਹਮਣੇ ਰੱਖਣ ਤੋਂ ਸੰਕੋਚ ਕਰਦੇ ਹਾਂ। ਦੇਵਦੂਤ ਨਿਤਾਣੇ, ਬੇਸਹਾਰਾ ਅਤੇ ਪਾਪ ਵਿੱਚ ਜਕੜੇ ਮਨੁੱਖਾਂ ਬਾਰੇ ਕੀ ਸੋਚਦੇ ਹੋਣਗੇ ਜਦ ਕਿ ਪ੍ਰਮੇਸ਼ਵਰ ਦਾ ਅਪਾਰ ਪ੍ਰੇਮ ਨਾਲ ਭਰਪੂਰ ਹਿਰਦਾ ਉਨ੍ਹਾਂ ਲਈ ਬਿਹਬਲ ਅਤੇ ਉਸ ਤੋਂ ਵੀ ਜ਼ਿਆਦਾ ਮਿਹਰ ਬਖਸ਼ਿਸ਼ ਉਨ੍ਹਾਂ ਨੂੰ ਦੇਣ ਲਈ ਤਿਆਰ ਹੈ ਜਿੰਨੀ ਕਿ ਉਹ ਮੰਗ ਅਤੇ ਸੋਚ ਵੀ ਨਹੀਂ ਕਰ ਸਕਦੇ, ਪਰ ਅਫ਼ਸੋਸ ਉਹ ਅਰਦਾਸ ਦੀ ਕਿੰਨੀ ਥੋੜੀ ਲੋੜ ਅਨੁਭਵ ਕਰਦੇ ਹਨ ਅਤੇ ਕਿੰਨਾਂ ਥੋੜਾ ਵਿਸ਼ਵਾਸ ਹੈ ਉਨ੍ਹਾਂ ਦਾ? ਦੇਵ ਦੂਤ ਪ੍ਰਮੇਸ਼ਵਰ ਦੇ ਸਾਹਮਣੇ ਝੁਕਣ ਵਿੱਚ ਅਨੰਦ ਮਨਾਉਂਦੇ ਹਨ।ਉਹ ਉਸਦੇ ਨੇੜੇ ਆਉਣ ਵਿੱਚ ਖੁਸ਼ੀ ਸਮਝਦੇ ਹਨ। ਉਹ ਪ੍ਰਮੇਸ਼ਵਰ ਨਾਲ ਵਰਤਾਲਾਪ ਅਤੇ ਮੇਲਜੋਲ ਕਰਨ ਵਿੱਚ ਅਪਾਰ ਖੁਸ਼ੀ ਮਨਾਉਂਦੇ ਹਨ, ਪ੍ਰੰਤੂ ਇਹ ਅਸਚਰਜ ਦੀ ਗੱਲ ਹੈ ਕਿ ਪ੍ਰਮੇਸ਼ਵਰ ਦੇ ਧਰਤੀ ਦੇ ਬੱਚੇ ਜਿੰਨ੍ਹਾਂ ਨੂੰ ਉਸਦੀ ਸਹਾਇਤਾ ਦੀ ਇੰਨੀ ਲੋੜ ਹੈ ਅਤੇ ਜੋ ਕੇਵਲ ਪ੍ਰਮੇਸ਼ਵਰ ਹੀ ਦੇ ਸਕਦਾ ਹੈ, ਉਹ ਪ੍ਰਮੇਸ਼ਵਰ ਦੀ ਸ਼ਕਤੀ ਦੇ ਪ੍ਰਕਾਸ਼ ਤੋ਼ ਬਗੈਰ ਹੀ ਤੁਰਨਾ ਚਾਹੁੰਦੇ ਹਨ ਅਤੇ ਪ੍ਰਮੇਸ਼ਵਰ ਦੀ ਸੰਗਤ ਤੇ ਹਜ਼ੂਰੀ ਤੋਂ ਦੂਰ ਰਹਿ ਕੇ ਹੀ ਤ੍ਰਿਪਤ ਹਨ।SC 112.2

    ਜੋ ਅਰਦਾਸ ਤੋਂ ਅਵੇਸਲੇ ਹੋ ਜਾਂਦੇ ਹਨ, ਸ਼ੈਤਾਨ ਉਨ੍ਹਾਂ ਨੂੰ ਆਪਣੇ ਅੰਧਕਾਰ ਵਿੱਚ ਘੇਰ ਲੈਂਦਾ ਹੈ। ਉਨ੍ਹਾਂ ਦੇ ਕੰਨਾਂ ਨੂੰ ਵੈਰੀ ਦੀ ਘੁਸਰ ਮੁਸਰ ਭਰਮਾ ਕੇ ਪਾਪ ਕਰਨ ਲਈ ਉਸਕਾਉਂਦੀ ਹੈ ਅਤੇ ਇਹ ਸਭ ਤਾਂ ਹੁੰਦਾ ਹੈ ਕਿ ਉਹ ਪ੍ਰਮੇਸ਼ਵਰ ਵੱਲੋਂ ਮਿਲੀ ਰੱਬੀ ਬਖ਼ਸ਼ਿਸ਼ ਅਰਦਾਸ ਦਾ ਵਿਸ਼ੇਸ਼ ਅਧਿਕਾਰ ਵਰਤੋਂ ਵਿੱਚ ਨਹੀਂ ਲਿਆਉਂਦੇ । ਪ੍ਰਮੇਸ਼ਵਰ ਦੇ ਪੁੱਤਰ ਅਤੇ ਪੁੱਤਰੀਆਂ ਅਰਦਾਸ ਕਰਨ ਤੋਂ ਇੰਨਾਂ ਸੰਕੋਚ ਕਿਉਂ ਕਰਦੇ ਹਨ, ਜਦੋਂ ਕਿ ਅਰਦਾਸ ਵਿਸ਼ਵਾਸ ਦੇ ਹੱਥਾ ਵਿੱਚ ਇੱਕ ਕੁੰਜੀ ਹੈ ਜਿਸ ਨਾਲ ਸਵਰਗ ਦੇ ਖਜ਼ਾਨੇ ਖੁੱਲ੍ਹ ਸਕਦੇ ਹਨ , ਜਿੱਥੇ ਸਰਬ ਸ਼ਕਤੀਮਾਨ ਪ੍ਰਮੇਸ਼ਵਰ ਦੇ ਅਸੰਖਾਂ ਸਾਧਨ ਸਾਂਭ ਕੇ ਰੱਖੇ ਹੋਏ ਹਨ?ਨਿਰੰਤਰ ਅਰਦਾਸ ਕਰਨ ਅਤੇ ਸਾਵਧਾਨੀ ਨਾਲ *ਮਨ ਦੀਆਂ ਅੱਖਾਂ ਖੋਲੀਂ ਰੱਖਣੀਆ ।ਜਾਗਦੇ ਰਹਿਣ ਤੋਂ ਬਿਨਾਂ ਅਸੀਂ ਲਾਪਰਵਾਹ ਹੋ ਕੇ ਸੱਚਾਈ ਦੇ ਮਾਰਗ ਤੋਂ ਭਟਕ ਕੇ ਖ਼ਤਰੇ ਵਿੱਚ ਪੈ ਜਾਂਦੇ ਹਾਂ। ਸਾਡਾ ਵੈਰੀ ਨਿਰੰਤਰ ਤਨੋ ਮਨੋ ਜ਼ੋਰ ਲਗਾ ਕੇ ਸਾਨੂੰ ਪ੍ਰਾਸ਼ਚਿਤ ਕਰਕੇ ਪ੍ਰਮੇਸ਼ਵਰ ਦੀ ਕ੍ਰਿਪਾ ਮਿਹਰ ਤੱਕ ਪਹੁੰਚਣ ਤੋਂ ਰੋਕਦਾ ਹੈ, ਤਾਂ ਜੋ ਅਸੀਂ ਸੱਚੀਆਂ ਅਰਜੋਈਆਂ ਅਤੇ ਵਿਸ਼ਵਾਸ ਨਾਲ ਪ੍ਰਭੂ ਦੀ ਮਿਹਰ ਸ਼ਕਤੀ ਨਾ ਹਾਸਿਲ ਕਰ ਲਈਏ, ਜੋ ਸਾਡੇ ਲਈ ਹਰ ਪਾਪ ਤੇ ਭਰਮ ਭੁਲਾਵੇ ਵਿੱਚ ਢਾਲ਼ ਦਾ ਕੰਮ ਕਰਦੀ ਹੈ।SC 113.1

    ਨਿਰਸੰਦੇਹ ਕੁਝ ਸ਼ਰਤਾਂ ਹਨ ਜਿੰਨ੍ਹਾਂ ਦੁਆਰਾ ਅਸੀਂ ਆਸ਼ਾ ਕਰ ਸਕਦੇ ਹਾਂ ਕਿ ਪ੍ਰਮੇਸ਼ਵਰ ਸਾਡੀਆਂ ਅਰਦਾਸਾਂ ਸੁਣਦਾ ਅਤੇ ਪੂਰੀਆਂ ਕਰਦਾ ਹੈ । ਸਭ ਤੋਂ ਪਹਿਲੀ ਇਹ ਹੈ ਕਿ ਸਾਨੂੰ ਸਾਡੇ ਮਨ ਵਿੱਚ ਉਸ ਤੋਂ ਮੱਦਦ ਲੈਣ ਦੀ ਲੋੜ ਅਨੁਭਵ ਹੋਵੇ । ਉਸਦਾ ਇੱਕ ਰਾਹ ਹੈ, “ਮੈਂ ਪਿਆਸੇ ਤੇ ਜਲ ਅਤੇ ਸੋਕੇ ਵਾਲੀ ਧਰਤੀ ਤੇ ਧਾਰਾਂ ਵਰਸਾਵਾਂਗਾ। “(Isiah) ਯਸਾਯਾਹ 44:3 । ਜੋ ਧਰਮ ਦੇ ਭੁੱਖੇ ਅਤੇ ਪਿਆਸੇ ਹਨ ਅਤੇ ਜੋ ਪ੍ਰਮੇਸ਼ਵਰ ਨੂੰ ਖੋਜਦੇ ਹਨ, ਉਹ ਭਰੋਸਾ ਰੱਖਣ ਕਿ ਸੰਤੁਸ਼ਟ ਹੋਣਗੇ। ਹਿਰਦੇ ਨੂੰ ਪ੍ਰਮੇਸ਼ਵਰ ਦੀ ਸ਼ਕਤੀ ਦੇ ਪ੍ਰਭਾਵ ਲਈ ਖੁੱਲ੍ਹਾਂ ਰੱਖਣਾ ਚਾਹੀਦਾ ਹੈ, ਨਹੀਂ ਤਾਂ ਪ੍ਰਭੂ ਦੀਆਂ ਅਸੀਸਾਂ ਨਹੀ ਮਿਲਣਗੀਆਂ।SC 114.1

    ਸਾਡੀ ਭਾਰੀ ਜ਼ਰੂਰਤ ਵੀ ਇੱਕ ਵੱਡੀ ਦਲੀਲ ਹੈ ਜੋ ਸਾਡੇ ਲਈ ਮਿੱਠਾ ਬੋਲ ਕੇ ਬੇਨਤੀ ਕਰਦੀ ਹੈ, ਪ੍ਰੰਤੂ ਇਨ੍ਹਾਂ ਗੱਲਾ ਨੂੰ ਸੰਪੂਰਨ ਕਰਨ ਲਈ ਪ੍ਰਮੇਸ਼ਵਰ ਨੂੰ ਲੱਭਣਾ ਚਾਹੀਦਾ ਹੈ। ਉਹ ਕਹਿੰਦਾ ਹੈ, “ਮੰਗੋ ਤੇ ਤੁਹਾਨੂੰ ਮਿਲੇਗਾ ” ਅਤੇ ਜਿਸਨੇ ਆਪਣੇ ਪੁੱਤਰ ਨੂੰ ਵੀ ਨਾ ਬਚਾਇਆ ਸਗੋਂ ਸਾਡੇ ਸਭ ਦੇ ਲਈ ਦੇ ਦਿੱਤਾ, ਉਹ ਉਸਦੇ ਨਾਲ ਸਾਨੂੰ ਹੋਰ ਸਭ ਕੁਝ ਵੀ ਕਿਉਂ ਨਹੀ ਦੇਵੇਗਾ,” (Watthem) ਮਤੀ 7:7 (Romans) ਰੋਮੀਆਂ ਨੂੰ 8:32 ।SC 114.2

    ਜਾਣ ਬੁੱਝ ਕੇ ਜੇਕਰ ਅਸੀ ਆਪਣੇ ਹਿਰਦੇ ਵਿੱਚ ਪਾਪ ਛੁਪਾਈ ਰੱਖੀਏ, ਜੇਕਰ ਅਸੀਂ ਜਾਣਕੇ ਕਿਸੇ ਪਾਪ ਨਾਲ ਲਿਪਟੇ ਰਹੀਏ ਤਾਂ ਪ੍ਰਮੇਸ਼ਵਰ ਸਾਡੀ ਪੁਕਾਰ ਨਹੀਂ ਸੁਣੇਗਾ ; ਪ੍ਰੰਤੂ ਪਸ਼ਚਾਤਾਪੀ ਅਤੇ ਆਜਿਜ਼ ਆਤਮਾ ਦੀ ਅਰਦਾਸ ਹਮੇਸ਼ਾ ਮਨਜ਼ੂਰ ਹੁੰਦੀ ਹੈ । ਜਦੋਂ ਸਾਰੀਆਂ ਪ੍ਰਤੱਖ ਬੁਰਾਈਆਂ ਠੀਕ ਕਰ ਲਈਆਂ ਜਾਣ ਤਾਂ ਸਾਨੂੰ ਪ੍ਰਤੀਤ ਕਰ ਲੈਣੀ ਚਾਹੀਦੀ ਹੈ ਕਿ ਪ੍ਰਮੇਸ਼ਵਰ ਸਾਡੀਆਂ ਬੇਨਤੀਆਂ ਦਾ ਉੱਤਰ ਦੇਵੇਗਾ। ਸਾਡੇ ਚੰਗੇ ਕੰਮ ਅਤੇ ਗੁਣ ਸਾਨੂੰ ਪ੍ਰਮੇਸ਼ਵਰ ਦੀ ਕ੍ਰਿਪਾ ਦਾ ਪਾਤਰ ਬਣਾਉਂਣ ਦੀ ਸ਼ਿਫਾਰਿਸ਼ ਨਹੀਂ ਕਰਨਗੇ ;ਇਹ ਕੇਵਲ ਯਿਸੂ ਮਸੀਹ ਦੀ ਹੀ ਯੋਗਤਾ ਹੈ ਜੋ ਸਾਨੂੰ ਬਚਾਏਗੀ , ਉਸਦਾ ਲਹੂ ਸਾਨੂੰ ਪਵਿੱਤਰ ਕਰੇਗਾ;ਪ੍ਰੰਤੂ ਫਿਰ ਵੀ ਸਾਨੂੰ ਆਪਣੀ ਮੰਜ਼ੂਰੀ ਦੀ ਸ਼ਰਤ ਪੂਰੀ ਕਰਨ ਲਈ ਇੱਕ ਕੰਮ ਕਰਨਾ ਪਵੇਗਾ- (ਯਿਸੂ ਤੇ ਵਿਸ਼ਵਾਸ)SC 114.3

    ਪ੍ਰਾਰਥਨਾਂ ਸਵੀਕਾਰ ਕਰਾਉਣ ਦੀ ਦੂਸਰੀ ਸ਼ਰਤ ਹੈ ਵਿਸ਼ਵਾਸ, “ਪ੍ਰਮੇਸ਼ਵਰ ਕੋਲ ਆਉਣ ਵਾਲਿਆਂ ਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਉਹ ਹੈ ਅਤੇ ਉਨ੍ਹਾਂ ਨੂੰ ਫਲ ਦਿੰਦਾ ਹੈ ਜੋ ਉਸਨੂੰ ਲਗਨ ਨਾਲ ਖੋਜਦੇ ਹਨ। ” (Hebrew) ਇਬਰਾਨੀਆਂ ਨੂੰ 11:6 । ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ, ” ਜੋ ਕੁਝ ਤੁਸੀਂ ਪ੍ਰਾਰਥਨਾਂ ਕਰਕੇ ਮੰਗੋਂਗੇ ਪ੍ਰਤੀਤ ਕਰ ਲਉ ਕਿ ਮਿਲ ਗਿਆ ਹੈ; ਅਤੇ ਉਹ ਤੁਹਾਡੇ ਲਈ ਹੋ ਜਾਏਗਾ। ” (Mark) ਮਰਕੁਸ :11:24 । ਕੀ ਅਸੀ ਉਸਦੇ ਵਚਨ ਦਾ ਪੂਰਾ ਵਿਸ਼ਵਾਸ ਕਰਦੇ ਹਾਂ?SC 115.1

    ਇਹ ਪ੍ਰਤਿਗਿਆ ਅਸੀਮ ਅਤੇ ਵਿਸ਼ਾਲ ਹੈ ਪ੍ਰੰਤੂ ਜਿਸਨੇ ਵਾਅਦਾ ਕੀਤਾ ਹੈ ਉਹ ਸੱਚਾ ਅਤੇ ਵਫਾਦਾਰ ਹੈ । ਜਦੋਂ ਅਸੀਂ ਉਨ੍ਹਾਂ ਵਸਤੂਆਂ ਨੂੰ ਪ੍ਰਾਪਤ ਨਹੀ ਕਰ ਸਕਦੇ ਤਾਂ ਵੀ ਭਰੋਸਾ ਰੱਖਣਾ ਚਾਹੀਦਾ ਹੈ ਕਿ ਪ੍ਰਮੇਸ਼ਵਰ ਸਾਡੀਆਂ ਅਰਦਾਸਾਂ ਸੁਣਦਾ ਹੈ ਅਤੇ ਉਹ ਜ਼ਰੂਰ ਦੇਵੇਗਾ। ਅਸੀ ਗਲਤੀਆਂ ਕਰਨ ਵਾਲੇ ਮਨੁੱਖ ਦੂਰ ਦ੍ਰਿਸ਼ਟੀ ਨਹੀਂ ਅਤੇ ਕਈ ਵਾਰ ਐਸੀਆਂ ਚੀਜ਼ਾਂ ਦੀ ਮੰਗ ਕਰਦੇ ਹਾਂ ਜੋ ਸਾਡੇ ਲਈ ਅਸ਼ੀਰਵਾਦ ਨਾ ਬਣ ਸਕਣਗੀਆਂ । ਸੋ ਸਾਡਾ ਸਵਰਗੀ ਪਿਤਾ ਆਪਣੇ ਪਿਆਰ ਵਿੱਚ ਸਾਡੀ ਪ੍ਰਾਰਥਨਾਂ ਦਾ ਉੱਤਰ ਸਾਨੂੰ ਉਹੋ ਚੀਜ਼ਾਂ ਦੇ ਕੇ ਦੇਂਦਾ ਹੈ ਜੋ ਸਾਡੇ ਲਈ ਕਲਿਆਣਕਾਰੀ ਅਤੇ ਭਲਾਈ ਲਈ ਹੋਣ। ਜੇਕਰ ਰੱਬੀ ਰੌਸ਼ਨੀ ਨਾਲ ਸਾਡੇ ਆਤਮਿਕ ਨੇਤਰ ਖ੍ਹੋਲ ਦਿੱਤੇ ਜਾਂਦੇ ਅਤੇ ਹਰ ਚੀਜ਼ ਨੂੰ ਆਦਿ ਤੋਂ ਅੰਤ ਤੱਕ ਦੇਖ ਸਕਦੇ ਤਾਂ ਅਸੀ ਵੀ ਉਨ੍ਹਾਂ ਚੀਜ਼ਾਂ ਦੀ ਹੀ ਕਾਮਨਾ ਕਰਦੇ ਜੋ ਪ੍ਰਮੇਸ਼ਵਰ ਸਾਨੂੰ ਦਿੰਦਾ ਹੈ।ਜਦੋਂ ਸਾਨੂੰ ਆਪਣੀਆਂ ਅਰਦਾਸਾਂ ਦਾ ਉੱਤਰ ਮਿਲਦਾ ਨਜ਼ਰ ਨਾ ਆਏ ਤਾਂ ਸਾਨੂੰ ਪ੍ਰਮੇਸ਼ਵਰ ਦੀ ਪ੍ਰਤਿਗਿਆ ਨਾਲ ਹੋਰ ਵੀ ਲਿਪਟ ਜਾਣਾ ਚਾਹੀਦਾ ਹੈ :ਕਿਉਂਕਿ ਉੱਤਰ ਦਾ ਸਮਾਂ ਜ਼ਰੂਰ ਆਏਗਾ ਅਤੇ ਸਾਨੂੰ ਉਹ ਵਰਦਾਨ ਜ਼ਰੂਰ ਮਿਲਣਗੇ ਜਿੰਨ੍ਹਾਂ ਦੀ ਸਾਨੂੰ ਬਹੁਤ ਜ਼ਰੂਰਤ ਹੈ। ਪ੍ਰੰਤੂ ਇਹ ਦਆਵਾ ਕਿ ਸਾਡੀ ਪ੍ਰਾਰਥਨਾਂ ਦਾ ਉੱਤਰ ਸਦਾ ਉਸੇ ਤਰੀਕੇ ਨਾਲ ਮਿਲਣਾ ਚਾਹੀਦਾ ਹੈ ਜਿਵੇਂ ਅਸੀਂ ਮੰਗ ਕੀਤੀ ਹੈ ਤਾਂ ਇਹ ਸਾਡੀ ਗੁਸਤਾਖੀ ਹੈ। ਪ੍ਰਮੇਸ਼ਵਰ ਐਨਾਂ ਬੁੱਧੀਮਾਨ ਹੈ ਕਦੀ ਗ਼ਲਤੀ ਨਹੀ ਕਰਦਾ ਅਤੇ ਐਨਾਂ ਦਿਆਲੂ ਹੈ ਕਿ ਸਿੱਧੇ ਰੱਸਤੇ ਤੇ ਚੱਲਣ ਵਾਲਿਆਂ ਨੂੰ ਕਿਸੇ ਵੀ ਭਲੀ ਚੀਜ਼ ਤੋਂ ਵਾਂਝਿਆ ਨਹੀ ਰੱਖਦਾ।SC 115.2

    ਜੇਕਰ ਆਸੀ ਸੰਦੇਹ ਅਤੇ ਭੈ ਨੂੰ ਹਿਰਦੇ ਵਿੱਚ ਥਾਂ ਦੇਈਏ ਅਤੇ ਜਿੰਨ੍ਹਾਂ ਚੀਜ਼ਾਂ ਨੂੰ ਸਾਡੀ ਦੂਰ ਦ੍ਰਿਸ਼ਟੀ ਦੇਖ ਸਮਝ ਨਹੀਂ ਸਕਦੀ ਉਨ੍ਹਾਂ ਨੂੰ ਵਿਸ਼ਵਾਸ ਤੋਂ ਬਿਨਾਂ ਹੀ ਸੁਲਝਾਉਂਨ਼ ਦੀ ਕੋਸ਼ਿਸ਼ ਕਰੀਏ ਤਾਂ ਉਲਝਣਾਂ ਹੋਰ ਵੀ ਵਧੇਰੀਆਂ ਅਤੇ ਗਹਿਰੀਆਂ ਹੋ ਜਾਣਗੀਆਂ। ਜੇਕਰ ਅਸੀ ਅਪਣੇ ਆਪ ਨੂੰ ਬੇਸਹਾਰੇ ਅਤੇ ਪਰਾਧੀਨ ਸਮਝ ਕੇ, ਜਿਵੇਂ ਕਿ ਅਸੀ ਹਾਂ,ਪ੍ਰਮੇਸ਼ਵਰ ਕੋਲ ਆ ਕੇ ਅਧੀਨਗੀ ਅਤੇ ਭਰੋਸੇਯੋਗ ਵਿਸ਼ਵਾਸ ਨਾਲ ਆਪਣੀਆਂ ਲੋੜਾਂ ਉਸ ਜਾਣੀ ਜਾਣ ਪ੍ਰਮਾਤਮਾਂ ਅੱਗੇ ਰੱਖੀਏ ਜੋ ਕਿ ਸਭ ਕੁਝ ਦੇਖਦਾ ਹੈ ਜੋ ਸ਼੍ਰਿਸ਼ਟੀ ਵਿੱਚ ਹੋ ਰਿਹਾ ਹੈ ਅਤੇ ਜੋ ਹਰ ਚੀਜ਼ ਤੇ ਆਪਣੀ ਇੱਛਾ ਅਤੇ ਬਚਨ ਨਾਲ ਰਾਜ ਕਰਦਾ ਹੈ ਤਾਂ ਉਹ ਸਾਡੀ ਪੁਕਾਰ ਸੁਣਦਾ ਹੈ ਅਤੇ ਸੁਣੇਗਾ ਅਤੇ ਸਾਡੇ ਹਿਰਦਿਆਂ ਵਿੱਚ ਆਪਣੇ ਪ੍ਰਕਾਸ਼ ਦਾ ਨੂਰ ਚਮਕਾਏਗਾ। ਸੱਚੀ ਪ੍ਰਾਰਥਨਾਂ ਦੁਆਰਾ ਸਾਡਾ ਸੰਬੰਧ ਪ੍ਰਮੇਸ਼ਵਰ ਦੇ ਅੰਤਹਕਰਣ ਨਾਲ ਜੁੜ ਜਾਂਦਾ ਹੈ ਭਾਵੇ ਉਸ ਵਕਤ ਸਾਨੂੰ ਕੋਈ ਪ੍ਰਤੱਖ ਪ੍ਰਮਾਣ ਨਜ਼ਰ ਨਾ ਆਵੇ ਜਦੋਂ ਸਾਡੇ ਉੱਧਾਰ ਕਰਤਾ ਦਾ ਪਿਆਰਾ ਅਤੇ ਹਮਦਰਦ ਮੁੱਖੜਾ ਸਾਡੇ ਉੱਤੇ ਝੁੱਕਦਾ ਹੈ,ਪਰ ਉਹ ਇੰਜ ਹੀ ਕਰਦਾ ਹੈ। ਸਾਨੂੰ ਭਾਵੇਂ ਉਸਦੇ ਕੋਮਲ ਸਪਰਸ਼ ਦਾ ਅਨੁਭਵ ਹੋਵੇ ਜਾਂ ਨਾਂ ਪਰ ਉਸਦਾ ਪਿਆਰ,ਕੋਮਲਤਾ ਅਤੇ ਤਰਸ ਭਰਿਆ ਹੱਥ ਹਮੇਸ਼ਾ ਸਾਡੇ ਉੱਤੇ ਹੈ।SC 116.1

    ਜਦੋਂ ਅਸੀਂ ਪ੍ਰਮੇਸ਼ਵਰ ਕੋਲੋਂ ਦਯਾ ਅਤੇ ਅਸ਼ੀਰਵਾਦ ਦੀ ਬਖਸ਼ਿਸ਼ ਮੰਗਣ ਆਈਏ ਤਾਂ ਪਿਆਰ ਅਤੇ ਖਿਮਾਂ ਕਰਨ ਦੀ ਭਾਵਨਾਂ ਸਾਡੇ ਦਿਲ ਵਿੱਚ ਹੋਣੀ ਚਾਹੀਦੀ ਹੈ। ਅਸੀਂ ਕਿਵੇਂ ਅਰਦਾਸ ਕਰ ਸਕਦੇ ਹਾਂ, “ਸਾਡੇ ਕਰਜ਼ ਸਾਨੂੰ ਮੁਆਫ ਕਰ ਜਿਵੇਂ ਅਸੀਂ ਵੀ ਆਪਣੇ ਕਰਜ਼ਾਈਆਂ ਨੂੰ ਕੀਤਾ ਹੈ” ਜਦ ਕਿ ਅਸੀ ਆਪਣੇ ਦਿਲ ਵਿੱਚ ਖਿਮਾਂ ਨਾ ਕਰ ਸਕਣ ਦੀ ਭਾਵਨਾ ਰੱਖਿਏ। (Matthew)ਮਤੀ । ਜੇਕਰ ਅਸੀਂ ਆਸ਼ਾ ਕਰਦੇ ਹਾਂ ਕਿ ਸਾਡੀਆਂ ਅਰਦਾਸਾ ਸੁਣੀਆਂ ਜਾਣ ਤਾਂ ਸਾਨੂੰ ਦੂਸਰਿਆਂ ਨੂੰ ਵੀ ਉਵੇਂ ਹੀ ਮੁਆਫ ਕਰ ਦੇਣਾ ਪਵੇਗਾ ਉਸੇ ਹੱਦ ਤੱਕ ਜਿੱਥੋਂ ਤੱਕ ਅਸੀਂ ਆਪ ਖਿਮਾਂ ਦੀ ਆਸ ਰੱਖਦੇ ਹਾਂ।SC 117.1

    ਧੀਰਜ ਅਤੇ ਸਬਰ ਅਰਦਾਸ ਦਾ ਫਲ ਹਾਸਿਲ ਕਰਨ ਦੀ ਸ਼ਰਤ ਹੈ। ਵਿਸ਼ਵਾਸ ਅਤੇ ਅਨੁਭਵ ਵਿੱਚ ਵਧਣ ਲਈ ਸਾਨੂੰ ਨਿਰੰਤਰ ਅਰਦਾਸ ਵਿੱਚ ਮਗਨ ਰਹਿਣਾ ਜ਼ਰੂਰੀ ਹੈ। ਸਾਨੂੰ ਕਿਹਾ ਗਿਆ ਹੈ, “ਅਰਦਾਸ ਲਈ ਹਰ ਵਕਤ ਤਿਆਰ ਰਹੋਂ। “ਲਗਾਤਾਰ ਅਰਦਾਸ ਕਰਦੇ ਰਹੋ ਅਤੇ ਸੁਚੇਤ ਹੋ ਕੇ ਸ਼ੁਕਰ ਕਰਦੇ ਰਹੋ।” (Romans) ਰੋਮੀਆਂ 12:12 (Colossians) ਕਲੂਸੀਆਂ 4:2 । ਪਤਰਸ ਨਿਸ਼ਚਾ ਕਰਨ ਵਾਲੀਆਂ ਨੂੰ ਉੰਜ ਉਤਸ਼ਾਹ ਦਿੰਦਾ ਹੈ ‘ਸੰਜਮੀ ਹੋ ਕੇ ਪ੍ਰਾਰਥਨਾਂ ਲਈ ਸੁਚੇਤ ਰਹੋ,” (1 Peter) 1 ਪਤਰਸ । ਪੋਲੁਸ ਆਦੇਸ਼ ਦਿੰਦਾਂ ਹੈ, “ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਬੇਨਤੀ ਨਾਲ ਧੰਨਵਾਦ ਸਹਿਤ ਪ੍ਰਮੇਸ਼ਵਰ ਦੇ ਅੱਗੇ ਕੀਤੀਆਂ ਜਾਣ। ” (Philipplians) ਫਿਲਪੀਆਂ ਨੂੰ 4:6 । “ਹੇ ਪਿਆਰਿਉ,ਯਹੂਦਹ ਕਹਿੰਦਾ ਹੈ,ਪਵਿੱਤਰ ਆਤਮਾਂ ਵਿੱਚ ਅਰਦਾਸ ਕਰਦੇ ਹੋ ਅਤੇ ਆਪਣੇ ਆਪ ਨੂੰ ਪ੍ਰਮੇਸ਼ਵਰ ਦੇ ਪ੍ਰੇਮ ਵਿੱਚ ਰੱਖੋ ।” (Jude) ਯਹੂਦਾਹ 20:21 ।ਨਿਰੰਤਰ ਆਤਮਾਂ ਨਾਲ ਪ੍ਰਭੂ ਦਾ ਇੱਕ ਨਾ- ਟੁੱਟਣ ਵਾਲਾ ਰਿਸ਼ਤਾ ਜੋੜ ਦੇਂਦੀ ਹੈ ਅਤੇ ਇਸ ਤਰ੍ਹਾਂ ਪ੍ਰਮੇਸ਼ਵਰ ਦੇ ਅਨੰਤ ਜੀਵਨ ਦਾ ਸੋਮਾ ਸਾਡੇ ਜੀਵਨ ਵਿੱਚ ਵਹਿ ਤੁਰਦਾ ਹੈ ਅਤੇ ਸਾਡੇ ਜੀਵਨ ਵਿੱਚੋਂ ਪਵਿੱਤ੍ਰਤਾ ਅਤੇ ਪਾਵਨਤਾ ਪ੍ਰਵਾਹ ਹੋ ਕੇ ਪ੍ਰਮੇਸ਼ਵਰ ਦੇ ਅਨੰਤ ਜੀਵਨ ਸੋਮੇ ਵਿੱਚ ਸਮਾ ਜਾਂਦੀ ਹੈ।SC 117.2

    ਅਰਦਾਸ ਲਈ ਇਕਾਗਰ ਚਿੱਤ ਹੋਣਾ ਜ਼ਰੂਰੀ ਹੈ। ਕੋਈ ਚੀਜ਼ ਰੁਕਾਵਟ ਨਾ ਪਾਉਂਦੀ ਹੋਵੇ ਇਹੋ ਚੇਸ਼ਟਾ ਕਰਨੀ ਚਾਹੀਦੀ ਹੈ ਕਿ ਤੁਹਾਡੇ ਅਤੇ ਯਿਸੂ ਮਸੀਹ ਦੇ ਵਿਚਕਾਰ ਵਾਰਤਾਲਾਪ ਹਮੇਸ਼ਾ ਬਣਿਆ ਰਹੇ। ਐਸੇ ਹਰ ਮੌਕੇ ਦੀ ਤਾਕ ਵਿੱਚ ਰਹੋ ਜਿੱਥੇ ਪ੍ਰਾਰਥਨਾਂ ਹੁੰਦੀ ਹੋਵੇ ਤਾਂ ਕਿ ਤੁਸੀਂ ਵੀ ਉਸ ਵਿੱਚ ਸ਼ਾਮਿਲ ਹੋ ਸਕੋਂ।ਜੋ ਲੋਕ ਸੱਚਮੁੱਚ ਹੀ ਪ੍ਰਮੇਸ਼ਵਰ ਨਾਲ ਮੇਲਜੋਲ ਰੱਖਣ ਦੇ ਚਾਹਵਾਨ ਹਨ ਉਹ ਅਰਦਾਸ ਮੰਡਲੀਆਂ ਵਿੱਚ ਆਪਣੇ ਫਰਜ਼ ਵਫਾਦਾਰੀ ਨਾਲ ਨਿਭਾਉਂਦੇ ਦੇਖੇ ਜਾਣਗੇ ਅਤੇ ਜਿੰਨਾਂ ਵੀ ਲਾਭ ਉਠਾ ਸਕਦੇ ਹੋਣਗੇ ਬਿਹਬਲਤਾ ਅਤੇ ਲਗਨ ਨਾਲ ਉਠਾਉਂਣਗੇ। ਉਹ ਹਰ ਮੌਕੇ ਤੋਂ ਲਾਭ ਉਠਾ ਕੇ ਆਪਣੇ ਆਪ ਨੂੰ ਐਸੀ ਹਾਲਤ ਵਿੱਚ ਰੱਖਣਗੇ ਜਿੱਥੇ ਕਿ ਹਰ ਵਕਤ ਸਵਰਗੀ ਪ੍ਰਕਾਸ਼ ਦੀਆਂ ਕਿਰਣਾਂ ਉਨ੍ਹਾਂ ਦੀ ਆਤਮਾਂ ਨੂੰ ਰੌਸ਼ਨ ਕਰਦੀਆਂ ਰਹਿਣ।SC 118.1

    ਸਾਨੂੰ ਪਰਿਵਾਰ ਨਾਲ ਮਿਲ ਕੇ ਅਰਦਾਸ ਕਰਨੀ ਚਾਹੀਦੀ ਹੈ ਅਤੇ ਸਭ ਤੋਂ ਵੱਧ ਕੇ ਗੁਪਤ ਅਰਦਾਸ ਵੱਲੋਂ ਅਣਗਹਿਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਆਤਮਾਂ ਦੀ ਜਾਨ ਹੈ।ਅਰਦਾਸ ਵੱਲੋਂ ਅਣਗਹਿਲੀ ਕਰ ਕੇ ਆਤਮਾਂ ਲਈ ਵਿਕਸਿਤ ਹੋਣਾ ਅਸੰਭਵ ਹੈ। ਕੇਵਲ ਪਰਿਵਾਰ ਵਿੱਚ ਅਤੇ ਆਮ ਸੰਗਤ ਵਿੱਚ ਹੀ ਅਰਦਾਸ ਜ਼ਰੂਰੀ ਨਹੀ, ਸਗੋਂ ਆਤਮਾਂ ਨੂੰ ਇਕਾਂਤ ਵਿੱਚ ਸਿਰਜਣਹਾਰ ਦੀਆਂ ਪਾਰਖੂ ਨਜ਼ਰਾਂ ਅੱਗੇ ਖ੍ਹੋਲਣਾ ਚਾਹੀਦਾ ਹੈ ਗੁਪਤ ਅਰਦਾਸ ਕੇਵਲ ਅਰਦਾਸ ਸੁਣਨ ਵਾਲੇ ਪ੍ਰਮੇਸ਼ਵਰ ਦੇ ਕੰਨਾਂ ਨੂੰ ਹੀ ਸੁਣਨੀ ਚਾਹੀਦੀ ਹੈ। ਇਹੋ ਜਿਹੀ ਭੇਤ ਭਰੀ ਅਰਦਾਸ ਕਿਸੇ ਜਗਿਆਸੂ ਕੰਨ ਨੂੰ ਸੁਣਨ ਦੀ ਲੋੜ ਨਹੀਂ। ਗੁਪਤ ਅਰਦਾਸ ਕਰਨ ਵੇਲੇ ਆਲੇ ਦੁਆਲੇ ਦੇ ਵਾਤਾਵਰਣ ਦਾ ਕੋਈ ਪ੍ਰਭਾਵ ਹਿਰਦੇ ਤੇ ਨਹੀਂ ਹੁੰਦਾ। ਉਤੇਜਨਾਂ ਰਹਿਤ,ਸ਼ਾਂਤੀ ਤੇ ਤੀਬਰਤਾ ਨਾਲ ਕੀਤੀ ਗਈ ਅਰਦਾਸ,ਪ੍ਰਮੇਸ਼ਵਰ ਤੱਕ ਪਹੁੰਚਦੀ ਹੈ।ਜੋ ਗੁਪਤ ਰੂਪ ਵਿੱਚ ਦੇਖਦਾ ਹੈ ਅਤੇ ਜਿਸਦੇ ਕੰਨ ਹਿਰਦੇ ਵਿੱਚੋਂ ਨਿਕਲਣ ਵਾਲੀ ਹਰ ਅਰਜੋਈ ਲਈ ਖੁੱਲ੍ਹੇ ਰਹਿੰਦੇ ਹਨ, ਉਸ ਪ੍ਰਮੇਸ਼ਵਰ ਵੱਲੋਂ ਅਰਦਾਸ ਕਰਨ ਵਾਲੇ ਦੇ ਹਿਰਦੇ ਵਿੱਚ ਮਧੁਰ ਅਤੇ ਸਥਾਈ ਭਾਵ ਉਤਪੰਨ ਹੋਵੇਗਾ। ਗੁਪਤ ਪ੍ਰਾਰਥਨਾ ਵਿੱਚ ਸ਼ਾਂਤ ਤੇ ਸਰਲ ਵਿਸ਼ਵਾਸ ਨਾਲ ਆਤਮਾਂ ਪ੍ਰਮੇਸ਼ਵਰ ਨਾਲ ਵਾਰਤਾਲਾਪ ਕਰਦੀ ਹੈ ਅਤੇ ਆਪਣੇ ਪ੍ਰਮੇਸ਼ਵਰ ਦੇ ਪ੍ਰਕਾਸ਼ ਦੀਆਂ ਕਿਰਣਾਂ ਸਮੇਟ ਲੈਂਦੀ ਹੈ ਤਾਂ ਜੋ ਇਹ ਉਸਨੂੰ ਸ਼ੈਤਾਨ ਦੇ ਵਿਰੁੱਧ ਯੁੱਧ ਵਿੱਚ ਬਲ ਅਤੇ ਸਹਾਇਤਾ ਦੇਣ। ਪ੍ਰਮੇਸ਼ਵਰ ਸਾਡੀ ਸ਼ਕਤੀ ਦਾ ਮੀਨਾਰ ਹੈ।SC 118.2

    ਆਪਣੀ ਕੋਠੜੀ ਵਿੱਚ ਜਾ ਕੇ ਅਰਦਾਸ ਕਰੋ। ਜਦੋਂ ਤੁਸੀਂ ਜੀਵਨ ਦੇ ਰੋਜ਼ਾਨਾਂ ਕੰਮ ਕਰਨ ਲਈ ਨਿਕਲਦੇ ਹੋਂ ਤਾਂ ਆਪਣੇ ਹਿਰਦੇ ਨੂੰ ਅਰਦਾਸ ਰਾਹੀਂ ਪ੍ਰਭੂ ਨਾਲ ਜੋੜੀ ਰੱਖੋ। ਏਸੇ ਤਰ੍ਹਾਂ *ਆਦਮ ਦੀ ਵੰਸ਼ ਦਾ ਇੱਕ ਧਰਮੀ ਬੰਦਾਹਨੋਕ ਪ੍ਰਮੇਸ਼ਵਰ ਦੇ ਨਾਲ ਨਾਲ ਤੁਰਦਾ ਰਿਹਾ। ਇਹ ਖਾਮੋਸ਼ ਅਰਦਾਸਾਂ ਰੱਬੀ ਮਿਹਰ ਦੇ ਸਿੰਘਾਸਨ ਦੇ ਸਾਹਮਣੇ ਵੱਡਮੁੱਲੀ ਧੂਪ ਦੇ ਸੁਗੰਧੀ ਭਰੇ ਧੂੰਏਂ ਵਾਂਗ ਉੱਠਦੀਆਂ ਹਨ ਜਿਸ ਦਾ ਮਨ ਇਸ ਪ੍ਰਕਾਰ ਪ੍ਰਮੇਸ਼ਵਰ ਤੇ ਕੇਂਦ੍ਰਿਤ ਹੋ ਜਾਏ, ਸ਼ੈਤਾਨ ਦਾ ਉਸ ਉੱਤੇ ਕੋਈ ਅਸਰ ਨਹੀਂ ਹੋ ਸਕਦਾ। ਸ਼ੈਤਾਨ ਉਸ ਮਨੁੱਖ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ।SC 119.1

    ਐਸਾ ਕੋਈ ਸਮਾਂ ਜਾਂ ਸਥਾਨ ਨਹੀ ਜਿੱਥੇ ਪ੍ਰਮੇਸ਼ਵਰ ਅੱਗੇ ਅਰਜੋਈ ਕਰਨਾ ਅਨੁਚਿਤ ਹੋਵੇਐਸੀ ਕੋਈ।ਕੋਈ ਵਸਤੂ ਨਹੀਂ ਜੋ ਸਾਡੇ ਮਨ ਨੂੰ ਪ੍ਰਮੇਸ਼ਵਰ ਅੱਗੇ ਸੱਚੀ ਅਰਦਾਸ ਕਰਨ ਤੋਂ ਰੋਕ ਸਕੇ। ਸੜਕ ਦੀ ਭੀੜ ਦੇ ਵਿਚਕਾਰ ਅਤੇ ਵਿਉਪਾਰ ਦੇ ਝਮੇਲੇ ਵਿੱਚ ਵੀ ਅਸੀਂ ਪ੍ਰਮੇਸ਼ਵਰ ਕੋਲ ਆਪਣਾ ਨਿਵੇਦਨ ਭੇਜ ਸਕਦੇ ਹਾਂ ਅਤੇ ਰੱਬੀ ਰਾਹੁਨਮਾਈ ਲਈ ਬੇਨਤੀ ਕਰ ਸਕਦੇ ਹਾਂ ਜਿਵੇਂ ਪੈਗੰਬਹ ਨਿਹੇਮਿਆਹ ਨੇ ਰਾਜੇ ਅਰਤਹਸ਼ਸਤਾ(Artaxerxes) ਦੇ ਸਾਹਮਣੇ ਬੇਨਤੀ ਕੀਤੀ ਸੀ। ਅਸੀਂ ਹਰ ਥਾਂ ਤੇ ਪ੍ਰਮੇਸ਼ਵਰ ਨਾਲ ਇਕਾਂਤ ਵਾਰਤਾਲਾਪ ਕਰ ਸਕਦੇ ਹਾਂ ਜੇਕਰ ਅਸੀਂ ਹਿਰਦੇ ਦੇ ਕਪਾਟ ਨਿਰੰਤਰ ਖੁੱਲ੍ਹੇ ਰੱਖੀਏ ਅਤੇ ਯਿਸੂ ਮਸੀਹ ਨੂੰ ਹਮੇਸ਼ਾ ਆਪਣੇ ਹਿਰਦੇ ਵਿੱਚ ਸਵਰਗੀ ਮਹਿਮਾਨ ਬਣਨ ਦਾ ਸੱਦਾ ਦੇਂਦੇ ਰਹੀਏ।SC 119.2

    ਹੋ ਸਕਦਾ ਹੈ ਸਾਡੇ ਆਲੇ ਦੁਆਲੇ ਭ੍ਰਿਸ਼ਟ ਜਾਂ ਘ੍ਰਿਣਤ ਵਾਤਾਵਰਣ ਹੋਵੇ,ਤਾਂ ਵੀ ਸਾਨੂੰ ਉਸਦੀ ਗੰਦੀ,ਸੜ੍ਹਾਂਦ ਭਰੀ ਹਵਾ ਵਿੱਚੋਂ ਸਾਹ ਨਹੀਂ ਲੈਣਾ ਚਾਹੀਦਾ ਸਗੋਂ ਸੜ੍ਹਾਂਦ ਵੱਲੋਂ ਨੱਕ ਬੰਦ ਕਰਕੇ ਸਵਰਗ ਦੀ ਪਵਿੱਤਰ ਹਵਾ ਵਿੱਚ ਸਾਹ ਲੈਣਾ ਚਾਹੀਦਾ ਹੈ।ਅਸੀ ਸਾਰੇ ਅਪਵਿੱਤਰ ਤੇ ਅਸ਼ੁੱਧ ਵਿਚਾਰਾਂ ਅਤੇ ਕਲਪਣਾਵਾਂ ਦੇ ਦੁਆਰ ਬੰਦ ਕਰਕੇ ਆਤਮਾਂ ਨੂੰ ਸੱਚੀਆਂ ਸੱਚੀਆਂ ਅਰਦਾਸਾਂ ਰਾਹੀਂ ਉੱਪਰ ਉਠਾ ਕੇ ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਲੈ ਜਾ ਸਕਦੇ ਹਾਂ।ਜਿੰਨ੍ਹਾਂ ਦਾ ਹਿਰਦਾ ਪ੍ਰਮੇਸ਼ਵਰ ਦੀ ਸਹਾਇਤਾ ਅਤੇ ਅਸੀਸਾਂ ਗ੍ਰਹਿਣ ਕਰਨ ਲਈ ਖੁੱਲ੍ਹਾ ਹੈ ਉਹ ਇਸ ਪ੍ਰਿਥਵੀ ਤੇ ਰਹਿੰਦੇ ਹੋਏ ਵੀ ਪਵਿੱਤਰ ਵਾਤਾਵਰਣ ਵਿੱਚ ਤੁਰਨਗੇ ਅਤੇ ਸਵਰਗਾਂ ਨਾਲ ਨਿਰੰਤਰ ਮੇਲ ਜੋਲ ਵਿੱਚ ਜੁਟੇ ਰਹਿਣਗੇ।SC 120.1

    ਯਿਸੂ ਮਸੀਹ ਬਾਰੇ ਸਾਡੇ ਵਿਚਾਰ ਹੋਰ ਵੀ ਸਪਸ਼ਟ ਹੋਣੇ ਚਾਹੀਦੇ ਹਨ ਅਤੇ ਵਾਸਤਵਿਕ ਸੱਚਾਈਆਂ ਦਾ ਪੂਰਾ ਗਿਆਨ ਹੋਣਾ ਚਾਹੀਦਾ ਹੈ । ਪ੍ਰਮੇਸ਼ਵਰ ਦੇ ਬੱਚਿਆ ਦਾ ਹਿਰਦਾ ਪਵਿੱਤ੍ਰਤਾ ਦੀ ਸੁੰਦਰਤਾ ਨਾਲ ਭਰ ਜਾਣਾ ਚਾਹੀਦਾ ਹੈ ਅਤੇ ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀ ਸਵਰਗੀ ਵਸਤੂਆਂ ਨੂੰ ਰੱਬੀ ਪ੍ਰਕਾਸ਼ ਦੇਖਣ ਦੀ ਚੇਸ਼ਟਾ ਕਰੀਏ। SC 120.2

    ਆਤਮਾ਼ ਨੂੰ ਪ੍ਰਮੇਸ਼ਵਰ ਵੱਲ ਉਠਾ ਕੇ ਖੁੱਲ੍ਹਾ ਛੱਡ ਦਿਉ ਤਾਂ ਜੋ ਪ੍ਰਮੇਸ਼ਵਰ ਉਸ ਵਿੱਚ ਸਵਰਗ ਦੇ ਵਾਤਾਵਰਣ ਦਾ ਸਾਹ ਫੂਕ ਸਕੇ। ਸਾਨੂੰ ਪ੍ਰਮੇਸ਼ਵਰ ਦੇ ਐਨੇ ਨੇੜੇ ਰਹਿਣਾ ਚਾਹੀਦਾ ਹੈ ਕਿ ਹਰ ਅਚਾਨਕ ਬਿਪਤਾ ਸਮੇਂ ਸਾਡੇ ਵਿਚਾਰ ਸੁਭਾਵਿਕ ਤੌਰ ਤੇ ਪ੍ਰਭੂ ਵੱਲ ਝੁਕ ਜਾਣ ਜਿਵੇਂ ਸੂਰਜਮੁਖੀ ਫੁੱਲ ਸੂਰਜ ਵੱਲ ਝੁਕ ਜਾਂਦਾ ਹੈ।SC 120.3

    ਆਪਣੀਆਂ ਲੋੜਾਂ ਆਪਣੀਆਂ ਖੁਸ਼ੀਆਂ ਆਪਣੇ ਸ਼ੌਕ ਆਪਣੀਆਂ ਚਿੰਤਾਵਾਂ ਤੇ ਡਰ ਸਭ ਪ੍ਰਮੇਸ਼ਵਰ ਦੇ ਸਾਹਮਣੇ ਰੱਖ ਦਿਉ। ਇਸ ਨਾਲ ਤੁਸੀਂ ਉਸ ਉੱਤੇ ਭਾਰ ਨਹੀਂ ਪਾਉਂਦੇ ਨਾ ਹੀ ਤੁਸੀਂ ਉਸ ਪ੍ਰਭੂ ਨੂੰ ਅਕਾ ਥਕਾ ਸਕਦੇ ਹੋਂ ।ਜੋ ਤੁਹਾਡੇ ਹਰ ਇੱਕ ਵਾਲ ਦੀ ਗਿਣਤੀ ਰੱਖ ਸਕਦਾ ਹੈ ਉਹ ਆਪਣੇ ਬੱਚਿਆਂ ਦੀਆਂ ਲੋੜਾਂ ਵੱਲੋਂ ਅਵੇਸਲਾ ਨਹੀਂ ਹੋ ਸਕਦਾ ” ਪ੍ਰਭੂ ਬੜਾ ਦਿਆਲੂ ਹੈ, ਅਤੇ ਕੋਮਲ ਤਰਸ ਵਾਲਾ. “(James) ਯਾਕੂਬ 5:11 । ਸਾਡੇ ਦੁੱਖਾਂ ਨਾਲ ਉਸਦਾ ਪ੍ਰੇਮਮਈ ਹਿਰਦਾ ਦੁਖੀ ਹੁੰਦਾ ਹੈ ਇੱਥੋਂ ਤੱਕ ਕਿ ਦੁੱਖ ਸੁਣਕੇ ਹੀ ਦ੍ਰਵ ਜਾਂਦਾ ਹੈ ।ਹਰ ਸਮੱਸਿਆ ਜੋ ਤੁਹਾਨੂੰ ਵਿਆਕੁਲ ਕਰ ਰਹੀ ਹੈ ਉਸਦੇ ਕੋਲ ਲੈ ਜਾਉ।ਉਸਦੇ ਲਈ ਕੋਈ ਵੀ ਭਾਰ ਐਸਾ ਨਹੀ ਕਿ ਉਹ ਉਠਾ ਨਾ ਸਕੇ। ਉਹ ਤੇ ਸਾਰੇ ਖੰਡਾਂ ਬ੍ਰਹਿਮੰਡਾਂ ਦਾ ਭਾਰ ਸੰਭਾਲ ਕੇ ਬੈਠਾ ਹੈ, ਉਹ ਸਾਰੇ ਵਿਸ਼ਵ ਤੇ ਰਾਜ ਕਰਦਾ ਹੈ।ਕੋਈ ਛੋਟੀ ਜਾਂ ਮਾਮੂਲੀ ਚੀਜ਼ ਜੋ ਸਾਨੂੰ ਸੁੱਖ ਅਤੇ ਸ਼ਾਂਤੀ ਦੇ ਸਕਦੀ ਹੈ ਉਸਦੀ ਪਾਰਖੂ ਨਜ਼ਰ ਤੋਂ ਉਹਲੇ ਨਹੀਂ। ਸਾਡੇ ਜੀਵਨ ਦਾ ਕੋਈ ਵੀ ਕਾਂਡ ਐਸਾ ਕਾਲਾ ਨਹੀਂ ਜੋ ਉਹ ਪੜ੍ਹ ਨਾ ਸਕੇ ।ਕੋਈ ਵੀ ਸਮੱਸਿਆ ਐਸੀ ਗੁੰਝਲਦਾਰ ਨਹੀਂ ਜਿਸਨੂੰ ਉਹ ਸੁਲਝਾ ਨਾ ਸਕੇ। ਉਸਦੇ ਬੱਚਿਆਂ ਵਿੱਚੋਂ ਛੋਟੇ ਤੋਂ ਛੋਟੇ ਤੇ ਦੀਨ ਬੱਚੇ ਤੇ ਵੀ ਕੋਈ ਬਿਪਤਾ ਨਹੀਂ ਆ ਸਕਦੀ, ਕੋਈ ਚਿੰਤਾ ਆਤਮਾ ਨੂੰ ਸੰਤਾਪ ਨਹੀਂ ਪਹੁੰਚਾ ਸਕਦੀ। ਕੋਈ ਖੁਸ਼ੀ ਹਰਸ਼ਾ ਨਹੀਂ ਸਕਦੀ ਅਤੇ ਕੋਈ ਵੀ ਸੱਚੀ ਅਰਦਾਸ ਜੋ ਬੁੱਲ੍ਹਾਂ ਤੋਂ ਨਿੱਕਲੇ ਐਸੀ ਨਹੀਂ ਜਿਸ ਦੇ ਪ੍ਰਤੀ ਸਾਡਾ ਸਵਰਗੀ ਪਿਤਾ ਆਸਾਵਧਾਨ ਰਹੇ ਜਾਂ ਤੁਰੰਤ ਦਿਲਚਸਪੀ ਨਾ ਦਿਖਾਏ ।” ਉਹ ਟੁੱਟੇ ਦਿਲ ਵਾਲਿਆਂ ਨੂੰ ਰਾਜ਼ੀ ਕਰਦਾ ਹੈ ਅਤੇ ਉਨ੍ਹਾਂ ਦੇ ਜ਼ਖਮਾਂ ਤੇ ਮਲ੍ਹਮ ਪੱਟੀ ਲਗਾਉਂਦਾ ਹੈ।” () ਜ਼ਬੂਰਾਂ ਦੀ ਪੋਥੀ । ਪ੍ਰਮੇਸ਼ਵਰ ਦਾ ਭੈ ਰੱਖਣ ਵਾਲੀ ਹਰ ਆਤਮਾ ਦਾ ਸੰਬੰਧ ਐਸਾ ਸਪਸ਼ਟ ਅਤੇ ਸੰਪੂਰਨ ਹੈ ਜਿਵੇਂ ਪ੍ਰਿਥਵੀ ਤੇ ਕੋਈ ਹੋਰ ਦੂਸਰੀ ਆਤਮਾ ਹੈ ਹੀ ਨਹੀ ਅਥਵਾ ਕੋਈ ਹੋਰ ਐਸੀ ਆਤਮਾ ਹੈ ਹੀ ਨਹੀਂ ਜਿਸ ਲਈ ਪ੍ਰਮੇਸ਼ਵਰ ਨੇ ਆਪਣਾ ਪਿਆਰਾ ਪੁੱਤਰ ਦਿੱਤਾ ਹੋਵੇ।SC 121.1

    ਯਿਸੂ ਮਸੀਹ ਨੇ ਕਿਹਾ ਹੈ, “ਉਸ ਦਿਨ ਤੁਸੀਂ ਮੇਰਾ ਨਾਮ ਲੈ ਕੇ ਮੰਗੋਗੇ ਅਤੇ ਮੈਂ ਇਹ ਨਹੀਂ ਆਖਦਾ ਭਈ ਮੈਂ ਪਿਤਾ ਅੱਗੇ ਤੁਹਾਡੇ ਲਈ ਬੇਨਤੀ ਕਰਾਂਗਾ, ਕਿਉਕਿ ਪਿਤਾ ਆਪ ਹੀ ਤੁਹਾਡੇ ਨਾਲ ਹਿੱਤ ਕਰਦਾ ਹੈ, “ਮੈਂ ਤੁਹਾਨੂੰ ਚੁਣਿਆ ਹੈ,----ਜੋ ਕੁਝ ਵੀ ਤੁਸੀਂ ਪਿਤਾ ਕੋਲੋਂ ਮੇਰਾ ਨਾਮ ਲੈ ਕੇ ਮੰਗੋਂਗੇ ਉਹ ਤੁਹਾਨੂੰ ਦੇਵੇਗਾ।” (John) ਯੂਹੰਨਾਂ 16:26,27;15:16 । ਪ੍ਰੰਤੂ ਯਿਸੂ ਦੇ ਨਾਮ ਤੇ ਅਰਦਾਸ ਕਰਨਾ ਕੇਵਲ ਆਰੰਭ ਅਤੇ ਆਖੀਰ ਵਿੱਚ ਉਸਦਾ ਨਾਮ ਲੈ ਲੈਣ ਨਾਲੋਂ ਵਧੇਰੇ ਹੈ ਅਰਥਾਤ ਯਿਸੂ ਮਸੀਹ ਦੀ ਸ਼ਕਤੀ ਅਤੇ ਮਨ ਦੇ ਅਨੁਸਾਰ ਅਰਦਾਸ ਕਰਨਾ, ਉਸਦੇ ਇਕਰਾਰਾਂ ਤੇ ਭਰੋਸਾ ਕਰਕੇ ਉਸਦੀ ਮਿਹਰ ਦੀ ਪ੍ਤੀਤ ਕਰਕੇ ਉਸਦੇ ਅਨੁਸਾਰ ਕੰਮ ਕਰਨੇ।SC 121.2

    ਪ੍ਰਮੇਸ਼ਵਰ ਦਾ ਪ੍ਰਯੋਜਨ ਇਹ ਨਹੀਂ ਕਿ ਸਾਡੇ ਵਿੱਚੋਂ ਕੋਈ ਸਾਧੂ ਜਾਂ ਫਕੀਰ ਬਣਕੇ ਸੰਸਾਰ ਤੋਂ ਤਿਆਗੀ ਹੋ ਕਿ ਹੀ ਭਗਤੀ ਭਾਵ ਵਿੱਚ ਲੀਨ ਹੋਵੇ । ਜੀਵਨ ਯਿਸੂ ਮਸੀਹ ਦੇ ਜੀਵਨ ਵਰਗਾ ਹੋਣਾ ਚਾਹੀਦਾ ਹੈ। ਪਰਬਤਾਂ ਤੇ ਅਰਦਾਸ ਕਰਕੇ ਪ੍ਰਭੂ ਵਿੱਚ ਲੀਨ ਹੋਣਾ ਅਤੇ ਭੀੜ ਵਿੱਚ ਪ੍ਰਭੂ ਦਾ ਜਸ ਕਰਕੇ ਲੋਕਾਂ ਨੂੰ ਪ੍ਰਭੂ ਵਿੱਚ ਲੀਨ ਕਰਨਾ। ਜੋ ਕੇਵਲ ਪ੍ਰਾਰਥਨਾਂ ਕਰਨ ਤੋਂ ਸਿਵਾ ਹੋਰ ਕੋਈ ਵੀ ਕੰਮ ਨਹੀਂ ਕਰਨਾ ਚਾਹੁੰਦਾ ਹੈ ਉਹ ਜਲਦੀ ਪ੍ਰਾਰਥਨਾਂ ਕਰਨੀ ਵੀ ਛੱਡ ਦੇਵੇਗਾ ਜਾਂ ਉਸਦੀਆਂ ਪ੍ਰਾਰਥਨਾਵਾਂ ਕੇਵਲ ਇੱਕ ਢੌਗ ਮਾਤਰ ਨਿੱਤ-ਕਰਮ ਬਣ ਜਾਣਗੀਆਂ। ਜਦੋਂ ਲੋਕ ਸਮਾਜਿਕ ਕੰਮਾਂ ਤੋਂ ਆਪਣੇ ਆਪ ਨੂੰ ਵੱਖਰਾ ਕਰਕੇ ਅਤੇ ਮਸੀਹੀ ਫਰਜ਼ ਤੋ ਸਲੀਬ ਚੁੱਕਣ (ਮੇਹਨਤ ਮੁਸ਼ਕਤ ਦੁੱਖ ਤਕਲੀਫਾਂ) ਦੇ ਖੇਤਰ ਤੋਂ ਦੂਰ ਹਟ ਜਾਂਦੇ ਹਨ ਜਦੋਂ ਉਹ ਆਪਣੇ ਸੁਆਮੀ ਲਈ ਇਮਾਨਦਾਰੀ ਨਾਲ ਕੰਮ ਕਰਨਾ ਛੱਡ ਦਿੰਦੇ ਹਨ ਜਿਸਨੇ ਪੂਰੀ ਲਗਨ ਨਾਲ ਉਨ੍ਹਾਂ ਲਈ ਕੰਮ ਕੀਤਾ ਤਾਂ ਉਹ ਪ੍ਰਾਰਥਨਾਂ ਦੇ ਮੂਲ ਵਿਸ਼ੇ ਨੂੰ ਭੁੱਲ ਜਾਂਦੇ ਹਨ ਅਤੇ ਉਨ੍ਹਾਂ ਵਿੱਚ ਭਗਤੀ ਭਾਵ ਦੀ ਕੋਈ ਅਦਾ ਨਹੀਂ ਰਹਿੰਦੀ। ਉਨ੍ਹਾਂ ਦੀਆਂ ਅਰਦਾਸਾਂ ਕੇਵਲ ਆਪਣੇ ਨਿੱਜੀ ਕੰਮਾਂ ਲਈ ਅਤੇ ਸਵਾਰਥ ਭਰਪੂਰ ਹੋ ਜਾਂਦੀਆਂ ਹਨ। ਉਹ ਮਨੁੱਖਤਾ ਦੀਆਂ ਲੋੜਾਂ ਲਈ ਅਰਦਾਸ ਨਹੀਂ ਕਰ ਸਕਦੇ ਅਤੇ ਨਾ ਹੀ ਮਸੀਹ ਦੇ ਰਾਜ ਨੂੰ ਉੱਚਾ ਤੇ ਉੱਨਤ ਕਰਨ ਲਈ ਅਰਜੋਈ ਕਰਕੇ ਸ਼ਕਤੀ ਤੇ ਬਲ ਦੀ ਅਰਦਾਸ ਕਰ ਸਕਦੇ ਹਨ ਜਿਸ ਨਾਲ ਇਹ ਕੰਮ ਸ਼ੀਘਰ ਹੀ ਪੂਰਾ ਹੋ ਸਕੇ।SC 122.1

    ਜਦੋਂ ਅਸੀਂ ਪ੍ਰਮੇਸ਼ਵਰ ਦੀ ਸੇਵਾ ਲਈ ਇੱਕ ਦੂਸਰੇ ਨੂੰ ਉਤਸ਼ਾਹਿਤ ਕਰਕੇ ਬਲਵਾਨ ਕਰਨ ਤੇ ਵਾਰਤਾਲਾਪ ਕਰਨ ਦੇ ਅਵਸਰਾਂ ਤੋਂ ਅਵੇਸਲੇ ਹੋ ਕੇ ਲਾਭ ਨਹੀਂ ਉਠਾਉਂਦੇ ਤਾਂ ਸਾਨੂੰ ਐਸਾ ਕਰਨ ਨਾਲ ਭਾਰੀ ਹਾਨੀ ਪਹੁੰਚਦੀ ਹੈ ਅਤੇ ਉਸਦੇ ਬਚਨਾਂ ਦੀ ਮਹੱਤਤਾ ਅਤੇ ਸੱਚਾਈ ਸਾਡੇ ਮਸਤਕ ਵਿੱਚੋਂ ਜਾਂਦੀ ਰਹਿੰਦੀ ਹੈ ਅਤੇ ਸਾਡੇ ਹਿਰਦੇ ਉਸਦੇ ਬਚਨਾਂ ਦੇ ਸ਼ੁੱਧ ਪ੍ਰਭਾਵ ਨਾਲ ਰੌਸ਼ਨ ਅਤੇ ਉਤੇਜਿਤ ਨਹੀਂ ਹੁੰਦੇ ਅਤੇ ਨਤੀਜਾ ਇਹ ਹੁੰਦਾ ਹੈ ਕਿ ਸਾਡੇ ਆਤਮਿਕ ਗਿਆਨ ਦਾ ਪਤਨ ਹੁੰਦਾ ਜਾਂਦਾ ਹੈ। ਸਾਡੇ ਮਸੀਹੀ ਸੰਬੰਧਾਂ ਵਿੱਚ ਇੱਕ ਦੂਸਰੇ ਲਈ ਹਮਦਰਦੀ ਤੋਂ ਬਿਨਾਂ ਕਾਫੀ ਹਾਨੀ ਪਹੁੰਚਦੀ ਹੈ। ਜੋ ਆਪਣੇ ਆਪ ਵਿੱਚ ਹੀ ਸੀਮਿਤ ਰਹਿ ਕੇ ਦੂਸਰਿਆਂ ਤੋਂ ਦੂਰ ਰਹਿੰਦੇ ਹਨ, ਉਹ ਉਸ ਪੱਧਰ ਤੱਕ ਨਹੀਂ ਪਹੁੰਚਦੇ ਜੋ ਪ੍ਰਮੇਸ਼ਵਰ ਨੇ ਉਨ੍ਹਾਂ ਲਈ ਬਣਾਇਆ ਹੈ। ਸਾਡੀ ਪ੍ਰਕਿਤੀ ਵਿੱਚ ਠੀਕ ਤਰੀਕੇ ਸਮਾਜਿਕ ਤੱਤਾਂ ਦੀ ਉਪਜ ਸਾਨੂੰ ਇੱਕ ਦੂਸਰੇ ਲਈ ਹਮਦਰਦੀ ਲਈ ਪ੍ਰੇਰਦੀ ਹੈ ਅਤੇ ਇਹੋ ਸਾਧਨ ਹੈ ਜੋ ਸਾਨੂੰ ਪ੍ਰਮੇਸ਼ਵਰ ਦੀ ਸੇਵਾ ਲਈ ਬਲ ਦੇ ਕੇ ਵਿਕਸਿਤ ਕਰਦਾ ਹੈ।SC 123.1

    ਜੋ ਮਸੀਹੀ ਮਿਲ ਜੁਲ ਕੇ ਰਹਿਣ ਅਤੇ ਇੱਕ ਦੂਸਰੇ ਨਾਲ ਪ੍ਰਮੇਸ਼ਵਰ ਦੇ ਪਿਆਰ ਦੀ ਚਰਚਾ ਕਰਨ ਅਤੇ ਮੁਕਤੀ ਦੀਆਂ ਵੱਡਮੁੱਲੀਆਂ ਸੱਚਾਈਆਂ ਦੀ ਚਰਚਾ ਕਰਨ ਤਾਂ ਉਨ੍ਹਾਂ ਦੇ ਮਨ ਤਾਜ਼ਗੀ ਨਾਲ ਭਰਪੂਰ ਹੋਣਗੇ ਅਤੇ ਇੱਕ ਦੂਸਰੇ ਨੂੰ ਤਾਜ਼ਗੀ ਦੇਣਗੇ । ਇੰਜ ਅਸੀਂ ਆਪਣੇ ਸਵਰਗੀ ਪਿਤਾ ਬਾਰੇ ਹੋਰ ਗਿਆਨ ਹਾਸਿਲ ਕਰਾਂਗੇ ਅਤੇ ਉਸ ਦੀ ਰੱਬੀ ਮਿਹਰ ਦਾ ਹੋਰ ਡੂੰਘਾ ਅਨੁਭਵ ਪ੍ਰਾਪਤ ਕਰਾਂਗੇ ਅਤੇ ਫਿਰ ਅਸੀਂ ਉਸ ਪਿਆਰ ਦੀ ਚਰਚਾ ਕਰਾਂਗੇ ਅਤੇ ਜਿਉਂ ਹੀ ਅਸੀਂ ਇਹ ਕਰਾਂਗੇ ,ਸਾਡੇ ਆਪਣੇ ਹਿਰਦੇ ਗਰਮ ਜੋਸ਼ੀ ਨਾਲ ਉਤਸ਼ਾਹਿਤ ਹੋਣਗੇ : ਜੇ ਅਸੀਂ ਆਪਣੇ ਬਾਰੇ ਘੱਟ ਤੇ ਯਿਸੂ ਬਾਰੇ ਜ਼ਿਆਦਾ ਸੋਚੀਏ ਅਤੇ ਵਿਚਾਰੀਏ ਤਾਂ ਸਾਨੂੰ ਉਸਦੀ ਹਜ਼ੂਰੀ ਜ਼ਿਆਦਾ ਤੋਂ ਜ਼ਿਆਦਾ ਪ੍ਰਾਪਤ ਹੋਵੇਗੀ।SC 123.2

    ਜੇਕਰ ਅਸੀ ਪ੍ਰਮਾਤਮਾ ਬਾਰੇ ਉਤਨੀਂ ਵਾਰ ਹੀ ਸ਼ੁਕਰ ਭਰੇ ਦਿਲ ਨਾਲ ਵਿਚਾਰ ਕਰੀਏ ਜਿਤਨੀ ਵਾਰ ਸਾਨੂੰ ਉਸਦੀ ਸਹਾਇਤਾ ਦਾ ਪ੍ਰਮਾਣ ਮਿਲਦਾ ਹੈ ਤਾਂ ਅਸੀਂ ਹਮੇਸ਼ਾ ਉਸਨੂੰ ਆਪਣੇ ਧਿਆਨ ਵਿੱਚ ਰੱਖਾਂਗੇ।ਉਸਦੇ ਬਾਰੇ ਗੱਲਬਾਤ ਤੇ ਉਸਦੀ ਮਿਹਰ ਦੀ ਵਡਿਆਈ ਕਰਦੇ ਰਹਾਂਗੇ।ਅਸੀਂ ਹਾਮੇਸ਼ਾ ਦੁਨਿਆਵੀ ਗੱਲਾਂ ਸੋਚਦੇ ਹਾਂ ਕਿਉਂਕਿ ਸਾਡੀ ਦਿਲਚਸਪੀ ਉਨ੍ਹਾਂ ਵਿੱਚ ਹੈ।ਅਸੀਂ ਆਪਣੇ ਮਿੱਤਰਾਂ ਬਾਰੇ ਚਰਚਾ ਕਰਦੇ ਹਾਂ ਕਿਉਂਕਿ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ। ਸਾਡੀਆਂ ਖੁਸ਼ੀਆਂ ਅਤੇ ਗਮੀਆਂ ਉਨ੍ਹਾਂ ਨਾਲ ਸੰਬਧਿਤ ਰਹਿੰਦੀਆ ਹਨ ਤਾਂ ਵੀ ਸਾਡੇ ਕੋਲ ਪ੍ਰਮੇਸ਼ਵਰ ਨੂੰ ਆਪਣੇ ਸੰਸਾਰਿਕ ਮਿੱਤਰਾਂ ਨਾਲੋਂ ਵਧਕੇ ਪਿਆਰ ਕਰਣ ਦੇ ਅਪਾਰ ਕਾਰਣ ਹਨ। ਸੰਸਾਰ ਵਿੱਚ ਸੰਭਾਵਿਕ ਤੌਰ ਤੇ ਸਾਨੂੰ ਪ੍ਰਮੇਸ਼ਵਰ ਨੂੰ ਹਰ ਗੱਲ ਵਿੱਚ ਪ੍ਰਥਮ ਰੱਖਣਾ ਚਾਹੀਦਾ ਹੈ। ਜੋ ਵੱਡਮੁੱਲੇ *ਪਤੀ, ਪਤਨੀ, ਪਰਿਵਾਰ,ਸੁੰਦਰਤਾ,ਸ਼ੌਹਰਤ, ਦੌਲਤ ਆਦਿ।ਵਰਦਾਨ ਉਸਨੇ ਸਾਨੂੰ ਦਿੱਤੇ ਹਨ ਇਹ ਇਸ ਲਈ ਨਹੀ ਕਿ ਇੰਨ੍ਹਾਂ ਵਿੱਚ ਇੰਨੇ ਗਲਤ ਨਾ ਹੋ ਜਾਈਏ ਕਿ ਮੋਹ ਮਾਇਆ ਵਿੱਚ ਫਸ ਕੇ ਸਾਡੇ ਕੋਲ ਪ੍ਰਮੇਸ਼ਵਰ ਨੂੰ ਦੇਣ ਵਾਸਤੇ ਕੁਝ ਰਹੇ ਹੀ ਨਾ। ਇਹ ਤੇ ਸਾਨੂੰ ਸਗੋਂ ਉਸਦੀ ਨਿਰੰਤਰ ਯਾਦ ਦਿਵਾਉਣ ਵਾਸਤੇ ਅਤੇ ਸਾਨੂੰ ਉਸਦੇ ਅਪਾਰ ਪ੍ਰੇਮ ਅਤੇ ਸ਼ੁਕਰ ਦੀਆਂ ਤਾਰਾਂ ਨਾਲ ਜੋੜਨ ਵਾਸਤੇ ਹਨ ਤਾਂ ਜੋ ਅਸੀਂ ਆਪਣੇ ਸਵਰਗੀ ਦਾਤੇ ਨੂੰ ਕਦੀ ਨਾ ਵਿਸਾਰੀਏ।ਅਸੀਂ ਪ੍ਰਿਥਵੀ ਦੇ ਸਭ ਤੋਂ ਨੀਵੇਂ ਸਥਾਨ ਤੇ ਰਹਿੰਦੇ ਹਾਂ। ਆਉ ਅਸੀਂ ਅੱਖ ਚੁੱਕ ਕੇ ਉਸ ਸਵਰਗੀ ਮੰਦਰ ਦੇ ਖੁੱਲ੍ਹੇ ਦੁਆਰ ਵੱਲ ਦੇਖੀਏ ਜਿੱਥੋਂ ਪ੍ਰਮੇਸ਼ਵਰ ਦੇ ਨੂਰ ਦੀ ਰੌਸ਼ਨੀ ਯਿਸੂ ਮਸੀਹ ਦੇ ਮੁੱਖੜੇ ਤੇ ਚਮਕ ਰਹੀ ਹੈ, “ਜੋ ਉਸਦੇ ਦੁਆਰਾ ਪ੍ਰਮੇਸ਼ਵਰ ਕੋਲ ਆਉਂਦੇ ਹਨ ਉਹ ਉਨ੍ਹਾਂ ਦਾ ਪੂਰਾ ਉੱਧਾਰ ਕਰਨ ਦੀ ਸਮੱਰਥਾ ਰੱਖਦਾ ਹੈ। ” (Hebrew) ਈਬਰਾਨੀਆਨੂੰ 7:25 ।SC 124.1

    ਸਾਨੂੰ ਪ੍ਰਮੇਸ਼ਵਰ ਦੀ ਹੋਰ ਵੀ ਜ਼ਿਆਦਾ ਵਡਿਆਈ ਕਰਨ ਦੀ ਲੋੜ ਹੈ, “ਉਸਦੀ ਨੇਕੀ ਅਤੇ ਭਲਾਈ ਲਈ ਅਤੇ ਉਨ੍ਹਾਂ ਅਦਭੁੱਤ ਕੰਮਾਂ ਲਈ ਜੋ ਉਹ ਮਨੁੱਖ ਦੇ ਬੱਚਿਆ ਲਈ ਕਰਦਾ ਹੈ।” (Psalms)ਜ਼ਬੂਰਾਂ ਦੀ ਪੋਥੀ 107:8 । ਸਾਡੀ ਭਗਤੀ ਸੰਬੰਧੀ ਉਪਾਸਨਾ ਵਿੱਚ ਕੇਵਲ ਮੰਗਣ ਅਤੇ ਪ੍ਰਾਪਤ ਕਰਨ ਦਾ ਹੀ ਜ਼ਿਕਰ ਨਹੀਂ ਹੋਣਾ ਚਾਹੀਦਾ । ਸਾਨੂੰ ਹਮੇਸ਼ਾ ਆਪਣੀਆਂ ਲੋੜਾਂ ਬਾਰੇ ਹੀ ਵਿਚਾਰ ਨਹੀਂ ਕਰਦੇ ਰਹਿਣਾ ਚਾਹੀਦਾ। ਕਦੀ ਉਨ੍ਹਾਂ ਭਲਾਈਆਂ ਅਤੇ ਲਾਭਾਂ ਦਾ ਵਿਚਾਰ ਕਰਨਾ ਚਾਹੀਦਾ ਹੈ ਜੋ ਪ੍ਰਮੇਸ਼ਵਰ ਦੀ ਮਿਹਰ ਨਾਲ ਸਾਨੂੰ ਪਹੁੰਚਦੀਆਂ ਹਨ। ਅਸੀ ਕੋਈ ਜ਼ਿਆਦਾ ਪ੍ਰਾਰਥਨਾਂ ਨਹੀਂ ਕਰਦੇ ਪਰ ਸ਼ੁਕਰ ਕਰਨ ਤੋਂ ਬਹੁਤ ਸੰਕੋਚ ਕਰਦੇ ਹਾਂ । ਅਸੀਂ ਨਿਰੰਤਰ ਪ੍ਰਭੂ ਦੀਆਂ ਮਿਹਰਾ ਅਤੇ ਬਖਸ਼ਿਸ਼ਾਂ ਦੇ ਭਾਗੀ ਬਣਦੇ ਰਹਿੰਦੇ ਹਾਂ ਪ੍ਰੰਤੂ ਕਿੰਨਾਂ ਥੋੜਾ ਸ਼ੁਕਰ ਅਤੇ ਧੰਨਵਾਦ ਕਰਦੇ ਹਾਂ ਤੇ ਕਿੰਨੀ ਥੋੜੀ ਉਸਦੀ ਮਿਹਰ ਦੀ ਵਡਿਆਈ ਕਰਦੇ ਹਾਂ ਜੋ ਕੁਝ ਉਸਨੇ ਸਾਡੇ ਲਈ ਕੀਤਾ ਹੈ ਅਤੇ ਕਰ ਰਿਹਾ ਹੈ। SC 125.1

    ਪ੍ਰਾਚੀਨ ਸਮੇਂ ਵਿੱਚ ਜਦੋਂ ਇਸਰਾਇਲ ਦੇ ਲੋਕ ਉਪਾਸਨਾ ਕਰਨ ਲਈ ਇੱਕਠੇ ਹੁੰਦੇ ਸਨ ਤਾਂ ਪ੍ਰਮੇਸ਼ਵਰ ਇਹ ਆਦੇਸ਼ ਉਨ੍ਹਾਂ ਨੂੰ ਦਿੰਦਾ ਸੀ, “ਤੁਸੀਂ ਉੱਥੇ ਯਹੋਵਾਹ ਦੇ ਸਨਮੁੱਖ ਖਾਇਉ ਅਤੇ ਆਪਣੇ ਹੱਥਾਂ ਦੇ ਹਰ ਕੰਸ਼ ਉੱਤੇ ਤੁਸੀਂ ਅਤੇ ਤੁਹਾਡੇ ਘਰਾਣੇ ਜਿੱਨ੍ਹਾ਼ ਕਾਰਣ ਯਹੋਵਾਹ, ਤੁਹਾਡੇ ਪ੍ਰਮੇਸ਼ਵਰ ਨੇ ਤੁਹਾਨੂੰ ਬਰਕਤ ਦਿੱਤੀ ਹੈ ਖੁਸ਼ੀ ਮਨਾਇਉ।” (Deuteronomy)ਬਿਵਸਥਾਸਾਰ 12:7 । ਜੋ ਕੁਝ ਪ੍ਰਮੇਸ਼ਵਰ ਦੀ ਮਹਿਮਾ ਨਾਲ ਕੀਤਾ ਜਾਏ ਉਸਨੂੰ ਖੁਸ਼ੀ ਨਾਲ ਕਰਨਾ ਚਾਹੀਦਾ ਹੈ, ਸ਼ੁਕਰ ਅਤੇ ਮਹਿਮਾ ਗਾ ਕੇ ਸ਼ੋਕ ਅਤੇ ਉਦਾਸੀ ਨਾਲ ਨਹੀ।SC 125.2

    ਸਾਡਾ ਪ੍ਰਮੇਸ਼ਵਰ ਇੱਕ ਕੋਮਲ ਅਤੇ ਤਰਸਵਾਨ ਪਿਤਾ ਹੈ। ਉਸਦੀ ਸੇਵਾ ਦਿਲ ਦੁਖਾਉਣ ਵਾਲੀ ਅਤੇ ਚਿੰਤਾਤਰ ਕਰਨ ਵਾਲੀ ਨਹੀਂ ਸਮਝਣੀ ਚਾਹੀਦੀ। ਪ੍ਰਮੇਸ਼ਵਰ ਦੀ ਪੂਜਾ ਕਰਨੀ ਅਤੇ ਭਾਗੀ ਬਣਨ ਨੂੰ ਖੁਸ਼ੀ ਸਮਝਣਾ ਚਾਹੀਦਾ ਹੈ। ਪ੍ਰਮੇਸ਼ਵਰ ਨਹੀਂ ਚਾਹੁੰਦਾ ਉਸਦੇ ਬੱਚੇ ਜਿੰਨਾਂ ਲਈ ਐਨੀ ਗੰਭੀਰ ਮੁਕਤੀ ਦੀ ਦਾਤ ਦਾ ਬੰਦੋਬਸਤ ਕੀਤਾ ਗਿਆ ਹੈ। ਉਸਨੂੰ ਇੱਕ ਕਠੋਰ, ਵਗਾਰ ਲੈਣ ਵਾਲਾ ਅਤੇ ਬਲ ਪੂਰਵਕ ਕਾਰ ਕਰਵਾਉਣ ਵਾਲਾ ਸਮਝਣ। ਉਹ ਉਨ੍ਹਾਂ ਦਾ ਮਿੱਤਰ ਪਿਆਰਾ ਹੈ ਅਤੇ ਜਦੋਂ ਉਹ ਉਸਦੀ ਪੂਜਾ ਕਰਦੇ ਹਨ ਉਹ ਉਨ੍ਹਾਂ ਦੇ ਅੰਗ ਸੰਗ ਹੁੰਦਾ ਹੈ ਅਤੇ ਉਨ੍ਹਾਂ ਨੂੰ ਅਸੀਸਾਂ ਅਤੇ ਦਿਲਾਸਾ ਦਿੰਦਾ ਹੈ ਅਤੇ ਉਨ੍ਹਾਂ ਦੇ ਹਿਰਦੇ ਪਿਆਰ ਅਤੇ ਖੁਸ਼ੀ ਨਾਲ ਭਰਦਾ ਹੈ। ਪ੍ਰਭੂ ਚਾਹੁੰਦਾ ਹੈ ਉਸਦੇ ਬੱਚੇ ਉਸਦੀ ਸੇਵਾ ਵਿੱਚ ਆਰਾਮ ਅਤੇ ਸ਼ਾਂਤੀ ਪਾਉਣ ਅਤੇ ਉਸਦੇ ਕੰਮਾਂ ਵਿੱਚ ਕਠਿਨਾਈ ਦੀ ਥਾਂ ਜ਼ਿਆਦਾ ਖੁਸ਼ੀ ਮਹਿਸੂਸ ਕਰਨ। ਉਹ ਚਾਹੁੰਦਾ ਹੈ ਜੋ ਉਸਦੀ ਸ਼ਰਨ ਵਿੱਚ ਪੂਜਾ ਕਰਨ ਆਉਣ ਆਪਣੇ ਅਨੁਭਵ ਵਿੱਚ ਉਸਦੀ ਸਹਾਇਤਾ ਤੇ ਪਿਆਰ ਦੇ ਬਹੁਮੁੱਲੇ ਵਿਚਾਰ ਲੈ ਕੇ ਜਾਣ ਤਾਂ ਕਿ ਜੋ ਉਹ ਰੋਜ਼ਾਨਾ ਜੀਵਨ ਦੇ ਕੰਮਾਂ ਵਿੱਚ ਖੁਸ਼ੀ ਖੁਸ਼ੀ ਦਿਲ ਲਾ ਸਕਣ ਅਤੇ ਹਰ ਚੀਜ਼ ਵਿੱਚ ਇਮਾਨਦਾਰੀ ਅਤੇ ਵਫਾਦਾਰੀ ਨਾਲ ਕੰਮ ਕਰਨ ਦੀ ਮਿਹਰ ਪ੍ਰਾਪਤ ਕਰ ਸਕਣ।SC 125.3

    ਸਾਨੂੰ ਸਲੀਬ ਦੇ ਚੌਹੀ ਪਾਸੀ ਇੱਕਠੇ ਹੋਣਾ ਚਾਹੀਦਾ ਹੈ। ਮਸੀਹ ਅਤੇ ਉਸਨੂੰ ਸਲੀਬ ਤੇ ਚੜਾਏ ਜਾਣ ਦੇ ਵਿਚਾਰ ਸਾਡੀ ਗੱਲਬਾਤ ਦਾ ਵਿਸ਼ਾ ਹੋਣੇ ਚਾਹੀਦੇ ਹਨ ਅਤੇ ਇਨ੍ਹਾਂ ਵਿਚਾਰਾਂ ਵਿੱਚ ਹੀ ਸਾਨੂੰ ਸ਼ੁਕਰ ਗੁਜ਼ਾਰ ਅਤੇ ਅਨੰਦ ਵਿਭੋਰ ਹੋਣਾ ਚਾਹੀਦਾ ਹੈ।ਰੱਬ ਦੀ ਰਹਿਮਤ ਜੋ ਸਾਡੇ ਤੇ ਹੁੰਦੀ ਹੈ ਉਸਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਅਤੇ ਜਦੋਂ ਅਸੀ ਉਸਦਾ ਅਪਾਰ ਪਿਆਰ ਪਹਿਚਾਣ ਜਾਈਏ ਤਾਂ ਅਸੀਂ ਆਪਣੀ ਖੁਸ਼ੀ ਅਤੇ ਭਰੋਸੇ ਨਾਲ ਸਭ ਕੁਝ ਉਨ੍ਹਾਂ ਹੱਥਾਂ ਵਿੱਚ ਸੌਪ ਦੇਣਾ ਚਾਹਾਂਗੇ ਜੋ ਸਾਡੇ ਵਾਸਤੇ ਸਲੀਬ ਤੇ ਕਿੱਲਾਂ ਨਾਲ ਠੋਕੇ ਗਏ ਅਤੇ ਲਹੂ ਲੂਹਾਣ ਹੋਏ।SC 126.1

    ਆਤਮਾ ਪ੍ਰਮੇਸ਼ਵਰ ਦੀ ਵਡਿਆਈ ਅਤੇ ਪ੍ਰਸ਼ੰਸਾ ਦੇ ਖੰਭਾਂ ਨਾਲ ਉੱਡ ਕੇ ਸਵਰਗ ਦੇ ਨੇੜੇ ਪਹੁੰਚ ਸਕਦੀ ਹੈ । ਸਵਰਗਾਂ ਦੇ ਦਰਬਾਰ ਵਿੱਚ ਭਜਨ ਅਤੇ ਸੰਗੀਤ ਨਾਲ ਪ੍ਰਮੇਸ਼ਵਰ ਦੀ ਉਪਾਸਨਾਂ ਹੁੰਦੀ ਰਹਿੰਦੀ ਹੈ ਅਤੇ ਜਦੋਂ ਅਸੀਂ ਉਸ ਮਹਾਨ ਪ੍ਰਭੂ ਦੀ ਉਪਮਾਂ ਅਤੇ ਮਹਾਨਤਾ ਦੇ ਸ਼ੁਕਰਾਨੇ ਦਾ ਗੁਣ ਗਾਣ ਕਰਦੇ ਹਾਂ ਤਾਂ ਸਾਡੀ ਉਪਾਸਨਾਂ ਵੀ ਉਸ ਸਵਰਗੀ ਸੈਨਾ ਵਿੱਚ ਸ਼ਾਮਿਲ ਹੋ ਜਾਂਦੀ ਹੈ। “ਸ਼ੁਕਰ ਦਾ ਚੜਾਵਾ ਦੇਣ ਵਾਲਾ ਮੇਰੀ ਮਹਿਮਾ ਕਰਦਾ ਹੈ।” (Psalms) ਜ਼ਬੂਰਾਂ ਦੀ ਪੋਥੀ 50:23 । “ਆਉ ਸਤਿਕਾਰ ਭਰੀ ਖੁਸ਼ੀ ਨਾਲ ਆਪਣੇ ਸਿਰਜਣਹਾਰ ਦੇ ਸਾਹਮਣੇ ਆਈਏ “ਧੰਨਵਾਦ ਤੇ ਭਹਨ ਦੀ ਆਵਾਜ਼” ਦੇ ਨਾਲ ਗਾਉਂਦੇ ਹੋਏ ।” ਯਸਾਯਾਹ 51:3 ।SC 126.2

    Larger font
    Smaller font
    Copy
    Print
    Contents